ਰੁਪਾਣਾ, 28 ਅਕਤੂਬਰ (ਜਗਜੀਤ ਸਿੰਘ)-ਡਾ. ਸਿੰਪਲ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਆਲਮਵਾਲਾ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਭੰਗਚੜੀ ਵਿਖੇ ਵਿਸ਼ਵ ਆਇਓਡੀਨ ਦਿਵਸ ਮਨਾਇਆ ਗਿਆ। ਇਸ ਮੌਕੇ ਹੈਲਥ ਸੁਪਰਵਾਈਜ਼ਰ ਬਲਜੀਤ ਸਿੰਘ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਚ ਗੂੰਗੇ ਬੋਲ/ਮੂੰਹ, ਅੱਖਾਂ ਅਤੇ ਸਿਰ ਦਾ ਵਿੰਗਾ ਟੇਢਾ, ਦਿਮਾਗੀ ਤੌਰ ’ਤੇ ਕਮਜ਼ੋਰ ਬੱਚਿਆਂ ਦਾ ਪੈਦਾ ਹੋਣਾ ਤੇ ਗਿਲੜ੍ਹ ਰੋਗ ਦਾ ਹੋਣਾ, ਸਰੀਰ ਵਿਚ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਨਾ ਆਦਿ ਇਹ ਆਇਓਡੀਨ ਤੱਤ ਦੀ ਘਾਟ ਕਾਰਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਤੱਤ ਨਮਕ ਵਿਚ ਪਾਇਆ ਜਾਂਦਾ ਹੈ ਸਾਨੂੰ ਆਇਓਡੀਨ ਯੁਕਤ ਨਮਕ ਹੀ ਵਰਤਣਾ ਚਾਹੀਦਾ ਹੈ। ਇਸ ਮੌਕੇ ਅਕਸ਼ੇ ਮਿੱਡਾ, ਪ੍ਰਿੰਸੀਪਲ ਧਰਮਪਾਲ ਅਤੇ ਸਮੂਹ ਸਟਾਫ਼ ਹਾਜ਼ਰ ਸੀ।