22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਟਰੀਟ ਲਾਈਟਾਂ ਚਾਲੂ ਕਰਨ ਦੀ ਮੰਗ

ਰੁਪਾਣਾ , 21 ਅਕਤੂਬਰ ( ਜਗਜੀਤ ਸਿੰਘ )- ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਨੂੰ ਜਾਣ ਵਾਲੀ ਰੋਡ ਨੂੰ ਬਣਾਉਣ ਲੱਗਿਆਂ ਠੇਕੇਦਾਰ ਵਲੋਂ ਰੋਡ ’ ਤੇ ਪੈਂਦੇ ਪਿੰਡਾਂ ਵਿਚ ਸਟਰੀਟ ਲਾਈਟਾਂ ਤਾਂ ਲਗਵਾ ਦਿੱਤੀਆਂ ਪਰ ਤਕਰੀਬਨ ਦੋ ਸਾਲ ਪੂਰੇ ਹੋ ਜਾਣ ’ ਤੇ ਵੀ ਇਨ੍ਹਾਂ ਲਾਈਟਾਂ ਨੂੰ ਚਾਲੂ ਨਹੀਂ ਕੀਤਾ ਗਿਆ । ਸੜਕ ’ ਤੇ ਸਥਿਤ ਪਿੰਡ ਔਲਖ , ਮਹਿਰਾਜਵਾਲਾ , ਰੁਪਾਣਾ , ਚੱਕ ਦੂਹੇਵਾਲਾ ਆਦਿ ਦੇ ਵਾਸੀਆਂ ਨੇ ਦੱਸਿਆ ਕਿ ਲਾਈਟਾਂ ਚਾਲੂ ਹੋ ਜਾਣ ਨਾਲ ਰਾਤ ਸਮੇਂ ਚੋਰਾਂ ਵਲੋਂ ਦੁਕਾਨਾਂ ’ ਤੇ ਕੀਤੀਆਂ ਜਾਂਦੀਆਂ ਚੋਰੀਆਂ ਕਾਰਨ ਦੁਕਾਨਦਾਰ ਦੇ ਹੁੰਦੇ ਨੁਕਸਾਨ ਅਤੇ ਬੇਸਹਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਵਿਚ ਰਾਹਗੀਰਾਂ ਨੂੰ ਬਚਾਇਆ ਜਾ ਸਕਦਾ ਹੈ ।

ਰਾਮ ਨੌਮੀ ਤੇ ਦੁਸਹਿਰੇ ਦਾ ਤਿਉਹਾਰ ਮਨਾਉਣ ਮੌਕੇ ਮੌਜੂਦ ਪਤਵੰਤੇ। 22-10-2026
ਰੁਪਾਣਾ , 21 ਅਕਤੂਬਰ ( ਜਗਜੀਤ ਸਿੰਘ )- ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਨੂੰ ਜਾਣ ਵਾਲੀ ਰੋਡ ਨੂੰ ਬਣਾਉਣ ਲੱਗਿਆਂ ਠੇਕੇਦਾਰ ਵਲੋਂ ਰੋਡ ’ ਤੇ ਪੈਂਦੇ ਪਿੰਡਾਂ ਵਿਚ ਸਟਰੀਟ ਲਾਈਟਾਂ ਤਾਂ ਲਗਵਾ ਦਿੱਤੀਆਂ ਪਰ ਤਕਰੀਬਨ ਦੋ ਸਾਲ ਪੂਰੇ ਹੋ ਜਾਣ ’ ਤੇ ਵੀ ਇਨ੍ਹਾਂ ਲਾਈਟਾਂ ਨੂੰ ਚਾਲੂ ਨਹੀਂ ਕੀਤਾ ਗਿਆ । ਸੜਕ ’ ਤੇ ਸਥਿਤ ਪਿੰਡ ਔਲਖ , ਮਹਿਰਾਜਵਾਲਾ , ਰੁਪਾਣਾ , ਚੱਕ ਦੂਹੇਵਾਲਾ ਆਦਿ ਦੇ ਵਾਸੀਆਂ ਨੇ ਦੱਸਿਆ ਕਿ ਲਾਈਟਾਂ ਚਾਲੂ ਹੋ ਜਾਣ ਨਾਲ ਰਾਤ ਸਮੇਂ ਚੋਰਾਂ ਵਲੋਂ ਦੁਕਾਨਾਂ ’ ਤੇ ਕੀਤੀਆਂ ਜਾਂਦੀਆਂ ਚੋਰੀਆਂ ਕਾਰਨ ਦੁਕਾਨਦਾਰ ਦੇ ਹੁੰਦੇ ਨੁਕਸਾਨ ਅਤੇ ਬੇਸਹਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਵਿਚ ਰਾਹਗੀਰਾਂ ਨੂੰ ਬਚਾਇਆ ਜਾ ਸਕਦਾ ਹੈ । ਇਸ ਕਰਕੇ ਕੁਲਭੂਸ਼ਨ ਭੂੰਦੜ , ਸਾਹਿਬ ਸਿੰਘ , ਜਗਜੀਤ ਸਿੰਘ ਢਿੱਲੋਂ , ਹਰਮੀਤ ਸਿੰਘ ਖੋਸਾ , ਬੋਹੜ ਸਿੰਘ ਬਰਾੜ , ਮਨਿੰਦਰ ਸਿੰਘ ਆਦਿ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸੰਬੰਧਿਤ ਮਹਿਕਮੇ ਦੇ ਉਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਸਟਰੀਟ ਲਾਈਟਾਂ ਨੂੰ ਜਲਦੀ ਚਾਲੂ ਕਰਵਾਇਆ ਜਾਵੇ ।
ਪਿਛਲੀ ਖ਼ਬਰ ਭਾਟੀ ਕਾਲੋਨੀ ’ਚ ਸੀਵਰੇਜ ਸੰਕਟ, ਗਲੀਆਂ ਤੇ ਪਾਰਕਾਂ ’ਚ ਭਰਿਆ ਗੰਦਾ ਪਾਣੀ ਅਗਲੀ ਖ਼ਬਰ ਅਰਮਾਨਜੋਤ ਬਰਾੜ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਰਾਸ਼ਟਰੀ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।