ਖ਼ੁਸ਼ੀ ਦੀ ਮਠਿਆਈ ਬਣਾਉਣ ਜਾ ਰਹੇ 2 ਹਲਵਾਈਆਂ ਦੀ ਸੜਕ ਹਾਦਸੇ ’ਚ ਮੌਤ
ਮਲੋਟ, 14 ਸਤੰਬਰ (ਪਾਟਿਲ)-ਮਲੋਟ ਤੋਂ ਗਿੱਦੜਬਾਹਾ ਵਿਖੇ ਇਕ ਖ਼ੁਸ਼ੀ ਦੇ ਸਮਾਗਮ ਲਈ ਮਠਿਆਈਆਂ ਅਤੇ ਨਮਕੀਨ ਬਣਾਉਣ ਜਾ ਰਹੇ ਦੋ ਹਲਵਾਈਆਂ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਜਾਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਕਰੀਬ 22 ਸਾਲਾਂ ਨੌਜਵਾਨ ਰਮਨਦੀਪ ਵਾਸੀ ਬਰਾੜਾਂ ਵਾਲੀ ਗਲੀ ਅਤੇ ਉਸ ਦਾ ਸਾਥੀ ਰਾਜ ਕੁਮਾਰ ਵਾਸੀ ਏਕਤਾ ਨਗਰ ਗਲੀ ਨੰਬਰ 2 ਮਲੋਟ ਹਲਵਾਈ ਦਾ ਕੰਮ ਕਰਦੇ ਸਨ ਅਤੇ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਿੱਦੜਬਾਹਾ ਵਿਖੇ ਇਕ ਸਮਾਗਮ ਲਈ ਮਠਿਆਈਆਂ ਤੇ ਨਮਕੀਨ ਬਣਾਉਣ ਜਾ ਰਹੇ ਸਨ।
ਮ੍ਰਿਤਕ ਰਮਨਦੀਪ ਅਤੇ ਰਾਜ ਕੁਮਾਰ ਦੀਆਂ ਫਾਈਲ ਤਸਵੀਰਾਂ।
15-09-2026