11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਬਰਗਾੜੀ ਨਿਵਾਸੀ ਸੁਖਮੰਦਰ ਸਿੰਘ ਖੱਟਰ ਨਮਿਤ ਸ਼ਰਧਾਂਜਲੀ ਸਮਾਗਮ

ਬਰਗਾੜੀ, 10 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਬਰਗਾੜੀ ਨਿਵਾਸੀ ਆੜ੍ਹਤੀ ਐਸੋਸੀਏਸ਼ਨ ਕੋਟਕਪੂਰਾ ਦੇ ਸਾਬਕਾ ਪ੍ਰਧਾਨ ਸੋਹਣ ਸਿੰਘ ਖੱਟਰ ਦੇ ਵੱਡੇ ਭਰਾਤਾ, ਪਰਮਜੀਤ ਸਿੰਘ, ਸੁਖਚੈਨ ਸਿੰਘ ਦੇ ਪਿਤਾ ਜਗਮੀਤ ਸਿੰਘ ਸ਼ਨੀ, ਗੁਰਪ੍ਰਤਾਪ ਸਿੰਘ, ਸੁਖਮੀਤ ਸਿੰਘ ਮਨੀ ਦੇ ਸਤਿਕਾਰਤ ਦਾਦਾ ਸੁਖਮੰਦਰ ਸਿੰਘ ਖੱਟਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਭੋਗ ਦਾ ਸਤਿਸੰਗ ਸੰਤ ਨਿਰੰਕਾਰੀ ਭਵਨ ਕੋਟਕਪੂਰਾ ਰੋਡ ਬਰਗਾੜੀ (ਫ਼ਰੀਦਕੋਟ) ਵਿਖੇ ਹੋਇਆ।

ਸੁਖਮੰਦਰ ਸਿੰਘ ਖੱਟਰ 11-08-2026
ਬਰਗਾੜੀ, 10 ਅਗਸਤ (ਸੁਖਰਾਜ ਸਿੰਘ ਗੋਂਦਾਰਾ)-ਬਰਗਾੜੀ ਨਿਵਾਸੀ ਆੜ੍ਹਤੀ ਐਸੋਸੀਏਸ਼ਨ ਕੋਟਕਪੂਰਾ ਦੇ ਸਾਬਕਾ ਪ੍ਰਧਾਨ ਸੋਹਣ ਸਿੰਘ ਖੱਟਰ ਦੇ ਵੱਡੇ ਭਰਾਤਾ, ਪਰਮਜੀਤ ਸਿੰਘ, ਸੁਖਚੈਨ ਸਿੰਘ ਦੇ ਪਿਤਾ ਜਗਮੀਤ ਸਿੰਘ ਸ਼ਨੀ, ਗੁਰਪ੍ਰਤਾਪ ਸਿੰਘ, ਸੁਖਮੀਤ ਸਿੰਘ ਮਨੀ ਦੇ ਸਤਿਕਾਰਤ ਦਾਦਾ ਸੁਖਮੰਦਰ ਸਿੰਘ ਖੱਟਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਭੋਗ ਦਾ ਸਤਿਸੰਗ ਸੰਤ ਨਿਰੰਕਾਰੀ ਭਵਨ ਕੋਟਕਪੂਰਾ ਰੋਡ ਬਰਗਾੜੀ (ਫ਼ਰੀਦਕੋਟ) ਵਿਖੇ ਹੋਇਆ। ਸਤਿਸੰਗ ਦੇ ਸ਼ੁਰੂ ’ਚ ਮੰਚ ਸੰਚਾਲਨ ਕਰਦਿਆਂ ਦਵਿੰਦਰ ਅਰਸ਼ੀ ਨੇ ਸੁਖਮੰਦਰ ਸਿੰਘ ਖੱਟਰ ਦੇ ਸ਼ੰਘਰਸਮਈ ਜੀਵਨ ’ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਇਸ ਤੋਂ ਉਪਰੰਤ ਸੰਤ ਨਿਰੰਕਾਰੀ ਮਿਸ਼ਨ ਦੇ ਮਹਾਂਪੁਰਸਾਂ ਨੇ ਹਾਜ਼ਰ ਸੰਗਤ ਨੂੰ ਜ਼ਿੰਦਗੀ ਦੇ ਫਲਫਸੇ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਉਸ ਵਿਅਕਤੀ ਦਾ ਮਾਤ ਲੋਕ ਤੇ ਆਉਣਾ ਸਫ਼ਲ ਹੁੰਦਾ ਹੈ ਜੋ ਆਪਣੇ ਪਰਿਵਾਰ ਤੇ ਸਮਾਜ ਲਈ ਕੁਝ ਚੰਗਾ ਕਰਕੇ ਜਾਂਦਾ ਹੈ। ਇਸ ਮੌਕੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਯਾਦਵਿੰਦਰ ਸਿੰਘ ਔਲਖ, ਸਾਬਕਾ ਸਰਪੰਚ ਜਸਵੰਤ ਸਿੰਘ ਢਿੱਲੋਂ, ਸਰਪੰਚ ਪ੍ਰਤਾਪ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਬਾਬਾ ਸ਼ਾਹਬਾਜ ਸਿੰਘ ਸੰਧੂ, ਹਰਦੀਪ ਸਿੰਘ ਸੰਧੂ, ਕੇਵਲ ਸਿੰਘ ਪ੍ਰੇਮੀ, ਬਲਜੀਤ ਸਿੰਘ ਕਲੇਰ, ਮਹੇਸ਼ ਕਟਾਰੀਆਂ, ਮੋਹਣ ਸਿੰਘ ਮੱਤਾ, ਆਪ ਆਗੂ ਪੱਪਾ ਸੇਖੋਂ, ਸੇਵਾ ਮੁਕਤ ਐਸ.