ਮਿੱਤਰ ਸੀਡਰ ਮਸ਼ੀਨ ਖੇਤੀ ਖਰਚੇ ਘਟਾਉਣ ਅਤੇ ਬਿਜਾਈ ਨੂੰ ਸੁਚੱਜਾ ਬਣਾਉਣ ’ਚ ਹੋ ਸਕਦੀ ਹੈ ਸਹਾਈ : ਸਪੀਕਰ ਸੰਧਵਾਂ
ਕੋਟਕਪੂਰਾ, 16 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਸੰਧਵਾਂ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਤ ਕੀਤੀ ਗਈ ਮਿੱਤਰ ਸੀਡਰ ਮਸ਼ੀਨ ਸਬੰਧੀ ਜਾਣਕਾਰੀ ਹਾਸਿਲ ਕਰਦਿਆਂ ਕਿਹਾ ਕਿ ਕਿਸਾਨਾਂ ਲਈ ਨਵੀਆਂ ਅਤੇ ਆਧੁਨਿਕ ਖੇਤੀ ਤਕਨੀਕਾਂ ਵਿਕਸਤ ਕਰਨ ਵਾਸਤੇ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਕਿਸਾਨਾਂ ਦੀ ਖੇਤੀ ਲਾਗਤ ਘਟਾਉਣ ਅਤੇ ਖੇਤੀਬਾੜੀ ਨੂੰ ਹੋਰ ਲਾਹੇਵੰਦ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।
ਕੋਟਕਪੂਰਾ, 16 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਸੰਧਵਾਂ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਤ ਕੀਤੀ ਗਈ ਮਿੱਤਰ ਸੀਡਰ ਮਸ਼ੀਨ ਸਬੰਧੀ ਜਾਣਕਾਰੀ ਹਾਸਿਲ ਕਰਦਿਆਂ ਕਿਹਾ ਕਿ ਕਿਸਾਨਾਂ ਲਈ ਨਵੀਆਂ ਅਤੇ ਆਧੁਨਿਕ ਖੇਤੀ ਤਕਨੀਕਾਂ ਵਿਕਸਤ ਕਰਨ ਵਾਸਤੇ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜਾਂ ਕਿਸਾਨਾਂ ਦੀ ਖੇਤੀ ਲਾਗਤ ਘਟਾਉਣ ਅਤੇ ਖੇਤੀਬਾੜੀ ਨੂੰ ਹੋਰ ਲਾਹੇਵੰਦ ਬਣਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਸਪੀਕਰ ਸੰਧਵਾਂ ਨੇ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਸਾਥੀਆਂ ਸਮੇਤ ਪਿੰਡ ਸੰਧਵਾਂ ਵਿਖੇ ਮਿੱਤਰ ਸੀਡਰ ਮਸ਼ੀਨ ਦਾ ਟਰਾਇਲ ਦੇਖਣ ਲਈ ਪਹੁੰਚੇ ਸਨ, ਪਰ ਮੀਂਹ ਪੈਣ ਕਾਰਨ ਅੱਜ ਟਰਾਇਲ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਖੇਤੀਬਾੜੀ ’ਚ ਨਵੇਂ ਤਜਰਬੇ ਕਰਨ ਦੇ ਚਾਹਵਾਨ ਕਿਸਾਨਾਂ ਲਈ ਇਸ ਮਸ਼ੀਨ ਦੇ ਟਰਾਇਲ ਕਰਵਾਏ ਜਾਣਗੇ, ਤਾਂ ਜੋ ਕਿਸਾਨ ਇਸ ਦੀ ਕਾਰਗੁਜ਼ਾਰੀ ਨੂੰ ਨੇੜਿਓਂ ਦੇਖ ਸਕਣ ਅਤੇ ਇਸ ਦੀ ਉਪਯੋਗਤਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਮਿੱਤਰ ਸੀਡਰ ਮਸ਼ੀਨ ਨਾਲ ਖੇਤੀਬਾੜੀ ਦੇ ਖਰਚੇ ਘਟਾਉਣ, ਬਿਜਾਈ ਨੂੰ ਵਧੇਰੇ ਸੁਚੱਜੇ ਢੰਗ ਨਾਲ ਕਰਨ ਅਤੇ ਫ਼ਸਲ ਦੇ ਝਾੜ ਵਿਚ ਵਾਧੇ ਦੀਆਂ ਸੰਭਾਵਨਾਵਾਂ ਹਨ। ਇਸ ਮਸ਼ੀਨ ਦੇ ਡਿਜ਼ਾਈਨਰ ਡਾ. ਜਸਬੀਰ ਸਿੰਘ ਵਲੋਂ ਇਸ ਨੂੰ ਵਿਕਸਤ ਕੀਤਾ ਗਿਆ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਚੰਦਬਾਜਾ, ਬਾਬਾ ਗੁਰਮੀਤ ਸਿੰਘ ਖੋਸਾ ਪਾਂਡੋ, ਗੁਰਬਿੰਦਰ ਸਿੰਘ ਬਾਜਵਾ ਗੁਰਦਾਸਪੁਰ, ਸੁਖਦੇਵ ਸਿੰਘ ਮਹਿਰਮ, ਸੁਖਦੀਪ ਸਿੰਘ ਐਸ.ਡੀ.ਓ., ਪਲਵਿੰਦਰ ਸਿੰਘ ਘੁੰਮਣ ਗੁਰਦਾਸਪੁਰ, ਜਗਸੀਰ ਸਿੰਘ ਸੰਧਵਾਂ, ਡਾ. ਗੁਰਚਰਨ ਸਿੰਘ ਨੂਰਪੁਰ ਜੀਰਾ, ਡਾ. ਜਸਵੀਰ ਸਿੰਘ ਗਿੱਲ ਪੀ.ਏ.ਯੂ., ਡਾ. ਸਤਪਾਲ ਸਿੰਘ ਪੀ.ਏ.ਯੂ., ਡਾ. ਦਵਿੰਦਰ ਸੈਫ਼ੀ, ਪ੍ਰੀਤ ਭਗਵਾਨ ਸਿੰਘ, ਹਰਵਿੰਦਰ ਸਿੰਘ ਮਰਵਾਹਾ, ਹਰਪਾਲ ਸਿੰਘ ਦਲ ਸਿੰਘ ਵਾਲਾ, ਮੱਘਰ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਮਾਨ, ਰਾਜਿੰਦਰ ਸਿੰਘ ਬਰਾੜ, ਸੂਬਾ ਸਿੰਘ ਸਿਦਕੀ, ਵਜਿੰਦਰ ਵਿਨਾਇਕ, ਹਰੀਸ਼ ਵਰਮਾ, ਗੁਰਭੇਜ ਚੌਹਾਨ, ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਵਿਭਾਗ, ਪ੍ਰਗਟ ਸਿੰਘ ਬਠਿੰਡਾ, ਸੁਖਵੰਤ ਸਿੰਘ, ਜਗਜੀਵਨ ਸਿੰਘ, ਮੁਖਤਿਆਰ ਸਿੰਘ, ਹਰਪ੍ਰੀਤ ਸਿੰਘ ਜੀਰਾ, ਤਰਸੇਮ ਸਿੰਘ, ਨੂਰ ਖੱਤਰੀ ਅਤੇ ਮਨਪ੍ਰੀਤ ਧਾਲੀਵਾਲ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।