06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਲਖਵਿੰਦਰ ਚਨੂੰ ਹਲਕਾ ਲੰਬੀ ਤੇ ਨਿਹਾਲ ਢਿੱਲੋਂ ਬਠਿੰਡਾ ਦਿਹਾਤੀ ਦੇ ਹਲਕਾ ਪ੍ਰਧਾਨ ਚੁਣੇ

ਅਜੀਤ ਡੈਸਕ 24-06-2026


ਮੰਡੀ ਕਿੱਲਿਆਂਵਾਲੀ, 23 ਜੂਨ (ਇਕਬਾਲ ਸਿੰਘ ਸ਼ਾਂਤ)-ਪੰਜਾਬ ਯੂਥ ਕਾਂਗਰਸ ਦੀ ਜਥੇਬੰਦਕ ਚੋਣ ਵਿਚ ਸਿਆਸਤਦਾਨ ਮਹੇਸ਼ਇੰਦਰ ਸਿੰਘ ਬਾਦਲ ਦੇ ਸਪੁੱਤਰ ਅਤੇ ਪੰਜਾਬ ਕਾਂਗਰਸ ਦੇ ਆਗੂ ਫ਼ਤਹਿ ਸਿੰਘ ਬਾਦਲ ਦੇ ਧੜੇ ਦਾ ਵੱਡਾ ਦਬਦਬਾ ਝਲਕਿਆ ਹੈ। ਉਨ੍ਹਾਂ ਦੀ ਸਿਆਸੀ ਅਗਵਾਈ ਜਥੇਬੰਦਕ ਮੈਦਾਨ ਵਿਚ ਨਿੱਤਰੇ ਨੌਜਵਾਨਾਂ ਨੇ ਹਲਕਾ ਲੰਬੀ ਦੇ ਨਾਲ-ਨਾਲ ਗੁਆਂਢੀ ਹਲਕੇ ਬਠਿੰਡਾ ਦਿਹਾਤੀ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜਥੇਬੰਦਕ ਢਾਂਚੇ ਵਿਚ ਕਈ ਅਹਿਮ ਅਹੁੱਦਿਆਂ ’ਤੇ ਜਿੱਤਾਂ ਦਰਜ ਕੀਤੀਆਂ ਹਨ। ਚੋਣ ਨਤੀਜਿਆਂ ਮੁਤਾਬਿਕ ਹਲਕਾ ਯੂਥ ਕਾਂਗਰਸ ਲੰਬੀ ਦੀ ਚੋਣ ਵਿਚ ਲਖਵਿੰਦਰ ਸਿੰਘ ਚਨੂੰ 3348 ਵੋਟਾਂ ਨਾਲ ਪ੍ਰਧਾਨ ਚੁਣੇ ਗਏ। ਬਲਾਕ ਯੂਥ ਕਾਂਗਰਸ ਲੰਬੀ ਦੇ ਪ੍ਰਧਾਨ ਅਹੁਦੇ ’ਤੇ ਗੁਰਪਵਿੱਤਰ ਸਿੰਘ ਨੇ 2743 ਵੋਟਾਂ ਹÇਾਸਲ ਕਰਕੇ ਜਿੱਤ ਦਰਜ ਕੀਤੀ। ਬਲਾਕ ਕਾਂਗਰਸ ਲੰਬੀ ਦੀ ਚੋਣ ਵਿਚ ਵਿੱਕੀ ਸ਼ਰਮਾ ਨੂੰ ਬਲਾਕ ਸਕੱਤਰ ਅਤੇ ਅਰਸ਼ਦੀਪ ਸਿੰਘ ਸਿੱਧੂ ਨੂੰ ਜਨਰਲ ਸਕੱਤਰ ਚੁਣਿਆ ਗਿਆ, ਜਦਕਿ ਮਨਪ੍ਰੀਤ ਸਿੰਘ ਸਰਾਵਾਂ ਬੋਦਲਾ ਨੂੰ ਬਲਾਕ ਯੂਥ ਕਾਂਗਰਸ ਸਰਾਵਾਂ ਬੋਦਲਾ ਦਾ ਮੀਤ ਪ੍ਰਧਾਨ ਚੁਣਿਆ ਗਿਆ ਹੈ। ਫਤਹਿ ਬਾਦਲ ਧੜੇ ਵਿਚੋਂ ਜ਼ਿਲ੍ਹਾ ਯੂਥ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਦੇ ਢਾਂਚੇ ਵਿਚ ਪਿੰਡ ਭਾਗੂ ਦੀ ਗੁਰਜੀਤ ਕੌਰ (ਨਿਸ਼ਾਨੇਬਾਜ਼) ਨੂੰ ਜ਼ਿਲ੍ਹਾ ਮੀਤ ਪ੍ਰਧਾਨ (ਮਹਿਲਾ) ਅਤੇ ਪਿੰਡ ਮਹਿਣਾ ਦੇ ਗੁਰਕੀਰਤ ਸਿੰਘ ਕੁਲਾਰ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਚੁਣਿਆ ਗਿਆ। ਬਠਿੰਡਾ ਦਿਹਾਤੀ ਹਲਕੇ ਵਿਚ ਫਤਿਹ ਸਿੰਘ ਬਾਦਲ ਦੇ ਚਚੇਰੇ ਭਰਾ ਨਿਹਾਲ ਸਿੰਘ ਢਿੱਲੋਂ ਸਪੁੱਤਰ ਸਰਬਜੀਤ ਸਿੰਘ, ਕਾਲਝਰਾਨੀ 2408 ਵੋਟਾਂ ਨਾਲ ਹਲਕਾ ਯੂਥ ਕਾਂਗਰਸ ਬਠਿੰਡਾ ਦਿਹਾਤੀ ਦੇ ਪ੍ਰ1ੱਧਾਨ ਚੁਣੇ ਗਏ। ਜ਼ਿਕਰਯੋਗ ਹੈ ਕਿ ਮਹੇਸ਼ਇੰਦਰ ਸਿੰਘ ਬਾਦਲ ਦੀ ਹਲਕਾ ਲੰਬੀ ਸਮੇਤ ਵੱਖ-ਵੱਖ ਹਲਕਿਆਂ ਵਿਚ ਮਜ਼ਬੂਤ ਜ਼ਮੀਨੀ ਪਕੜ ਹੈ। ਸਿਆਸੀ ਮਾਹਰਾਂ ਮੁਤਾਬਕ ਇਨ੍ਹਾਂ ਨਤੀਜਿਆਂ ਨੇ ਫਤਹਿ ਸਿੰਘ ਬਾਦਲ ਦੇ ਖੇਤਰ ਵਿਚ ਮਜ਼ਬੂਤ ਆਧਾਰ ਅਤੇ ਨੌਜਵਾਨਾਂ ਵਿਚ ਉਨ੍ਹਾਂ ਦੀ ਪੈਠ ਨੂੰ ਉਜਾਗਰ ਕੀਤਾ ਹੈ।

ਪਿਛਲੀ ਖ਼ਬਰ ਦੀ ਪੰਜਾਬ ਫ਼ੋਟੋਗ੍ਰਾਫ਼ਰਜ਼ ਐਸੋਸੀਏਸ਼ਨ ਇਕਾਈ ਬਰੀਵਾਲਾ ਦੇ ਅਹੁਦੇਦਾਰਾਂ ਦੀ ਚੋਣ ਹੋਈ ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀ ਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।