11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ

ਅਜੀਤ ਡੈਸਕ 08-03-2026
ਮਲੋਟ, 7 ਮਾਰਚ (ਅਜਮੇਰ ਸਿੰਘ ਬਰਾੜ)-ਮਲੋਟ ਇਲਾਕੇ ਵਿਚ ਕਿਸਾਨਾਂ ਦੇ ਖੇਤਾਂ ਵਿਚੋਂ ਟਰਾਂਸਫ਼ਾਰਮਰਾਂ ਦਾ ਚੋਰੀ ਹੋਣਾ, ਉਨ੍ਹਾਂ ਦੀ ਤੋੜ-ਭੰਨ ਅਤੇ ਉਨ੍ਹਾਂ ਵਿਚੋਂ ਤੇਲ ਕੱਢਣ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਪਿੰਡ ਕੱਟਿਆਂਵਾਲੀ ਢਾਣੀ ਅਸਪਾਲਾਂ ਰੋਡ ਦੇ ਵਸਨੀਕ ਰਵਿੰਦਰ ਪਾਲ ਸਿੰਘ ਪੁੱਤਰ ਡੋਗਰ ਸਿੰਘ ਪਿੰਡ ਕੱਟਿਆਂਵਾਲੀ ਅਤੇ ਸੂਬਾ ਸਿੰਘ ਪੁੱਤਰ ਬਗੀਚਾ ਸਿੰਘ ਵਾਸੀਅਨ ਪਿੰਡ ਕੱਟਿਆਂਵਾਲੀ ਦੀ ਜ਼ਮੀਨ ਰਕਬਾ ਸਰਾਵਾਂ ਬੋਦਲਾ ਵਿਚ ਪੈਂਦੀ ਹੈ, ਦੇ ਟਰਾਂਸਫ਼ਾਰਮਰਾਂ ਵਿਚੋਂ ਚੋਰ ਤੇਲ ਚੋਰੀ ਕਰਕੇ ਲੈ ਗਏ ਹਨ | ਪਰਵਿੰਦਰਪਾਲ ਸਿੰਘ ਅਤੇ ਸੂਬਾ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਖੇਤ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਟਰਾਂਸਫ਼ਾਰਮਰ ਟੁੱਟੇ ਪਏ ਹਨ ਅਤੇ ਚੋਰ ਟਰਾਂਸਫ਼ਾਰਮਰਾਂ ਵਿਚੋਂ ਤੇਲ ਕੱਢ ਕੇ ਲੈ ਗਏ | ਇਕ ਹੋਰ ਤਾਜ਼ਾ ਘਟਨਾ ਅਨੁਸਾਰ ਗੁਰਨਾਮ ਚੰਦ ਪੁੱਤਰ ਬਹਾਦਰ ਚੰਦ ਅਤੇ ਸੁਦਾਗਰ ਚੰਦ ਪੁੱਤਰ ਦੀਵਾਨ ਚੰਦ ਦੋਵੇਂ ਵਾਸੀ ਪਿੰਡ ਮਲੋਟ ਦੇ ਟਰਾਂਸਫ਼ਾਰਮਰਾਂ ਵਿਚੋਂ ਚੋਰ ਤੇਲ ਕੱਢ ਕੇ ਲੈ ਗਏ | ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ਵਿਚ ਜਾ ਕੇ ਦੇਖਿਆ ਕਿ ਜਿੱਥੇ ਉਨ੍ਹਾਂ ਦੇ ਟਰਾਂਸਫ਼ਾਰਮਾਰਾਂ ਵਿਚੋਂ ਤੇਲ ਕੱਢਿਆ ਗਿਆ ਹੈ, ਉੱਥੇ ਟਰਾਂਸਫ਼ਾਰਮਰਾਂ ਦੇ ਟਰਮੀਨਲ ਅਤੇ ਹੋਰ ਸਾਮਾਨ ਵੀ ਤੋੜ ਦਿੱਤਾ ਗਿਆ ਹੈ | ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨਿੱਤ ਹੁੰਦੀਆਂ ਚੋਰੀਆਂ ਨੂੰ ਨੱਥ ਪਾਵੇ |
ਪਿਛਲੀ ਖ਼ਬਰ ਨਵੀਂ ਬਣਨ ਵਾਲੀ ਟੈਂਕੀ ਸ਼ਹਿਰ ਵਾਸੀਆਂ ਲਈ ਵਰਦਾਨ ਸਾਬਿਤ ਹੋਵੇਗੀ-ਵਿਧਾਇਕ ਕਾਕਾ ਬਰਾੜ ਅਗਲੀ ਖ਼ਬਰ ਸਾਈਬਰ ਸੇਫ਼ਟੀ ਅਤੇ ਸੁਰੱਖਿਆ ਬਾਰੇ ਬਲਾਕ ਪੱਧਰੀ ਟ੍ਰੇਨਿੰਗ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।