09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਿੰਡ ਸੋਥਾ ਵਿਖੇ ਅੱਖਾਂ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 22-02-2026
ਰੁਪਾਣਾ, 21 ਫ਼ਰਵਰੀ (ਜਗਜੀਤ ਸਿੰਘ)- ਪਿੰਡ ਸੋਥਾ ਵਿਖੇ ਵੈੱਲਫ਼ੇਅਰ ਸੁਸਾਇਟੀ ਵਲੋਂ ਸਵ. ਮਾਤਾ ਮੁਖ਼ਤਿਆਰ ਕੌਰ ਧਰਮਪਤਨੀ ਸਵ. ਗੁਰਦੇਵ ਸਿੰਘ ਦੀ ਯਾਦ ਵਿਚ ਅੱਖਾਂ ਦਾ ਦੂਜਾ ਵਿਸ਼ਾਲ ਕੈਂਪ ਪੰਚਾਇਤ ਘਰ ਵਿਚ ਲਗਾਇਆ ਗਿਆ | ਇਸ ਮੌਕੇ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦੇ ਅੱਖਾਂ ਦੇ ਮਾਹਿਰ ਡਾਕਟਰ ਦੀਪਕ ਅਰੋੜਾ ਅਤੇ ਉਨ੍ਹਾਂ ਦੀ ਟੀਮ ਵਲੋਂ ਲਗਪਗ 245 ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਅਤੇ ਉਨ੍ਹਾਂ ਨੂੰ ਮੌਕੇ 'ਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਅਰੋੜਾ ਡਾਇਗਨੌਸਟਿਕ ਲੈਬ ਤੇ ਕਲੈਕਸ਼ਨ ਸੈਂਟਰ ਸੋਥਾ ਵਲੋਂ ਬੀ.ਪੀ ਅਤੇ ਸ਼ੂਗਰ ਦੇ ਟੈੱਸਟ ਮੁਫ਼ਤ ਕੀਤੇ ਗਏ | ਇਸ ਮੌਕੇ ਹਰਚਰਨ ਸਿੰਘ ਸੈਕਟਰੀ, ਸਵਰਨ ਸਿੰਘ, ਜੱਸਾ ਸਿੰਘ, ਹਰਬੰਸ ਸਿੰਘ, ਸ਼ਾਮਇੰਦਰ ਸਿੰਘ, ਜਸਵੀਰ ਸਿੰਘ, ਜਗਮੀਤ ਸਿੰਘ ਨੰਬਰਦਾਰ, ਸਵੀ ਗਰਗ, ਗੁਰਸੇਵਕ ਸਿੰਘ, ਗੁਰਮੀਤ ਸਿੰਘ ਗਿੱਲ, ਸੁਖਮੰਦਰ ਸਿੰਘ, ਕਸ਼ਮੀਰ ਸਿੰਘ, ਨਿਸ਼ਾਨ ਸਿੰਘ, ਰਾਜਵੰਤ ਸਿੰਘ ਫ਼ੌਜੀ, ਗੁਰਪ੍ਰੀਤ ਅਰੋੜਾ, ਮੇਜਰ ਭੁੱਲਰ, ਪੰਚ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਜ਼ਿਲ੍ਹਾ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ 'ਚ ਧਾਰਮਿਕ ਸਾਹਿਤ ਮੇਲਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।