26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਵਿਵੇਕ ਸਕੂਲ ਬਰਗਾੜੀ ਵਿਖੇ ਤੀਆਂ ਨੂੰ ਸਮਰਪਿਤ ਸਮਾਗਮ ਕਰਵਾਇਆ

ਬਰਗਾੜੀ, 24 ਅਗਸਤ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਵਿਖੇ ਸਕੂਲ ਚੇਅਰਮੈਨ ਡਾ. ਚਰਨਜੀਤ ਸਿੰਘ, ਹਰਜਿੰਦਰ ਸਿੰਘ, ਰਮਨਜੀਤ ਕੌਰ, ਪਿ੍ਰੰਸੀਪਲ ਸਪਨਾ ਬਜਾਜ ਦੀ ਦੇਖ ਰੇਖ ਹੇਠ ਤੀਆਂ ਤੀਜ ਦੀਆਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।

ਅਜੀਤ ਡੈਸਕ 25-08-2026
ਬਰਗਾੜੀ, 24 ਅਗਸਤ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਵਿਖੇ ਸਕੂਲ ਚੇਅਰਮੈਨ ਡਾ. ਚਰਨਜੀਤ ਸਿੰਘ, ਹਰਜਿੰਦਰ ਸਿੰਘ, ਰਮਨਜੀਤ ਕੌਰ, ਪਿ੍ਰੰਸੀਪਲ ਸਪਨਾ ਬਜਾਜ ਦੀ ਦੇਖ ਰੇਖ ਹੇਠ ਤੀਆਂ ਤੀਜ ਦੀਆਂ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਅਤੇ ਅਧਿਆਪਕਾਂ ਨੇ ਪੰਜਾਬੀ ਵਿਰਸੇ ਨਾਲ ਸਬੰਧਿਤ ਸੁੰਦਰ ਕੱਪੜੇ ਆਦਿ ਪਹਿਣੇ ਹੋਏ ਸਨ ਅਤੇ ਪੂਰੇ ਸਕੂਲ ਨੂੰ ਰੰਗ ਬਿਰੰਗੇ ਰੰਗਾਂ ਨਾਲ ਪੂਰੀ ਤਰਾਂ ਸਜਾਇਆ ਹੋਇਆ ਸੀ। ਬੱਚਿਆਂ ਅਤੇ ਅਧਿਆਪਕਾਵਾਂ ਨੇ ਪੰਜਾਬੀ ਵਿਰਸੇ ਨਾਲ ਸਬੰਧਿਤ ਗਿੱਧਾ, ਭੰਗੜਾ ਪਾਇਆ ਅਤੇ ਬੋਲੀਆਂ, ਗੀਤ ਆਦਿ ਗਾਏ। ਇਸ ਸਮੇਂ ਪੰਜਾਬੀ ਵਿਰਸੇ ਨਾਲ ਸਬੰਧਿਤ ਚਰਖਾ, ਪੱਖੀਆਂ, ਫੁਲਕਾਰੀਆਂ, ਇੰਨੂ, ਘੜੇ, ਸਿਲਾਈ, ਕੱਢਾਈ, ਕੱਤਣ ਆਦਿ ਦੇ ਸਾਧਨਾਂ, ਪੁਰਾਤਨ ਭਾਂਡੇ ਆਦਿ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਇਸ ਸਾਰੇ ਪੰਜਾਬੀ ਵਿਰਸੇ ਬਾਰੇ ਸਕੂਲੀ ਬੱਚਿਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਬੱਚਿਆਂ ਅਤੇ ਅਧਿਆਪਕਾਵਾਂ ਨੇ ਸਜਾਈਆਂ ਹੋਈਆਂ ਪੀਂਘਾਂ ਵੀ ਝੂਟੀਆਂ। ਸਕੂਲ ਚੇਅਰਮੈਨ ਡਾ. ਚਰਨਜੀਤ ਸਿੰਘ, ਹਰਜਿੰਦਰ ਸਿੰਘ, ਰਮਨਜੀਤ ਕੌਰ, ਪਿ੍ਰੰਸੀਪਲ ਸਪਨਾ ਬਜਾਜ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਤੀਆਂ ਦੇ ਪਵਿੱਤਰ ਤਿਓਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਸਮੂਹ ਬੱਚਿਆਂ ਅਤੇ ਸਟਾਫ਼ ਨੂੰ ਅਪੀਲ ਕੀਤੀ ਕਿ ਪੰਜਾਬੀ ਉਸਾਰੂ ਵਿਰਸੇ ਨੂੰ ਬਚਾਉਣ ਅਤੇ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਤਿਓਹਾਰ ਲਗਾਤਾਰ ਮਨਾਉਣੇ ਚਾਹੀਦੇ ਹਨ। ਇਸ ਮੌਕੇ ਸੀਨੀਅਰ ਅਧਿਆਪਕਾ ਅਮਰਜੀਤ ਕੌਰ, ਕੋਆਰਡੀਨੇਟਰ ਗਗਨਦੀਪ ਕੌਰ, ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਸਕੂਲ ਚੜੇਵਨ ਵਿਖੇ ਉੱਦਮਤਾ ਸੰਬੰਧੀ ਸਕੂਲ ਪੱਧਰੀ ਮੇਲਾ ਲਗਾਇਆ ਅਗਲੀ ਖ਼ਬਰ ਪਿੰਡ ਅਜਿੱਤ ਗਿੱਲ ’ਚ ਵੱਡੀ ਗਿਣਤੀ ’ਚ ਵਰਕਰਾਂ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ ਹੋਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।