ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਤੀਜ ਮੇਲਾ 9 ਨੂੰ
ਜੈਤੋ, 5 ਅਗਸਤ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਵਲੋਂ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਤਿਉਹਾਰ ਤੀਜ ਮੇਲਾ ਬੜੀ ਧੂਮ ਧਾਮ ਮਨਾਇਆ ਜਾ ਰਿਹਾ ਹੈ। ਪ੍ਰੀਸ਼ਦ ਦੇ ਪ੍ਰਧਾਨ ਰੁਲੀਆ ਰਾਮ ਸਿੰਗਲਾ ਗਿੱਜੀ ਪਿ੍ਰੰਟਿੰਗ ਪ੍ਰੈਸ ਵਾਲੇ ਨੇ ਦੱਸਿਆ ਕਿ ਇਹ ਤੀਜ ਮੇਲਾ ਮਿਤੀ 9 ਅਗਸਤ 2026 ਨੂੰ ਸ਼ਾਮ ਦੇ 4 ਵਜੇ ਤੋਂ ਲੈ ਕੇ ਪ੍ਰੋਗਰਾਮ ਸਮਾਪਤ ਹੋਣ ਤੱਕ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜੈਤੋ ਵਿਖੇ ਮਨਾਇਆ ਜਾਵੇਗਾ।
ਅਜੀਤ ਡੈਸਕ
06-08-2026