19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਦਵਿੰਦਰ ਹੰਟੀ, ਸਾਹਿਬ ਸਿੰਘ ਤੇ ਜਸਵਿੰਦਰ ਸਿੰਘ ਕਾਂਗਰਸ ਦੇ ਹਲਕਾ ਪ੍ਰਧਾਨ ਬਣੇ

ਅਜੀਤ ਡੈਸਕ 17-04-2026
ਗਿੱਦੜਬਾਹਾ, 16 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਹਲਕਾ ਗਿੱਦੜਬਾਹਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ, ਜਿਸ 'ਚ ਦਵਿੰਦਰ ਸਿੰਘ ਹੰਟੀ ਨੂੰ ਗਿੱਦੜਬਾਹਾ ਸ਼ਹਿਰੀ, ਸਾਹਿਬ ਸਿੰਘ ਭੂੰਦੜ ਨੂੰ ਦਿਹਾਤੀ ਤੇ ਜਸਵਿੰਦਰ ਸਿੰਘ ਚੋਟੀਆਂ ਨੂੰ ਹਲਕਾ ਕੋਟਭਾਈ ਦਾ ਦਿਹਾਤੀ ਪ੍ਰਧਾਨ ਲਗਾਇਆ ਗਿਆ ਹੈ | ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਨਰਿੰਦਰ ਸਿੰਘ ਬਿੰਟਾ ਅਰੋੜਾ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਕੀਤੀਆਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ | ਉਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗਿੱਦੜਬਾਹਾ ਹਲਕੇ ਵਿਚ ਉਕਤ ਆਗੂਆਂ ਵਲੋਂ ਪਹਿਲਾਂ ਵੀ ਇਮਾਨਦਾਰੀ ਤੇ ਬੜੀ ਹੀ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ 'ਚ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ | ਉਕਤ ਆਗੂਆਂ ਵਲੋਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਵਾਂਗ ਪਾਰਟੀ ਦਾ ਕੰਮ ਵਫ਼ਾਦਾਰੀ ਤੇ ਮਿਹਨਤ ਨਾਲ ਕਰਨਗੇ |
ਇਸ ਮੌਕੇ ਕੌਂਸਲਰ ਬਿੱਟੂ ਡੇਅਰੀਵਾਲਾ, ਭੋਲਾ ਸਿੰਘ, ਸੁਵਮੰਦਰ ਸਿੰਘ, ਨਿੰਦਰ, ਲੱਖਾ ਸਿੰਘ, ਵਕੀਲ ਸਿੰਘ, ਨਿਰੰਜਨ ਸਿੰਘ, ਕਰਮ ਚੰਦ, ਵਿੱਕੀ ਅਗਰਵਾਲ, ਲੱਕੀ ਛੱਤਿਆਣਾ, ਮੁਕੇਸ਼, ਰਾਜਿੰਦਰ ਕੁਮਾਰ, ਜਨਿਦਰ ਜੈਨ, ਮੱਖਣ ਦੰਦੀਵਾਲ, ਗੁਰਪ੍ਰੀਤ ਸਿੰਘ, ਸੁਖਮੰਦਰ ਜਗਮਗ, ਦੀਪ ਜੈਨ, ਸੰਜੂ ਵਧਵਾ, ਬਲਦੇਵ ਸਿੰਘ, ਗੁਰਜੰਟ ਸਿੰਘ ਮਾਨ, ਰਘੁਵੀਰ ਮਾਨ ਆਦਿ ਆਗੂਆਂ ਨੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਮੰਡੀਆਂ 'ਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ-ਮਾਸਟਰ ਜਸਪਾਲ ਸਿੰਘ ਅਗਲੀ ਖ਼ਬਰ ਕਣਕ ਦੀ ਫ਼ਸਲ ਵੇਚਣ ਲਈ ਕਿਸਾਨ ਹੋ ਰਹੇ ਹਨ ਖੱਜਲ-ਸੋਨਾ ਮੌੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।