09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨੇ ਵਾਤਾਵਰਨ ਜਾਗਰੂਕਤਾ ਨੂੰ ਲੈ ਕੇ ਸਾਈਕਲ ਰੈਲੀ ਕਰਵਾਈ

ਅਜੀਤ ਡੈਸਕ 22-02-2026
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਵਾਤਾਵਰਣ ਸੰਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਦੇ ਰੈੱਡ ਕਰਾਸ ਭਵਨ ਤੋਂ ਸਾਈਕਲ ਰੈਲੀ ਕੱਢੀ ਗਈ | ਇਹ ਰੈਲੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੁਆਰਾ ਖਿਦਰਾਣਾ ਸਾਈਕਲਿੰਗ ਕਲੱਬ ਸ੍ਰੀ ਮੁਕਤਸਰ ਸਾਹਿਬ ਅਤੇ ਮੁਕਤਸਰ ਗੈਸ ਸੈਂਟਰ ਦੇ ਸਹਿਯੋਗ ਨਾਲ ਕੱਢੀ ਗਈ | ਇਸ ਸਾਈਕਲ ਰੈਲੀ ਵਿਚ 60 ਸਾਈਕਲ ਸਵਾਰਾਂ ਨੇ ਭਾਗ ਲਿਆ | ਇਸ ਰੈਲੀ ਨੇ 10 ਕਿੱਲੋਮੀਟਰ ਸਾਈਕਲ ਚਲਾ ਕੇ ਵਾਤਾਵਰਨ ਨੂੰ ਬਚਾਉਣ ਤੇ ਤੰਦਰੁਸਤੀ ਦਾ ਸੰਦੇਸ਼ ਦਿੱਤਾ | ਇਸ ਮੌਕੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੇ ਅਧਿਕਾਰੀ ਕਪਿਲ ਨਿਰੰਜਨ, ਗੋਪਾਲ ਰਾਏ, ਨਿਖਿਲ ਤੇ ਮੁਕਤਸਰ ਗੈਸ ਸੈਂਟਰ ਦੇ ਸੰਚਾਲਕ ਰਾਹੁਲ ਸੱਚਦੇਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਲੱਕੀ ਜੌਹਲ, ਮੀਤ ਪ੍ਰਧਾਨ ਰੌਬਿਨ ਖੇੜਾ, ਖ਼ਜ਼ਾਨਚੀ ਮਨੀ ਮਸੌਣ, ਸੀਨੀਅਰ ਮੈਂਬਰ ਰਜਿੰਦਰ ਸਿੰਘ ਬੁੱਟਰ, ਆਸ਼ਮਾ ਬਾਂਸਲ ਅਤੇ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ 'ਚ ਧਾਰਮਿਕ ਸਾਹਿਤ ਮੇਲਾ ਅੱਜ ਅਗਲੀ ਖ਼ਬਰ ਪਸ਼ੂ ਪਾਲਕ ਡਾ. ਇੰਦਰਜੀਤ ਸਿੰਘ ਚਹਿਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।