ਨਿਸ਼ਾਨ ਅਕੈਡਮੀ ਦੀ ਗਤਕਾ ਟੀਮ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਪਹਿਲਾ ਸਥਾਨ ਕੀਤਾ ਹਾਸਿਲ
ਮਲੋਟ, 31 ਅਗਸਤ (ਪਾਟਿਲ)-ਨਿਸ਼ਾਨ ਅਕੈਡਮੀ ਔਲਖ ਦੀ ਗੱਤਕਾ ਟੀਮ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚੋਂ ਪਹਿਲਾ ਸਥਾਨ ਹਾਸਿਲ ਕਰਕੇ ਅਕੈਡਮੀ ਦੀ ਝੋਲੀ ਪਵਾਇਆ। ਨਿਸ਼ਾਨ ਅਕੈਡਮੀ ਦੀ ਲੜਕਿਆਂ ਤੇ ਲੜਕੀਆਂ ਦੀ ਟੀਮਾਂ ਨੇ ਅਗਵਾਈ ਕਰਦਿਆਂ ਇਨ੍ਹਾਂ ਖੇਡਾਂ ਵਿਚ ਆਪਣੀ ਮਿਹਨਤ ਦੇ ਸਦਕਾ ਸਾਰੇ ਜ਼ੋਨਾਂ ਦੀਆਂ ਟੀਮਾਂ ਨੂੰ ਮਾਤ ਦਿੰਦੇ ਹੋਏ ਲੜਕੀਆਂ ਦੀ ਟੀਮ ਨੇ ਜ਼ਿਲ੍ਹੇ ਭਰ ਵਿਚੋਂ ਪਹਿਲਾ ਸਥਾਨ ਅਤੇ ਲੜਕਿਆਂ ਦੀ ਟੀਮ ਨੇ ਵੀ ਜ਼ਿਲ੍ਹੇ ਭਰ ਵਿਚੋਂ ਓਵਰਆਲ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਮੋਹਰੀ ਰਹੀ ਨਿਸ਼ਾਨ ਅਕੈਡਮੀ ਦੀ ਗੱਤਕਾ ਟੀਮ। ਤਸਵੀਰ: ਪਾਟਿਲ
01-09-2026