11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸੇਵਾ ਭਾਰਤੀ ਫ਼ਰੀਦਕੋਟ ਦੇ ਪਵਨ ਵਧਵਾ ਪ੍ਰਧਾਨ ਬਣੇ

ਫ਼ਰੀਦਕੋਟ, 10 ਅਗਸਤ (ਹਰਮਿੰਦਰ ਸਿੰਘ ਮਿੰਦਾ)-ਸੇਵਾ ਭਾਰਤੀ ਫ਼ਰੀਦਕੋਟ ਦੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿਚ ਪਵਨ ਵਧਵਾ ਨੂੰ ਅਗਲੇ ਤਿੰਨ ਸਾਲਾਂ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 11-08-2026
ਫ਼ਰੀਦਕੋਟ, 10 ਅਗਸਤ (ਹਰਮਿੰਦਰ ਸਿੰਘ ਮਿੰਦਾ)-ਸੇਵਾ ਭਾਰਤੀ ਫ਼ਰੀਦਕੋਟ ਦੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ। ਜਿਸ ਵਿਚ ਪਵਨ ਵਧਵਾ ਨੂੰ ਅਗਲੇ ਤਿੰਨ ਸਾਲਾਂ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸੇਵਾ ਭਾਰਤੀ ਪੰਜਾਬ ਤੋਂ ਧਰੁਵ, ਡਾ. ਹਰਬੰਸ, ਡਾ. ਸੂਰਜ ਅਤੇ ਨਗਰ ਕੌਂਸਲ ਫ਼ਰੀਦਕੋਟ ਦੇ ਪ੍ਰਧਾਨ ਬਲਜਿੰਦਰ ਸਿੰਘ ਬੱਬੂ ਅਹੂਜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਨਵੀਂ ਕਾਰਜਕਾਰੀ ਵਿਚ ਗੌਰਵ ਸੇਠੀ ਅਤੇ ਡਾ. ਦੀਪਕ ਗੋਇਲ ਨੂੰ ਵਾਈਸ ਪ੍ਰਧਾਨ, ਮਨੋਜ ਜਿੰਦਲ ਜਨਰਲ ਸੈਕਟਰੀ, ਨਵੀਨ ਰਾਬੜਾ ਜਲ ਸੇਵਾ ਸੈਕਟਰੀ, ਦਿਨੇਸ਼ ਮੁਖੀਜਾ ਖ਼ਜ਼ਾਨਚੀ ਅਤੇ ਦੀਪਕ ਮੁਖੀਜਾ ਨੂੰ ਪੀ.ਆਰ.ਓ. ਨਿਯੁਕਤ ਕੀਤਾ ਗਿਆ। ਐਡਵੋਕੇਟ ਗੋਲਡੀ ਗਰਗ ਨੂੰ ਚੌਂਕ ਤੇ ਪਾਰਕ ਦੀ, ਸੰਦੀਪ ਗਰਗ ਨੂੰ ਸਿਲਾਈ ਸੈਂਟਰ ਅਤੇ ਡਾ. ਵਿਸ਼ਵਦੀਪ ਗੋਇਲ ਨੂੰ ਮੈਡੀਕਲ ਕੈਂਪ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਡਾ. ਦੀਪਕ ਗੋਇਲ, ਡਾ. ਵਿਸ਼ਵਦੀਪ ਗੋਇਲ, ਮਨਦੀਪ ਮਿੱਤਲ, ਸੰਦੀਪ ਗਰਗ, ਰਾਕੇਸ਼ ਮੌਂਗਾ, ਪ੍ਰਦੀਪ ਵਿੱਗ, ਅਜੀਤ ਜੈਨ, ਦੀਪਕ ਸ਼ਰਮਾ, ਲਲਿਤ ਗੁਪਤਾ, ਸੁਰੇਸ਼ ਸ਼ਰਮਾ, ਪਵਨ ਗੋਇਲ, ਡਾ. ਗਗਨ ਬਜਾਜ, ਪ੍ਰੇਮ, ਰਵੀ ਬਾਂਸਲ, ਰਾਜਿੰਦਰ ਰਿੰਕੂ, ਬਲਜੀਤ ਸ਼ਰਮਾ ਅਤੇ ਸੁਰੇਸ਼ ਅਰੋੜਾ ਹਾਜ਼ਰ ਸਨ।
ਪਿਛਲੀ ਖ਼ਬਰ ਐਨ.ਸੀ.ਸੀ. ਕੈਡਿਟਸ ਨੇ ‘ਏਕ ਪੇੜ ਮਾਂ ਕੇ ਨਾਮ’ ਕੈਂਪ ਤਹਿਤ ਬੂਟਾ ਲਗਾਇਆ ਅਗਲੀ ਖ਼ਬਰ ਡੀ. ਸੀ. ਐਮ. ਸਕੂਲ ’ਚ ‘ਰੌਣਕਾਂ ਤੀਆਂ ਦੀਆਂ’ ’ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।