ਲੰਬੀ ਫਾਟਕ ’ਤੇ ਆਵਾਜਾਈ ਬਣੀ ਆਮ ਲੋਕਾਂ ਲਈ ਪ੍ਰੇਸ਼ਾਨੀ ਪ੍ਰਸ਼ਾਸਨ ਨੇ ਆਮ ਲੋਕਾਂ ਲਈ ਨਹੀਂ ਲਗਾਇਆ ਕੋਈ ਵੀ ਸੂਚਨਾ ਬੋਰਡ
ਗਿੱਦੜਬਾਹਾ, 30 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਲੰਬੀ ਫਾਟਕ ਕੋਲ ਸੀਵਰੇਜ ਦਾ ਕੰਮ ਚੱਲ ਰਿਹਾ ਹੈ, ਜਿਸ ਕਰਕੇ ਆਮ ਲੋਕਾਂ ਨੂੰ ਲੰਘਣ ਲਈ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਸੂਚਨਾ ਬੋਰਡ ਨਾ ਲਗਾਉਣ ਕਰਕੇ ਲੋਕ ਹੋਰ ਵੀ ਪ੍ਰੇਸ਼ਾਨ ਹੋ ਰਹੇ ਹਨ।
ਲ
ਲੰਬੀ ਫਾਟਕ ’ਤੇ ਤੰਗ ਜਗ੍ਹਾ ਰਾਹੀਂ ਲੰਘਣ ਲਈ ਜੂਝ ਰਹੇ ਆਮ ਲੋਕ। ਤਸਵੀਰ: ਸ਼ਿਵਰਾਜ ਸਿੰਘ ਬਰਾੜ
01-10-2026
ਗਿੱਦੜਬਾਹਾ, 30 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਲੰਬੀ ਫਾਟਕ ਕੋਲ ਸੀਵਰੇਜ ਦਾ ਕੰਮ ਚੱਲ ਰਿਹਾ ਹੈ, ਜਿਸ ਕਰਕੇ ਆਮ ਲੋਕਾਂ ਨੂੰ ਲੰਘਣ ਲਈ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਈ ਸੂਚਨਾ ਬੋਰਡ ਨਾ ਲਗਾਉਣ ਕਰਕੇ ਲੋਕ ਹੋਰ ਵੀ ਪ੍ਰੇਸ਼ਾਨ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਇਕ ਸਾਲ ਤੋਂ ਵੱਧ ਸਮੇਂ ਤੋਂ ਸ਼ਹਿਰ ਦੇ ਭੱਠੀ ਵਾਲਾ ਮੋੜ ਤੋਂ ਲੰਬੀ ਫਾਟਕ ਤੱਕ ਸੀਵਰੇਜ ਦੀ ਪਾਈਪ ਪਾਉਣ ਦਾ ਕੰਮ ਬੜੀ ਹੀ ਧੀਮੀ ਚਾਲ ਨਾਲ ਚੱਲਦਾ ਰਿਹਾ। ਆਖ਼ਰ ਬੀਤੇ ਕੁਝ ਦਿਨੲ ਤੋਂ ਉਕਤ ਕੰਮ ਮਸਾਂ ਹੀ ਨੇਪਰੇ ਚਾੜ੍ਹਿਆ ਗਿਆ ਹੈ। ਇਸ ਦੌਰਾਨ ਭਾਵੇਂ ਦੁਕਾਨਦਾਰ ਤੇ ਆਮ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਈ ਹੈ। ਉਕਤ ਜਗ੍ਹਾ ’ਤੇ ਸੜਕ ਦਾ ਨਿਰਮਾਣ ਅਜੇ ਹੋਣਾ ਬਾਕੀ ਹੈ ਅਤੇ ਇਹ ਵੀ ਕੋਈ ਪੱਕੀ ਸਮਾਂ ਸੀਮਾ ਨਹੀਂ ਕਿ ਸੜਕ ਬਣ ਕੇ ਕਦੋਂ ਤਿਆਰ ਹੋਵੇਗੀ। ਕਿਉਂਕਿ ਵਿਭਾਗ ਦੀ ਇਸ ਲਈ ਭਰੋਸੋ ਯੋਗਤਾ ਨਹੀਂ ਹੈ ਕਿ ਪਹਿਲਾਂ ਹੀ ਸੀਵਰੇਜ ਦੀ ਪਾਈਪ ਪਾਉਣ ਦਾ ਕੰਮ ਕੱਛੂ ਚਾਲ ਚੱਲਦਾ ਰਿਹਾ ਹੈ। ਉਕਤ ਜਗ੍ਹਾ ’ਤੇ ਆਵਾਜਾਈ ਠੱਪ ਹੀ ਪਈ ਹੈ। ਲੰਬੀ ਵਾਲੇ ਫਾਟਕ ਕੋਲ ਸੀਵਰੇਜ ਦੀ ਪਾਈਪ ਦਾ ਜੋੜ ਲੱਗ ਰਿਹਾ ਹੈ ਅਤੇ ਮਿੱਟੀ ਦੇ ਪਏ ਉਚੇ ਢੇਰ ਨੇ ਆਵਾਜਾਈ ਪ੍ਰਭਾਵਿਤ ਕੀਤੀ ਹੈ। ਇਕ ਦਿਨ ਤਾਂ ਸਿਰਫ਼ ਮੋਟਰ ਸਾਈਕਲ ਹੀ ਲੰਘਦਾ ਰਿਹਾ ਅਤੇ ਹੁਣ ਥੋੜ੍ਹਾ ਰਸਤਾ ਖੁੱਲ੍ਹਾ ਕਰਨ ਉਪਰੰਤ ਮਸਾਂ ਹੀ ਚਾਰ ਪਹੀਆ ਵਾਹਨ ਮੁਸ਼ਕਿਲ ਨਾਲ ਲੰਘਦੇ ਹਨ। ਦੁਖਦਾਈ ਪਹਿਲੂ ਇਹ ਹੈ ਕਿ ਪ੍ਰਸ਼ਾਸਨ ਵਲੋਂ ਸ਼ਹਿਰ ਤੇ ਲੰਬੀ ਫਾਟਕ ਵਾਲੇ ਪਾਸੇ ਆਮ ਲੋਕਾਂ ਨੂੰ ਸਾਵਧਾਨ ਕਰਨ ਲਈ ਕੋਈ ਸੂਚਨਾ ਬੋਰਡ ਨਾ ਲਗਾਏ ਜਾਣ ਕਰਕੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਥੇ ਹੀ ਬੱਸ ਨਹੀਂ, ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸ਼ਹਿਰ ਅੰਦਰ ਆਮ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਨਹੀਂ ਜਾ ਰਿਹਾ। ਇਕ ਤਰਫ਼ਾ ਆਵਾਜਾਈ ਹੋਣ ਕਰਕੇ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਆਮ ਲੋਕਾਂ ਨੂੰ ਸਾਵਧਾਨ ਕਰਨ ਲਈ ਸੂਚਨਾ ਬੋਰਡ ਲਗਾਏ ਜਾਣ ਅਤੇ ਨਾਜਾਇਜ਼ ਕਬਜ਼ਿਆਂ ਨੂੰ ਭਾਵੇ ਕੁਝ ਹੀ ਸਮੇਂ ਲਈ ਹਟਾ ਕੇ ਆਮ ਆਵਾਜਾਈ ਚੱਲਦੀ ਕੀਤੀ ਜਾਵੇ।