22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਆਜ਼ਾਦ ਉਮੀਦਵਾਰ ਬੰਗਾ ਨੇ ਵੋਟਰਾਂ ਤੋਂ ਕੀਤੀ ਸਹਿਯੋਗ ਦੀ ਮੰਗ

ਅਜੀਤ ਡੈਸਕ 23-05-2026
ਕੋਟਕਪੂਰਾ, 22 ਮਈ (ਮੋਹਰ ਸਿੰਘ ਗਿੱਲ)-ਸਥਾਨਕ ਵਾਰਡ ਨੰਬਰ 25 ਦੇ ਆਜ਼ਾਦ ਉਮੀਦਵਾਰ ਸੁਰਿੰਦਰ ਕੌਰ ਬੰਗਾ ਪਤਨੀ ਸਾਬਕਾ ਕੌਂਸਲਰ ਦਰਸ਼ਨ ਸਿੰਘ ਬੰਗਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ੍ਹ ਰਹੇ ਹਨ | ਉਨ੍ਹਾਂ ਵੋਟਰਾਂ ਨੂੰ ਆਪਣੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਤੀ ਦਰਸ਼ਨ ਸਿੰਘ ਬੰਗਾ, ਜੋ ਕਿ ਹਮੇਸ਼ਾ ਲੋਕਾਂ ਦੀ ਸੇਵਾ ਕਰਦੇ ਰਹੇ ਹਨ | ਅੱਜ ਕੱਲ੍ਹ ਉਹ ਸਿਹਤਯਾਬ ਨਹੀਂ ਹਨ | ਇਸ ਮੌਕੇ ਉਮੀਦਵਾਰ ਬੰਗਾ ਦੇ ਵਿਸ਼ੇਸ਼ ਸਹਿਯੋਗੀ ਕੌਰ ਸਿੰਘ ਸੰਧੂ ਨੇ ਕਿਹਾ ਕਿ ਸੱਤ੍ਹਾਧਾਰੀ ਧਿਰ ਵਲੋਂ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਏ ਗਏ ਹਨ, ਜਿਸ ਦਾ ਉਹ ਵਿਰੋਧ ਕਰਦੇ ਹਨ | ਉਨ੍ਹਾਂ 25 ਨੰਬਰ ਵਾਰਡ ਦੇ ਵਾਸੀਆਂ ਨੂੰ ਸੁਰਿੰਦਰ ਕੌਰ ਬੰਗਾ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਮੀਦਵਾਰ ਦੇ ਪਤੀ ਦਰਸ਼ਨ ਸਿੰਘ ਬੰਗਾ ਨੇ ਪੰਜ ਵਾਰ ਨਗਰ ਕੌਸਲਰ ਦੀਆਂ ਚੋਣਾਂ ਲੜੀਆਂ ਸਨ, ਜਿਸ ਦੌਰਾਨ ਚਾਰ ਵਾਰ ਉਹ ਜੇਤੂ ਰਹੇ ਹਨ | ਉਨ੍ਹਾਂ 25 ਨੰਬਰ ਵਾਰਡ ਦੇ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਉਹ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਲਈ ਤਤਪਰ ਰਹਿਣਗੇ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ 26 ਮਈ ਨੂੰ ਨਗਰ ਕੌਂਸਲ ਦੀਆਂ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣ | ਇਸ ਮੌਕੇ ਜਗਦੀਸ਼ ਸਿੰਘ ਡੀਸੀ, ਕੁਲਜੀਤ ਸਿੰਘ ਬੰਬੀਹਾ, ਬਲਵੀਰ ਸਿੰਘ ਪੀਟਰ, ਅਕਾਸ਼ਦੀਪ ਸਿੰਘ, ਸੰਦੀਪ ਕੁਮਾਰ ਸਨੀ, ਸੰਤੋਸ਼ ਰਾਣੀ, ਗ੍ਰੰਥੀ ਬਸੰਤ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਸੰਬੰਧੀ ਪੋਲਿੰਗ ਸਟਾਫ਼ ਦੀ ਰਿਹਰਸਲ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।