11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਡੋਡਾ ਚੂਰਾ ਪੋਸਤ ਤਸਕਰੀ ਦੇ ਮਾਮਲਿਆਂ 'ਚ ਦੋ ਵਿਅਕਤੀ ਦੋਸ਼ੀ ਕਰਾਰ, ਕੀਤਾ ਜੁਰਮਾਨਾ

ਅਜੀਤ ਡੈਸਕ 08-03-2026
ਡੱਬਵਾਲੀ, 7 ਮਾਰਚ (ਇਕਬਾਲ ਸਿੰਘ ਸ਼ਾਂਤ)-ਡੋਡਾ ਚੂਰਾ ਪੋਸਤ ਤਸਕਰੀ ਦੇ ਦੋ ਮਾਮਲਿਆਂ ਵਿਚ ਫਾਸਟ ਟਰੈਕ ਸਪੈਸ਼ਲ ਅਦਾਲਤ ਸਿਰਸਾ ਦੀ ਐਡੀਸ਼ਨਲ ਸੈਸ਼ਨ ਜੱਜ ਸੀਮਾ ਸਿੰਘਲ ਨੇ ਜਸਪਾਲ ਸਿੰਘ ਵਾਸੀ ਔਲਖ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਅਤੇ ਅਮਰੀਕ ਸਿੰਘ ਵਾਸੀ ਫੁੱਲੋ (ਜ਼ਿਲ੍ਹਾ ਸਿਰਸਾ) ਨੂੰ ਦੋਸ਼ੀ ਕਰਾਰ ਦਿੱਤਾ ਹੈ | ਅਦਾਲਤ ਨੇ ਜਸਪਾਲ ਸਿੰਘ 'ਤੇ ਸੱਤ ਹਜ਼ਾਰ ਰੁਪਏ ਅਤੇ ਅਮਰੀਕ ਸਿੰਘ 'ਤੇ ਪੰਜ ਹਜ਼ਾਰ ਰੁਪਏ ਜੁਰਮਾਨਾ ਲਗਾਇਆ | ਦੋਵਾਂ ਵਲੋਂ ਨਿਆਂਇਕ ਹਿਰਾਸਤ ਵਿਚ ਬਿਤਾਈ ਮਿਆਦ ਨੂੰ ਹੀ ਸਜ਼ਾ ਮੰਨਿਆ ਗਿਆ | ਜੁਰਮਾਨਾ ਅਦਾ ਨਾ ਕਰਨ 'ਤੇ ਇਕ ਮਹੀਨੇ ਦੀ ਸਧਾਰਨ ਕੈਦ ਹੋਵੇਗੀ | ਥਾਣਾ ਸਦਰ ਦੇ ਮੁਖੀ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ 4 ਅਪ੍ਰੈਲ 2022 ਨੂੰ ਏ.ਐੱਨ.ਸੀ. ਸਟਾਫ਼ ਨੇ ਪਿੰਡ ਚੌਟਾਲਾ ਖੇਤਰ 'ਚ ਜਸਪਾਲ ਸਿੰਘ ਉਰਫ਼ ਜੱਸਾ ਨੂੰ ਸਾਢੇ ਪੰਜ ਕਿੱਲੋ ਡੋਡਾ ਚੂਰਾ ਪੋਸਤ ਬਰਾਮਦ ਹੋਇਆ | ਅਦਾਲਤ ਨੇ ਉਸ ਵਲੋਂ ਜੇਲ੍ਹ ਵਿਚ ਬਿਤਾਏ 49 ਦਿਨਾਂ ਨੂੰ ਸਜ਼ਾ ਮੰਨਦਿਆਂ ਸੱਤ ਹਜ਼ਾਰ ਜੁਰਮਾਨਾ ਲਗਾਇਆ | ਦੂਜੇ ਮਾਮਲੇ ਵਿਚ 4 ਸਤੰਬਰ 2024 ਨੂੰ ਏ.ਐੱਨ.ਸੀ. ਸਟਾਫ਼ ਨੇ ਅਮਰੀਕ ਸਿੰਘ ਨੂੰ ਮੋਟਰਸਾਈਕਲ ਸਮੇਤ 2 ਕਿੱਲੋ 320 ਗ੍ਰਾਮ ਡੋਡਾ ਚੂਰਾ ਪੋਸਤ ਨਾਲ ਕਾਬੂ ਕੀਤਾ | ਦੋਸ਼ੀ ਨੇ ਅਦਾਲਤ ਵਿਚ ਆਪਣਾ ਦੋਸ਼ ਕਬੂਲ ਕਰ ਲਿਆ | ਅਦਾਲਤ ਨੇ ਉਸ ਵਲੋਂ ਜੇਲ੍ਹ ਵਿਚ ਬਿਤਾਏ 28 ਦਿਨਾਂ ਨੂੰ ਸਜ਼ਾ ਮੰਨਦਿਆਂ ਪੰਜ ਹਜ਼ਾਰ ਰੁਪਏ ਜੁਰਮਾਨਾ ਲਗਾਇਆ |
ਪਿਛਲੀ ਖ਼ਬਰ ਟ੍ਰੈਫ਼ਿਕ ਪੁਲਿਸ ਨਾਜਾਇਜ਼ ਕਬਜ਼ੇ ਹਟਾਉਣ 'ਚ ਲੱਗੀ ਅਗਲੀ ਖ਼ਬਰ ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡਾਂ 'ਚ ਖੇਤੀ ਮੋਟਰਾਂ ਦੀ ਚੋਰੀ, ਪਿਉ-ਪੁੱਤ ਤੇ ਕਬਾੜੀਆ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।