12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੀ. ਜੀ. ਐੱਮ. ਕਾਲਜ ਮੋਹਲਾਂ ਵਿਖੇ ਦੋ ਰੋਜ਼ਾ ਅਥਲੈਟਿਕ ਮੀਟ ਸ਼ੁਰੂ

ਅਜੀਤ ਡੈਸਕ 08-03-2026
ਮਲੋਟ, 7 ਮਾਰਚ (ਪਾਟਿਲ)-ਸੀ.ਜੀ.ਐੱਮ. ਕਾਲਜ ਮੋਹਲਾਂ ਵਿਖੇ 14ਵੀਂ ਅਥਲੈਟਿਕ ਮੀਟ ਦਾ ਆਰੰਭ ਹੋਇਆ | ਅੱਜ ਪਹਿਲੇ ਦਿਨ ਇਸ ਅਥਲੈਟਿਕ ਮੀਟ ਵਿਚ ਵਿਦਿਆਰਥੀਆਂ ਨੇ ਵੱਡੀ ਗਿਣਤੀ 'ਚ ਮਾਰਚ ਪਾਸ ਵਿਚ ਹਿੱਸਾ ਲਿਆ ਅਤੇ ਕਾਲਜ ਦੇ ਪਿ੍ੰਸੀਪਲ ਡਾ. ਬਲਜੀਤ ਸਿੰਘ ਗਿੱਲ ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਸਲਾਮੀ ਦਿੱਤੀ | ਈਵੈਂਟ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗੀਤ ਗਾਇਆ ਗਿਆ | ਇਸ ਮੌਕੇ ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ ਨੇ ਬੱਚਿਆਂ ਨੂੰ ਖੇਡਾਂ ਦੀ ਖ਼ਾਸੀਅਤ ਸਮਝਾਉਂਦੇ ਹੋਏ ਦੱਸਿਆ ਕਿ ਸਰੀਰ ਤੰਦਰੁਸਤ ਰਹਿਣ ਦੇ ਨਾਲ-ਨਾਲ ਮਨ ਵੀ ਤੰਦਰੁਸਤ ਰਹਿੰਦਾ ਹੈ | ਖੇਡਾਂ ਦੀ ਰਸਮੀ ਸ਼ੁਰੂਆਤ ਸਰੀਰਕ ਸਿੱਖਿਆ ਦੇ ਅਧਿਆਪਕ ਪ੍ਰੋਫ਼ੈਸਰ ਡਿੱਕੀਪਾਲ ਅਤੇ ਪ੍ਰੋਫ਼ੈਸਰ ਪਵਨਪ੍ਰੀਤ ਸਿੰਘ ਨੇ ਸ਼ੁਰੂ ਕੀਤੀ | ਮੰਚ ਦਾ ਸੰਚਾਲਨ ਪ੍ਰੋਫ਼ੈਸਰ ਗਗਨਦੀਪ ਸਿੰਘ ਤੇ ਪ੍ਰੋਫ਼ੈਸਰ ਸਰਬਜੀਤ ਕੌਰ ਨੇ ਚਲਾਇਆ | ਖੇਡ ਖ਼ਤਮ ਹੋਣ ਤੱਕ ਅੱਜ ਪਹਿਲੇ ਦਿਨ 100 ਤੇ 200 ਮੀਟਰ ਦੌੜਾਂ ਵਿਚ ਲੜਕੇ ਤੇ ਲੜਕੀਆਂ ਨੇ ਭਾਗ ਲਿਆ | ਲੜਕਿਆਂ ਦੇ ਗੋਲਾ ਸੁੱਟਣ ਮੁਕਾਬਲੇ ਵਿਚ ਪਹਿਲੇ ਨੰਬਰ 'ਤੇ ਸੁਖਮਨਬੀਰ ਸਿੰਘ ਬੀ.ਏ. ਭਾਗ ਤੀਜਾ, ਪਰਮਿੰਦਰ ਸਿੰਘ ਬੀ.