29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਐਲ.ਪੀ.ਜੀ. ਘਰੇਲੂ ਗੈਸ ਖ਼ਪਤਕਾਰਾਂ ਲਈ ਈ-ਕੇ ਵਾਈ ਸੀ ਕਰਵਾਉਣਾ ਜ਼ਰੂਰੀ-ਕਾਂਸਲ <br/>

ਅਜੀਤ ਡੈਸਕ 21-01-2026

ਰਾਮਾਂ ਮੰਡੀ, 20 ਜਨਵਰੀ (ਤਰਸੇਮ ਸਿੰਗਲਾ)-ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਦੀਆਂ ਹਦਾਇਤਾਂ ਮੁਤਾਬਿਕ ਭਾਰਤ ਰਸੋਈ ਐਲ ਪੀ ਜੀ ਗੈਸ ਦੇ ਖ਼ਪਤਕਾਰਾਂ ਲਈ ਈ. ਕੇ ਵਾਈ ਸੀ ਕਰਵਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਕਾਂਸਲ ਗੈਸ ਸਰਵਿਸ ਰਾਮਾਂ ਮੰਡੀ ਦੇ ਮਾਲਕ ਰਜਿੰਦਰ ਕਾਂਸਲ ਨੇ ਦੱਸਿਆ ਕਿ ਜਿਨ੍ਹਾਂ ਗੈਸ ਖਪਤਕਾਰਾਂ ਨੇ ਹੁਣ ਤੱਕ ਈ. ਕੇ ਵਾਈ ਸੀ ਨਹੀਂ ਕਰਵਾਇਆ, ਉਹ ਆਪਣੇ ਗੈਸ ਕੁਨੈਕਸ਼ਨ ਦਾ ਈ. ਕੇ ਵਾਈ ਸੀ ਜਲਦੀ ਕਰਵਾ ਲੈਣ ਤਾਂ ਜੋ ਉਨ੍ਹਾਂ ਖ਼ਪਤਕਾਰਾਂ ਨੂੰ ਗੈਸ ਦੀ ਸਪਲਾਈ ਲੈਣ ਅਤੇ ਸਬਸਿਡੀ ਲੈਣ ਵਿਚ ਪ੍ਰੇਸ਼ਾਨੀ ਨਾ ਆਵੇ | ਸ਼੍ਰੀ ਕਾਂਸਲ ਨੇ ਇਹ ਵੀ ਦੱਸਿਆ ਕਿ ਈ. ਕੇ ਵਾਈ ਸੀ ਬਿਲਕੱੁਲ ਮੁਫ਼ਤ ਕੀਤਾ ਜਾਂਦਾ ਹੈ, ਉਨ੍ਹਾਂ ਇਹ ਵੀ ਕਿਹਾ ਕਿ ਗੈਸ ਸਿਲੰਡਰ ਡਿਲੀਵਰੀ ਲੈਣ ਵੇਲੇ ਓ ਟੀ ਪੀ ਡਿਲੀਵਰੀ ਕੋਡ ਦੇਣਾ ਵੀ ਜ਼ਰੂਰੀ ਹੈ |

ਪਿਛਲੀ ਖ਼ਬਰ ਰਾਜ ਪੱਧਰੀ ਸਮਾਗਮ ਵਿਚ ਪੰਜਾਬ ਸਰਕਾਰ ਵਲੋਂ ਇੰਜ. ਹਰਪਾਲ ਸਿੰਘ ਖੁਰਮੀ ਦਾ ਸਟੇਟ ਐਵਾਰਡ ਨਾਲ ਸਨਮਾਨ ਅਗਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਬੋਲੀ ਉਲੰਪੀਆਡ ਵਿਚ ਸੀਬਾ ਦਾ ਹਰਗੁਣਦੀਪ ਸਿੰਘ ਤੀਜੇ ਸਥਾਨ 'ਤੇ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।