ਡੀ.ਐਚ ਸ਼ਵਿੰਦਰ ਸਿੰਘ ਚੰਨੀ, ਵਿਜੈ ਬਰਗਾੜੀ, ਅਜੈਪਾਲ ਸਿੰਘ, ਬੇਅੰਤ ਸਿੰਘ ਬੁਰਜ, ਅਸ਼ੋਕ ਕੌਸ਼ਿਕ, ਚੇਅਰਮੈਨ ਦਰਸ਼ਨਪਾਲ ਸ਼ਰਮਾ, ਉਮੇਸ਼ ਮਿੱਤਲ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਕੋਟਕਪੂਰਾ, ਸੁਰਿੰਦਰ ਅਰੋੜਾ ਕੋਟਕਪੂਰਾ, ਐਲ.ਐਸ ਗਿੱਲ, ਕਿਰਪਾਲ ਸਿੰਘ, ਡਾ. ਪ੍ਰੇਮ ਕੁਮਾਰ ਬਰੀਵਾਲਾ, ਸੇਵਕ ਸਿੰਘ ਬਰਾੜ ਭਗਤਾ, ਕਸ਼ਮੀਰੀ ਲਾਲ ਜਲਾਲ, ਅਵਤਾਰ ਸਿੰਘ ਕੋਠਾ ਗੁਰੂ, ਅਸ਼ੋਕ ਧੀਰ ਜੈਤੋ, ਲਖਵੀਰ ਭੱਟੀ ਜੈਤੋ, ਨੱਥਾ ਸਿੰਘ ਚੰਨੀ, ਹਰਨੇਕ ਸਿੰਘ ਚੰਨੀ, ਸਾਬਕਾ ਸਰਪੰਚ, ਜਗਸੀਰ ਸਿੰਘ ਜੱਗਾ ਢਿੱਲੋਂ, ਪਰਮਿੰਦਰ ਸਿੰਘ ਕਾਕਾ ਬਰਗਾੜੀ, ਓਵਰਸੀਰ ਸਿੰਘ ਢਿੱਲੋਂ, ਗੁਰਮੀਤ ਸਿੰਘ ਪੱਪੂ ਬਰਾੜ, ਆਪ ਆਗੂ ਜਸਮੇਲ ਸਿੰਘ ਕਾਕਾ ਬਰਾੜ, ਸਾਬਕਾ ਸਰਪੰਚ ਨਿਰਭੈ ਸਿੰਘ, ਵੀਰਦਵਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਐਮ.ਏ, ਗੀਟਨ ਸਿੰਘ ਸਾਬਕਾ ਸਰਪੰਚ ਮੱਲਕੇ, ਰਵੀ ਸ਼ਰਮਾ, ਲਾਲੀ ਬਰਾੜ ਸਾਹੋਕੇ, ਗੁਰਮੇਲ ਸਿੰਘ ਕਾਕੂ ਸੰਧੂ, ਬੂਟਾ ਬਰਾੜ, ਰਪਿੰਦਰ ਸਿੰਘ ਰੂਬੀ ਬਰਾੜ, ਸੁਖਮੰਦਰ ਸਿੰਘ ਢਿੱਲੋਂ, ਕਿਸਾਨ ਆਗੂ ਨਿਰਮਲ ਸਿੰਘ ਗੋਂਦਾਰਾ, ਜਗਜਿੰਦਰ ਸਿੰਘ ਕਾਕਾ ਬਰਾੜ, ਸਾਬਕਾ ਪੰਚ ਟੇਕ ਚੰਦ ਅਰਸ਼ੀ, ਸੁਰਿੰਦਰ ਮੋਹਨ ਸ਼ਰਮਾ, ਬਲਜੀਤ ਸ਼ਰਮਾ, ਰਣਜੀਤ ਸਿੰਘ ਢਿੱਲੋਂ ਨੰਬਰਦਾਰ, ਸੁਖਪਾਲ ਸਿੰਘ ਨੰਬਰਦਾਰ, ਪਰਗਟ ਸਿੰਘ ਢਿੱਲੋਂ, ਜਗਸੀਰ ਸਿੰਘ ਜੱਗਾ ਗੋਂਦਾਰਾ, ਹਰਿੰਦਰ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ। ਇਸ ਮੌਕੇ ਨਿਰੰਕਾਰੀ ਮਿਸ਼ਨ ਦੇ ਮੁਖੀ ਮਹਾਤਮਾ ਸੋਹਣ ਸਿੰਘ ਨੇ ਪਰਿਵਾਰ ਵਲੋਂ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਾਦਿਕ ਵਿਖੇ ਬੀਬੀਆਂ ਨੇ ਉਤਸ਼ਾਹ ਨਾਲ ਮਨਾਈਆਂ ਤੀਆਂ ਤੀਜ ਦੀਆਂ ਅਗਲੀ ਖ਼ਬਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬਾਬਾ ਢੋਡਾ ਖਾਨ ਪੀਰ ਦੀ ਸਾਲਾਨਾ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।