ਏ. ਭਾਗ ਤੀਜਾ, ਸੈਨਾਜ ਦੀਪ ਸਿੰਘ ਬੀ.ਏ. ਭਾਗ ਪਹਿਲਾ ਰਹੇ | ਲੜਕੀਆਂ ਦੇ ਲੰਬੀ ਛਾਲ ਮੁਕਾਬਲੇ ਵਿਚ ਬੀ.ਏ .ਭਾਗ ਪਹਿਲਾ ਦੀ ਵਿਦਿਆਰਥਣ ਗਗਨਦੀਪ ਕੌਰ, ਦੂਜੇ ਨੰਬਰ 'ਤੇ ਕਿਰਨਾ, ਤੀਜੇ ਨੰਬਰ 'ਤੇ ਵੀਰਪਾਲ ਕੌਰ ਨੇ ਇਨਾਮ ਜਿੱਤਿਆ | ਲੜਕਿਆਂ ਦੀ ਉਚੀ ਛਾਲ ਮੁਕਾਬਲੇ ਵਿਚ ਸੁਖਮਨਬੀਰ ਸਿੰਘ ਨੇ ਪਹਿਲਾ, ਵਿਸ਼ਾਲ ਸਿੰਘ ਨੇ ਦੂਸਰਾ ਅਤੇ ਹੀਰਾ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਨਵਜੀਤ ਮੋਹਲਾਂ, ਜਗਤਾਰ ਸਿੰਘ ਬਰਾੜ, ਰਾਜ ਕੁਮਾਰ, ਸੁਮੀਤ ਘੁੰਮਣ, ਜਸਪਾਲ ਸਿੰਘ ਸੰਧੂ, ਕੰਵਲਦੀਪ ਸਿੰਘ, ਕਾਮਰੇਡ ਜਗਜੀਤ ਜੱਸੇਆਣਾ, ਅਰਪਨਬੀਰ ਸਿੰਘ ਸੰਧੂ, ਜਰਮਨਬੀਰ ਸਿੰਘ ਸੰਧੂ, ਹਰਮਨਦੀਪ ਸਿੰਘ ਸਰਪੰਚ ਪਿੰਡ ਮੋਹਲਾਂ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਪ੍ਰੋਫ਼ੈਸਰ ਨਿਰਮਲ ਕੌਰ, ਪ੍ਰੋਫ਼ੈਸਰ ਪਵਨਦੀਪ ਕੌਰ, ਪ੍ਰੋਫ਼ੈਸਰ ਪਿ੍ਅੰਕਾ, ਪ੍ਰੋਫ਼ੈਸਰ ਸਤਵੀਰ ਕੌਰ, ਪ੍ਰੋਫ਼ੈਸਰ ਸੁਮਨ ਗਾਂਧੀ, ਪ੍ਰੋਫ਼ੈਸਰ ਸੀਮਾ ਰਾਣੀ, ਪ੍ਰੋਫ਼ੈਸਰ ਈਸ਼ਾ, ਪ੍ਰੋਫ਼ੈਸਰ ਗੁਰਪ੍ਰੀਤ ਕੌਰ, ਪ੍ਰੋਫ਼ੈਸਰ ਮਨਦੀਪ ਕੌਰ, ਪ੍ਰੋਫ਼ੈਸਰ ਅਵਤਾਰ ਸਿੰਘ, ਪ੍ਰੋਫ਼ੈਸਰ ਜਗਮੀਤ ਸਿੰਘ, ਲਾਇਬ੍ਰੇਰੀਅਨ ਗੁਰਜੀਤ ਕੌਰ, ਰਨਜੋਧਨ ਸਿੰਘ ਹੈੱਡ ਕਲਰਕ, ਸੁਰਿੰਦਰਪਾਲ ਸੁਪਰਡੈਂਟ ਹਾਜ਼ਰ ਸਨ |
ਪਿਛਲੀ ਖ਼ਬਰ ਸਿਵਲ ਸਰਜਨ ਸਰਕਾਰੀ ਹਸਪਤਾਲ ਸਰਾਵਾਂ ਬੋਦਲਾਂ ਵਿਖੇ ਪਹੁੰਚੇ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ 22 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।