29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਯੂਥ ਅਕਾਲੀ ਦਲ ਵਲੋਂ ਮੰਡੀ ਕਿੱਲਿਆਂਵਾਲੀ ’ਚ ਵਰਕਰ ਸੰਮੇਲਨ ਕਰਵਾਇਆ

ਮੰਡੀ ਕਿੱਲਿਆਂਵਾਲੀ, 28 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਸ਼੍ਰੋਮਣੀ ਯੂਥ ਅਕਾਲੀ ਦਲ ਨੇ ਅੱਜ ਮੰਡੀ ਕਿੱਲਿਆਂਵਾਲੀ ਵਿਖੇ ਲੰਬੀ ਹਲਕੇ ਦਾ ਵਿਸ਼ਾਲ ਯੂਥ ਵਰਕਰ ਸੰਮੇਲਨ ਕਰਕੇ ਸਿਆਸੀ ਤਾਕਤ ਦਾ ਪ੍ਰਦਰਸ਼ਨ ਕੀਤਾ। ਲੰਬੀ ਹਲਕੇ ਵਿਚੋਂ ਨੌਜਵਾਨ ਅਕਾਲੀ ਕਾਰਕੁਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ।

ਅਜੀਤ ਡੈਸਕ 29-10-2026
ਮੰਡੀ ਕਿੱਲਿਆਂਵਾਲੀ, 28 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਸ਼੍ਰੋਮਣੀ ਯੂਥ ਅਕਾਲੀ ਦਲ ਨੇ ਅੱਜ ਮੰਡੀ ਕਿੱਲਿਆਂਵਾਲੀ ਵਿਖੇ ਲੰਬੀ ਹਲਕੇ ਦਾ ਵਿਸ਼ਾਲ ਯੂਥ ਵਰਕਰ ਸੰਮੇਲਨ ਕਰਕੇ ਸਿਆਸੀ ਤਾਕਤ ਦਾ ਪ੍ਰਦਰਸ਼ਨ ਕੀਤਾ। ਲੰਬੀ ਹਲਕੇ ਵਿਚੋਂ ਨੌਜਵਾਨ ਅਕਾਲੀ ਕਾਰਕੁਨਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਜ਼ਿਲ੍ਹਾ ਯੂਥ ਪ੍ਰਧਾਨ ਨਵਜਿੰਦਰ ਸਿੰਘ ਕਰਮਗੜ੍ਹ ਦੀ ਅਗਵਾਈ ਹੇਠਲੇ ਸੰਮੇਲਨ ਵਿਚ ਕਾਫੀ ਤਾਦਾਦ ’ਚ ਨਵੀਂ ਉਮਰ ਦੇ ਨੌਜਵਾਨ ਵੇਖਣ ਨੂੰ ਮਿਲੇ। ਸੰਮੇਲਨ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਝਿੰਜਰ ਨੇ ਚਿੱਟੇ (ਨਸ਼ੇ) ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਸਵਾਲ ਕੀਤਾ ਕਿ ਚੋਣਾਂ ਤੋਂ ਪਹਿਲਾਂ ਦਾਅਵੇ ਕਰਨ ਵਾਲੇ ਹੁਣ ਦੱਸਣ ਕਿ ਅੱਜ ਪਿੰਡ-ਪਿੰਡ ਚਿੱਟਾ ਕੌਣ ਵੇਚ ਰਿਹਾ ਹੈ। ਉਨ੍ਹਾਂ ਗੰਭੀਰ ਦੋਸ਼ ਲਗਾਏ ਕਿ ਮੌਜੂਦਾ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਨਸ਼ਾ ਤਸਕਰਾਂ ਤੋਂ ‘ਮਹੀਨਾ’ ਲੈ ਕੇ ਨਸ਼ੇ ਵਿਕਵਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦੇ ਦੌਰ ਵਿਚ ਨੌਜਵਾਨਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ ਸੀ ਪਰ ਆਪ ਸਰਕਾਰ ਦੌਰਾਨ 16 ਤੋਂ 20 ਸਾਲ ਦੇ ਨੌਜਵਾਨਾਂ ਦੀਆਂ ਬਾਂਹਾਂ ’ਤੇ ਚਿੱਟੇ ਦੇ ਟੀਕੇ ਲੱਗ ਰਹੇ ਹਨ ਅਤੇ ਪੂਰੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੇ ਗੁਲਜ਼ਾਰ ਸਿੰਘ ਤੂਰ ਬਣਜਾਰਾ ਨੂੰ ਧਮਕੀਆਂ ਦੇ ਕੇ ਖ਼ੁਦਕੁਸ਼ੀ ਜਿਹੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਕੌਮੀ ਯੂਥ ਪ੍ਰਧਾਨ ਨੇ ਕਿਹਾ ਕਿ ਲੰਬੀ ਵਿਚ ਸਿਰਫ਼ ਇਕੋ-ਇਕ ਬਰਾਂਡ ਚੱਲਣਾ ਹੈ, ਉਹ ਬਰਾਂਡ ਹੈ ‘ਬਾਦਲ’। ਬਾਕੀ ਸਭ 20 ਦਿਨਾਂ ਮਗਰੋਂ ਮੌਜੂਦਾ ਮੰਤਰੀ ਜਿਹਾ ਇੱਥੇ ਕੋਈ ਨਹੀਂ ਲੱਭਣਾ। ਝਿੰਜਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੂਰੇ ਪੰਜਾਬ ਨੂੰ ਬਚਾਉਣ ਲਈ ਦਿਨ-ਰਾਤ ਮੁਹਿੰਮਾਂ ਚਲਾ ਰਹੇ ਹਨ। ਅਜਿਹੇ ’ਚ ਲੰਬੀ ਹਲਕੇ ਦੇ ਹਰੇਕ ਨੌਜਵਾਨ ਨੂੰ ਖ਼ੁਦ ‘ਸੁਖਬੀਰ ਬਾਦਲ’ ਬਣ ਕੇ ਪਾਰਟੀ ਦੀ ਵਾਗਡੋਰ ਸੰਭਾਲਣੀ ਪਵੇਗੀ। ਉਨ੍ਹਾਂ ਵਰਕਰਾਂ ਨੂੰ ਝੂਠੇ ਪਰਚਿਆਂ ਤੋਂ ਬੇਖੌਫ਼ ਹੋ ਕੇ ਇਕਜੁੱਟ ਹੋਣ ਤੇ ਲੰਬੀ ਤੋਂ ਅਕਾਲੀ ਦਲ ਦੀ ਇਤਿਹਾਸਕ ਜਿੱਤ ਦਾ ਰਿਕਾਰਡ ਕਾਇਮ ਕਰਨ ਦਾ ਸੱਦਾ ਦਿੱਤਾ। ਸੰਮੇਲਨ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਦੀਆਂ ਖੇਡ ਕਿੱਟਾਂ, ਸਾਈਕਲ ਤੇ ਵਜ਼ੀਫ਼ੇ ਬੰਦ ਕਰ ਦਿੱਤੇ ਗਏ ਹਨ, ਜਦਕਿ ਹੁਣ ਘਰ-ਘਰ ਚਿੱਟਾ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2027 ਵਿਚ ਸੁਖਬੀਰ ਸਿੰਘ ਬਾਦਲ ਲੰਬੀ ਹਲਕੇ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਮੁੜ ਪੰਜਾਬ ਦੀ ਵਾਗਡੋਰ ਸੰਭਾਲਣਗੇ। ਇਸ ਮੌਕੇ ਗੁਰਚਰਨ ਸਿੰਘ ਓ.ਐਸ.ਡੀ, ਵਿਕਰਮ ਭੁੱਲਰ, ਹਲਕਾ ਯੂਥ ਪ੍ਰਧਾਨ ਜਗਮੀਤ ਚਹਿਲ ਖੁੱਡੀਆਂ, ਆਈ.ਟੀ. ਵਿੰਗ ਪ੍ਰਧਾਨ ਲਖਵੀਰ ਮਹਿਣਾ, ਆਕਾਸ਼ਦੀਪ ਮਿੱਡੂਖੇੜਾ, ਹਰਮੇਸ਼ ਖੁੱਡੀਆਂ, ਰਣਜੀਤ ਸਿੰਘ ਫ਼ਤੂਹੀਵਾਲਾ, ਬੂਟਾ ਸਿੰਘ ਮਹਿਣਾ, ਕਾਕਾ ਭਾਈਕੇਰਾ, ਜਸਮੇਲ ਮਿਠੜੀ, ਅਰਸ਼ ਮਹਿਣਾ, ਗੁਰਪ੍ਰੀਤ ਸਿੰਘ ਵੜਿੰਗਖੇੜਾ, ਬਾਬੂ ਸਰਾਂ, ਲਵੀ ਪੰਜਾਵਾ, ਨਰੇਸ਼ ਖੇਮਾਖੇੜਾ, ਗਗਨਦੀਪ ਫਤੂਹੀਖੇੜਾ, ਰਣਜੋਧ ਲੰਬੀ, ਕੁਲਦੀਪ ਐਟਲਾ ਲੰਬੀ, ਨੀਟੂ ਤਪਾਖੇੜਾ, ਗੁਰਪ੍ਰੀਤ ਬਾਦਲ, ਖੁਸ਼ਬੀਰ ਥਰਾਜਵਾਲਾ ਮੌਜੂਦ ਸਨ।
ਪਿਛਲੀ ਖ਼ਬਰ ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ‘ਹੱਥ ਮਹਿੰਦੀ’ ਗਤੀਵਿਧੀ ਕਰਵਾਈ ਅਗਲੀ ਖ਼ਬਰ ਵਿਸ਼ਵ ਆਇਓਡੀਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।