• ਗੁਰਦਿਆਲ ਰੌਸ਼ਨ •
ਸੁਰਜੀਤ ਸਾਜਨ ਦੀ ਕਲਮ ਨੇ ਗੀਤਾਂ ਤੋਂ ਆਗ਼ਾਜ਼ ਕੀਤਾ ਸੀ ਪਰ ਸਮਾਂ ਪਾ ਕੇ ਉਹ ਗ਼ਜ਼ਲਕਾਰ ਬਣ ਗਿਆ | ਉਸ ਦੀ ਗ਼ਜ਼ਲਕਾਰੀ ਨੂੰ ਵੱਡੇ ਗ਼ਜ਼ਲਕਾਰ ਉਲਫ਼ਤ ਬਾਜਵਾ ਦਾ ਅਸ਼ੀਰਵਾਦ ਪ੍ਰਾਪਤ ਰਿਹਾ ਤੇ ਸਮਰੱਥ ਸ਼ਾਇਰਾਂ ਦੀ ਸੰਗਤ ਨੇ ਉਸ ਨੂੰ ਜ਼ਿਕਰਯੋਗ ਗ਼ਜ਼ਲਗੋਆਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ | ਮਾਰਚ 13, 1957 ਨੂੰ ਉੱਘੇ ਕਵੀ ਸੁਰਜੀਤ ਪਾਤਰ ਦੇ ਪਿੰਡ ਪੱਤੜ ਕਲਾਂ ਵਿਚ ਪੈਦਾ ਹੋਏ ਸੁਰਜੀਤ ਨੇ ਮੁਢਲੇ ਦਿਨਾਂ ਵਿਚ ਰੋਟੀ ਰੋਜ਼ੀ ਲਈ ਬੜੀ ਮੁਸ਼ੱਕਤ ਕੀਤੀ ਹੈ | ਸੁਰਜੀਤ ਸਾਜਨ ਦੀਆਂ ਗ਼ਜ਼ਲਾਂ ਕਿਸੇ ਤ੍ਰੀਮਤ ਵਲੋਂ ਗੋਰੀ ਮਿੱਟੀ ਨਾਲ ਲਿੱਪੇ ਕੱਚੇ ਘਰਾਂ 'ਤੇ ਪਾਏ ਵੇਲ-ਬੂਟਿਆਂ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਮਹਿਕ ਵੀ ਮਹਿਸੂਸ ਹੁੰਦੀ ਹੈ ਤੇ ਪਰਿੰਦੇ ਵੀ ਚਹਿਚਹਾਉਂਦੇ ਜਾਪਦੇ ਹਨ | ਇਹ ਕਿਸੇ ਮੁਟਿਆਰ ਵਲੋਂ ਦਸੂਤੀ 'ਤੇ ਕੱਢੇ ਮੋਰ ਤੇ ਤੋਤਿਆਂ ਵਾਂਗ ਫ਼ਜ਼ਾ ਵਿਚ ਘੁਲੇ ਹੋਏ ਸੰਗੀਤ ਜਿਹਾ ਅਹਿਸਾਸ

ਦਿੰਦੇ ਹਨ | 'ਗੁਲਾਬੀ ਰੰਗ ਦੇ ਸੁਪਨੇ' ਗ਼ਜ਼ਲ ਸੰਗ੍ਰਹਿ ਤੋਂ ਬਿਨਾਂ ਉਸ ਦੇ ਕੁਝ ਗੀਤ-ਸੰਗ੍ਰਹਿ ਵੀ ਪ੍ਰਕਾਸ਼ਤ ਹੋਏ ਹਨ | ਪੇਸ਼ ਹਨ ਸਾਜਨ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002