21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਪੁਲਿਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਬੋਲੀ ਰਾਹੀਂ 76 ਵਾਹਨ ਕੀਤੇ ਨਿਲਾਮ

ਅਜੀਤ ਡੈਸਕ 23-05-2026
ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਅੱਜ ਪੁਲਿਸ ਵਿਭਾਗ ਵਲੋਂ ਵੱਖ-ਵੱਖ ਮੁਕੱਦਮਿਆਂ ਨਾਲ ਸੰਬੰਧਿਤ ਥਾਣਿਆਂ ਵਿਚ ਖੜ੍ਹੇ ਵਾਹਨਾਂ ਦੀ ਖੁੱਲ੍ਹੀ ਬੋਲੀ ਕਰਵਾ ਕੇ ਕੁੱਲ 76 ਵਾਹਨ ਨਿਲਾਮ ਕੀਤੇ ਗਏ | ਇਸ ਮੌਕੇ ਮਨਮੀਤ ਸਿੰਘ ਢਿੱਲੋਂ ਐੱਸ.ਪੀ. (ਡੀ), ਪ੍ਰਦੀਪ ਸਿੰਘ ਡੀ.ਐੱਸ.ਪੀ. (ਐੱਨ.ਡੀ.ਪੀ.ਐੱਸ. ਅਤੇ ਨਾਰਕੋਟਿਕਸ), ਰਸ਼ਪਾਲ ਸਿੰਘ ਡੀ.ਐੱਸ.ਪੀ. (ਡੀ) ਅਤੇ ਹੋਰ ਕਮੇਟੀ ਮੈਂਬਰਾਂ ਦੀ ਹਾਜ਼ਰੀ ਤੋਂ ਇਲਾਵਾ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਬੋਲੀਕਾਰ ਵੀ ਹਾਜ਼ਰ ਸਨ | ਇਸ ਮੌਕੇ ਐੱਸ.ਐੱਸ.ਪੀ. ਅਭਿਮਨਿਊ ਰਾਣਾ ਨੇ ਦੱਸਿਆ ਕਿ ਥਾਣਿਆਂ ਅੰਦਰ ਵੱਖ-ਵੱਖ ਮੁਕੱਦਮਿਆਂ ਨਾਲ ਸੰਬੰਧਿਤ ਕਾਫ਼ੀ ਗਿਣਤੀ ਵਿਚ ਵਾਹਨ ਖੜ੍ਹੇ ਹਨ | ਇਨ੍ਹਾਂ ਵਾਹਨਾਂ ਨਾਲ ਸੰਬੰਧਿਤ ਮੁਕੱਦਮਿਆਂ ਦਾ ਫ਼ੈਸਲਾ ਹੋ ਚੁੱਕਾ ਹੈ ਪਰ ਕਿਸੇ ਵੀ ਵਿਅਕਤੀ ਵਲੋਂ ਇਹ ਵਾਹਨ ਕਲੇਮ ਨਹੀਂ ਕੀਤੇ ਗਏ | ਇਨ੍ਹਾਂ ਵਾਹਨਾਂ ਕਾਰਨ ਥਾਣਿਆਂ ਵਿਚ ਕਾਫ਼ੀ ਜਗ੍ਹਾ ਘੇਰੀ ਹੋਈ ਸੀ | ਇਸ ਲਈ ਥਾਣਿਆਂ ਵਿਚ ਸਾਫ਼-ਸੁਥਰੀ ਤੇ ਢੁਕਵੀਂ ਕੰਮਕਾਜੀ ਥਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿਛਲੇ ਲੰਮੇ ਸਮੇਂ ਤੋਂ ਫ਼ੈਸਲਾਸ਼ੁਦਾ ਮੁਕੱਦਮਿਆਂ ਦੇ ਵਾਹਨਾਂ ਦੀ ਨਿਲਾਮੀ ਕਰਵਾਈ ਗਈ ਹੈ | ਉਨ੍ਹਾਂ ਦੱਸਿਆ ਕਿ ਵਹੀਕਲ ਡਿਸਪੋਜਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਕੁੱਲ 76 ਵਾਹਨ (65 ਦੋਪਹੀਆ ਤੇ 11 ਚਾਰ ਪਹੀਆ), ਜਿਨ੍ਹਾਂ ਦੀ ਰਾਖਵੀਂ ਕੀਮਤ 5,93,500 ਰੁਪਏ ਰੱਖੀ ਗਈ ਸੀ, ਨੂੰ 6,12,500 ਰੁਪਏ ਵਿਚ ਨਿਲਾਮ ਕੀਤਾ ਗਿਆ | ਉਕਤ ਰਕਮ ਉਪਰ 18 ਪ੍ਰਤੀਸ਼ਤ ਜੀ.ਐੱਸ.ਟੀ. ਜੋ ਕਿ 1,10,250 ਰੁਪਏ ਬਣਦੀ ਹੈ, ਸਮੇਤ ਨਿਲਾਮੀ ਦੀ ਕੁੱਲ ਰਕਮ 7,22,750 ਰੁਪਏ ਬਣਦੀ ਹੈ ਜੋ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਈ ਜਾਵੇਗੀ | ਇਸ ਬੋਲੀ ਵਿਚ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਬੋਲੀਕਾਰਾਂ ਨੇ ਹਿੱਸਾ ਲਿਆ | ਵਾਹਨਾਂ ਨੂੰ ਵੱਖ-ਵੱਖ ਅਲਾਟਾਂ ਵਿਚ ਵੰਡਿਆ ਗਿਆ, ਜਿਨ੍ਹਾਂ ਵਿਚ ਅਲਾਟ ਨੰਬਰ 1 ਦੀ ਸਭ ਤੋਂ ਵੱਧ ਬੋਲੀ ਆਸ਼ੀਰਵਾਦ ਮੋਟਰਸ ਵੜਿੰਗ ਅਤੇ ਅਲਾਟ ਨੰਬਰ 2 ਦੀ ਸਭ ਤੋਂ ਵੱਧ ਬੋਲੀ ਜੈ ਬਾਬਾ ਵਿਸ਼ਵਕਰਮਾ ਇੰਟਰਪ੍ਰਾਈਜ਼ਜ਼ ਮਾਨਸਾ ਵਲੋਂ ਦਿੱਤੀ ਗਈ | ਜ਼ਿਲ੍ਹਾ ਪੁਲਿਸ ਮੁਖੀ ਵਲੋਂ ਇਹ ਵੀ ਦੱਸਿਆ ਗਿਆ ਕਿ ਬਾਕੀ ਰਹਿੰਦੇ ਵਾਹਨਾਂ ਸੰਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਉਹ ਵਾਹਨ ਵੀ ਜਲਦ ਨਿਲਾਮ ਕੀਤੇ ਜਾਣਗੇ |
ਪਿਛਲੀ ਖ਼ਬਰ ਸਵੀਡਨ ਦੀ ਉਮੇਆ 'ਵਰਿਸਟੀ 'ਚ ਨਵੀਂ ਐਂਟੀਬਾਇਓਟਕ 'ਟਾਈਪੀਸਾਈਡਜ਼' ਦੀ ਖੋਜ 'ਚ ਅੰਮਿ੍ਤਸਰ ਦੇ ਪਰਦੀਪ ਸਿੰਘ ਦਾ ਅਹਿਮ ਯੋਗ... ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ 26 ਮਈ ਨੂੰ ਵੋਟ ਪੋਲਿੰਗ ਸਮਾਂ ਖ਼ਤਮ ਹੋਣ ਤੱਕ ਡਰਾਈ ਡੇਅ ਘੋਸ਼ਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।