20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕੋਟਸੁਖੀਆ ’ਚ ਬਾਬਾ ਹਰਕਾ ਦਾਸ ਜੀ ਦੀ ਯਾਦ ’ਚ ਖ਼ੇਡ ਟੂਰਨਾਂਮੈਂਟ ਕਰਵਾਇਆ

ਕੋਟਕਪੂਰਾ, 19 ਅਗਸਤ (ਮੋਹਰ ਸਿੰਘ ਗਿੱਲ)-ਬਾਬਾ ਹਰਕਾ ਦਾਸ ਜੀ ਦੇ ਸਾਲਾਨਾ ਮੇਲੇ (ਮੋਛਾ) ’ਤੇ ਸਮੂਹ ਗਰਾਮ ਪੰਚਾਇਤ ਪਿੰਡ ਕੋਟਸੁਖੀਆ ਵਲੋਂ ਸਰਪੰਚ ਬਲਰਾਜ ਸਿੰਘ ਭੋਲਾ ਬਰਾੜ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਖ਼ੇਡ ਟੂਰਨਾਂਮੈਂਟ ਕਰਵਾਇਆ ਗਿਆ। ਇਸ ਟੂਰਨਾਂਮੈਂਟ ’ ਚ ਫੁੱਟਬਾਲ ਤੋਂ ਇਲਾਵਾ ਕਬੱਡੀ ਦੇ ਮੁਕਾਬਲੇ ਕਰਵਾਏ ਗਏ।

ਅਜੀਤ ਡੈਸਕ 20-08-2026
ਕੋਟਕਪੂਰਾ, 19 ਅਗਸਤ (ਮੋਹਰ ਸਿੰਘ ਗਿੱਲ)-ਬਾਬਾ ਹਰਕਾ ਦਾਸ ਜੀ ਦੇ ਸਾਲਾਨਾ ਮੇਲੇ (ਮੋਛਾ) ’ਤੇ ਸਮੂਹ ਗਰਾਮ ਪੰਚਾਇਤ ਪਿੰਡ ਕੋਟਸੁਖੀਆ ਵਲੋਂ ਸਰਪੰਚ ਬਲਰਾਜ ਸਿੰਘ ਭੋਲਾ ਬਰਾੜ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਖ਼ੇਡ ਟੂਰਨਾਂਮੈਂਟ ਕਰਵਾਇਆ ਗਿਆ। ਇਸ ਟੂਰਨਾਂਮੈਂਟ ’ ਚ ਫੁੱਟਬਾਲ ਤੋਂ ਇਲਾਵਾ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖ਼ੇਡਾਂ ’ਚ ਪੰਜਾਬ ਦੀਆਂ ਨਾਮਵਰ ਟੀਮਾਂ ਨੇ ਹਿੱਸਾ ਲਿਆ ਅਤੇ ਆਪਣੀ ਖ਼ੇਡ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਫੁੱਟਬਾਲ ’ਚ ਪਹਿਲਾ ਇਨਾਮ ਕੋਟਸੁਖੀਆ ਅਤੇ ਦੂਜਾ ਇਨਾਮ ਘੋਲੀਆ ਦੀ ਟੀਮ ਨੇ ਹਾਸਿਲ ਕੀਤਾ। ਕਬੱਡੀ 75 ਕਿੱਲੋ ਵਰਗ ’ਚ ਪਹਿਲਾ ਸਥਾਨ ਕੋਟਸੁਖੀਆ ਅਤੇ ਦੂਜਾ ਸਥਾਨ ਥਰਾਜ ਹਰਿਆਣਾ ਨੇ ਅਤੇ ਕਬੱਡੀ ਓਪਨ ਦੇ ਫ਼ਸਵੇਂ ਮੁਕਬਲੇ ’ਚ ਪਹਿਲਾ ਸਥਾਨ ਕੋਟਸੁਖੀਆ, ਦੂਜਾ ਸਥਾਨ ਘੋਲੀਆ ਦੀ ਟੀਮ ਦੇ ਹਿੱਸੇ ਆਇਆ। ਜੇਤੂ ਟੀਮਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਨਾਮ ਵੰਡੇ। ਆਪਣੇ ਸੰਬੋਧਨ ’ਚ ਉਨ੍ਹਾਂ ਸਮੂਹ ਨਗਰ ਨਿਵਾਸੀਆਂ ਨੂੰ ਖੇਡ ਮੇਲਾ ਕਰਵਾਉਣ ਦੀ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਟੂਰਨਾਮੈਂਟ ਕਮੇਟੀ ਮੈਂਬਰਾਂ ਲਖਵਿੰਦਰ ਸਿੰਘ, ਗੁਰਵਿੰ ਦਰ ਸਿੰਘ, ਰਣਜੀਤ ਸਿੰਘ, ਹਰਦੀਪ ਸਿੰਘ, ਭਿੰਦਰ ਸਿੰਘ, ਯਾਦਵਿੰਦਰ ਸਿੰਘ, ਕੁਲਦੀਪ ਸਿੰਘ, ਹਰਭਜਨ ਸਿੰਘ, ਗੁਰਮੀਤ ਸਿੰਘ, ਬਿੱਟੂ ਸਿੰਘ, ਚੀਨਾ ਸਿੰਘ ਨੇ ਸਮੂਹ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। ਅੰਤ ’ਚ ਜੇਤੂ ਟੀਮਾਂ, ਸਹਿਯੋਗੀਆਂ ਅਤੇ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਵਾਲੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਮਾਊਂਟ ਲਿਟਰਾ ਜ਼ੀ ਸਕੂਲ ਵਿਦਾਇਗੀ ਸਮਾਰੋਹ ਦੀ ਕੀਤੀ ਮੇਜ਼ਬਾਨੀ ਅਗਲੀ ਖ਼ਬਰ ਸੀ.ਆਰ.ਐਮ ਸਕੀਮ ਫੇਜ਼-2 ਦਾ ਜ਼ਿਲ੍ਹਾ ਪੱਧਰੀ ਕਮੇਟੀ ਨੇ ਕੱਢਿਆ ਆਨਲਾਈਨ ਡਰਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।