09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੀ.ਜੇ.ਪੀ. ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ’ਚ ਸਖ਼ਤ ਪਾਬੰਦੀਆਂ, ਜੰਤਰ-ਮੰਤਰ ਨੇੜੇ 24 ਘੰਟੇ ਇੰਟਰਨੈੱਟ ਬੰਦ

ਨਵੀਂ ਦਿੱਲੀ, 9 ਅਕਤੂਬਰ- ਸੀ.ਜੇ.ਪੀ.ਅਤੇ ਵਿਦਿਆਰਥੀ ਸੰਗਠਨਾਂ ਵਲੋਂ 10 ਅਕਤੂਬਰ ਨੂੰ ਵੋਟਰ...

ਅਜੀਤ ਡੈਸਕ 09-10-2026
ਨਵੀਂ ਦਿੱਲੀ, 9 ਅਕਤੂਬਰ- ਸੀ.ਜੇ.ਪੀ.ਅਤੇ ਵਿਦਿਆਰਥੀ ਸੰਗਠਨਾਂ ਵਲੋਂ 10 ਅਕਤੂਬਰ ਨੂੰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਘਨ ਸੋਧ (SIR) ਵਿਰੁੱਧ ਪ੍ਰਦਰਸ਼ਨ ਦੇ ਸੱਦੇ ਤੋਂ ਪਹਿਲਾਂ ਦਿੱਲੀ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਜੰਤਰ-ਮੰਤਰ ਦੇ ਚਾਰ ਕਿਲੋਮੀਟਰ ਦੇ ਘੇਰੇ ਵਿਚ ਸ਼ੁੱਕਰਵਾਰ ਰਾਤ 10 ਵਜੇ ਤੋਂ ਸ਼ਨੀਵਾਰ ਰਾਤ 10 ਵਜੇ ਤੱਕ ਮੋਬਾਈਲ ਇੰਟਰਨੈੱਟ ਬੰਦ ਰਹੇਗਾ।
 
ਦਿੱਲੀ ਪੁਲਿਸ ਨੇ ਨਵੀਂ ਦਿੱਲੀ ਜ਼ਿਲ੍ਹੇ ਨੂੰ 20 ਜ਼ੋਨਾਂ ਵਿਚ ਵੰਡਿਆ ਹੈ। ਇਸ ਤੋਂ ਇਲਾਵਾ, 57 ਮੈਟਰੋ ਸਟੇਸ਼ਨਾਂ ਦੇ ਪ੍ਰਵੇਸ਼ ਅਤੇ ਨਿਕਾਸ ਗੇਟ ਬੰਦ ਕਰਨ, ਕੁੱਝ ਰੇਲ ਗੱਡੀਆਂ ਰੱਦ ਕਰਨ ਅਤੇ 9 ਤੇ 10 ਅਕਤੂਬਰ ਨੂੰ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਪ੍ਰਬੰਧ ਕੀਤੇ ਗਏ ਹਨ। ਪ੍ਰਦਰਸ਼ਨਕਾਰੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਵੀ ਕਰ ਰਹੇ ਹਨ।
ਪਿਛਲੀ ਖ਼ਬਰ ਸੰਜੂ ਸੈਮਸਨ ਦਾ ਤੂਫ਼ਾਨੀ ਅਰਧ-ਸੈਂਕੜਾ, ਭਾਰਤ ਨੇ ਵੈਸਟਇੰਡੀਜ਼ ਨੂੰ ਦਿੱਤਾ 250 ਦੌੜਾਂ ਦਾ ਟੀਚਾ ਅਗਲੀ ਖ਼ਬਰ ਜਗਤਾਰ ਸਿੰਘ ਹਵਾਰਾ ਇਕ ਦਿਨ ਦੀ ਪੈਰੋਲ ਲੈਣ ਵਾਸਤੇ ਹੋਏ ਸਹਿਮਤ