29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਮੁਫ਼ਤ ਕਾਨੂੰਨੀ ਸਹਾਇਤਾ ਹਾਸ਼ੀਆ ਕਿ੍ਤ ਸ਼ੇ੍ਰਣੀ ਲਈ ਵਰਦਾਨ-ਐਡਵੋਕੇਟ ਭਾਟੀਆ

ਅਜੀਤ ਡੈਸਕ 21-01-2026

ਮਾਨਸਾ, 20 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਮੁਫ਼ਤ ਕਾਨੂੰਨੀ ਸਹਾਇਤਾ ਹਾਸ਼ੀਆ ਕਿ੍ਤ ਸ਼ੇ੍ਰਣੀ ਲਈ ਵਰਦਾਨ ਹੈ, ਨਿਆਂ ਤੋਂ ਵਾਂਝੇ ਲੋਕਾਂ ਨੂੰ ਇਸ ਸਹਾਇਤਾ ਦਾ ਲਾਭ ਉਠਾਉਣਾ ਚਾਹੀਦਾ ਹੈ | ਇਹ ਵਿਚਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮਾਨਸਾ ਵਲੋਂ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਮਾਨਸਾ ਦੇ ਸਹਿਯੋਗ ਨਾਲ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਐਡਵੋਕੇਟ ਬਲਵੰਤ ਭਾਟੀਆ ਨੇ ਪ੍ਰਗਟਾਏ | ਉਨ੍ਹਾਂ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਪੈਨਸ਼ਨਰਾਂ ਨਾਲ ਅਹਿਮ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਅਨੁਸੂਚਿਤ ਜਾਤੀ, ਅÏਰਤਾਂ, ਬੱਚੇ, ਭੱਠਿਆਂ/ਕਾਰਖ਼ਾਨਿਆਂ 'ਚ ਕੰਮ ਕਰਦੇ ਮਜ਼ਦੂਰ, ਜੇਲ੍ਹ 'ਚ ਬੰਦ ਲੋਕ ਅਤੇ 3 ਲੱਖ ਸਾਲਾਨਾ ਤੋਂ ਘੱਟ ਆਮਦਨ ਵਾਲੇ ਨਾਗਰਿਕ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ | ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਘਰਾਂਗਣਾ, ਅਜੈਬ ਸਿੰਘ ਅਲੀਸ਼ੇਰ, ਬਿੱਕਰ ਸਿੰਘ ਮੰਘਾਣੀਆਂ, ਜੀਤ ਸਿੰਘ ਭੁੱਲਰ, ਆਤਮਾ ਸਿੰਘ ਪਮਾਰ, ਗੁਰਦੇਵ ਸਿੰਘ ਘੁਮਾਣ, ਬਾਦਸ਼ਾਹ ਸਿੰਘ, ਹਰਬੰਸ ਸਿੰਘ ਢਿੱਲੋਂ, ਮੇਜਰ ਸਿੰਘ ਦਰੀਆਪੁਰ, ਪਿ੍ਥੀ ਸਿੰਘ ਮਾਨ, ਰਾਜ ਕੁਮਾਰ ਰੰਗਾ, ਜਸਵੰਤ ਸਿੰਘ ਕੁਲੈਹਿਰੀ, ਸਵਿੰਦਰ ਸਿੰਘ ਜੇ. ਈ., ਲੱਖਾ ਸਿੰਘ ਫਫੜੇ, ਦਰਸ਼ਨ ਕੌਰ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਗਲੀ ਖ਼ਬਰ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਦਾ ਜ਼ਿਲ੍ਹਾ ਵਾਸੀ ਲਾਭ ਉਠਾਉਣ- ਡੀ. ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।