11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

'ਨਾਸਿਰ' ਕਾਜ਼ਮੀ (08 ਦਸੰਬਰ 1925 ਤੋਂ 02 ਮਾਰਚ 1972 ਤੱਕ)

'ਨਾਸਿਰ' ਕਾਜ਼ਮੀ (08 ਦਸੰਬਰ 1925 ਤੋਂ 02 ਮਾਰਚ 1972 ਤੱਕ)

ਅਜੀਤ ਡੈਸਕ 11-10-2026

ਸੂਬੇਦਾਰ ਸੱਯਦ ਮੁਹੰਮਦ ਸੁਲਤਾਨ ਕਾਜ਼ਮੀ ਦੇ ਘਰ 08 ਦਸੰਬਰ 1925 ਨੂੰ  ਅੰਬਾਲਾ ਛਾਊਣੀ ਵਿਚ ਇਕ ਬੱਚੇ ਦਾ ਜਨਮ ਹੋਇਆ, ਜਿਸ ਦਾ ਨਾਉਂ ਸੱਯਦ 'ਨਾਸਿਰ' ਰਜ਼ਾ ਕਾਜ਼ਮੀ ਰੱਖਿਆ ਗਿਆ | ਉਹ ਬਤੌਰ 'ਨਾਸਿਰ' ਕਾਜ਼ਮੀ ਇਕ ਪ੍ਰਸਿੱਧ ਰੋਮਾਂਚਿਕ ਉਰਦੂ ਸ਼ਾਇਰ ਬਣਿਆ | ਉਸ ਦਾ ਬਚਪਨ ਵਧੇਰੇ ਸਮਾਂ, ਪੜ੍ਹੀ-ਲਿਖੀ ਮਾਂ ਦੇ ਪਿਆਰ ਤੇ ਨਿਗਰਾਨੀ ਹੇਠ ਰਿਹਾ; ਜੋ ਮਿਸ਼ਨ ਹਾਈ ਸਕੂਲ ਅੰਬਾਲਾ ਵਿਚ ਅਧਿਆਪਕਾ ਸੀ | 'ਨਾਸਿਰ' ਪੰਜਵੀਂ ਸ਼੍ਰੇਣੀ ਤੱਕ ਉਸ ਸਕੂਲ ਵਿਚ ਪੜਿ੍ਹਆ | ਉਸ ਨੇ ਮੁਸਲਿਮ ਹਾਈ ਸਕੂਲ, ਅੰਬਾਲਾ ਤੋਂ ਮੈਟ੍ਰੀਕੁਲੇਸ਼ਨ ਪਾਸ ਕੀਤੀ | ਫ਼ਿਰ ਉਹ ਸਰਕਾਰੀ ਕਾਲਜ, ਲਾਹੌਰ ਵਿਚ ਉਚੇਰੀ ਤਾਲੀਮ ਲਈ ਦਾਿਖ਼ਲ ਹੋਇਆ |

ਬਾਲ 'ਨਾਸਿਰ' ਦੀ ਰੁਚੀ ਪੜ੍ਹਨ ਵੱਲ ਸੀ ਤੇ ਇਸ ਦਿਸ਼ਾ ਵਿਚ ਉਸ ਦੀ ਮਾਂ ਜੋ ਇਕ ਅਧਿਆਪਕਾ ਸੀ, ਤੇ ਫ਼ਾਰਸੀ ਜ਼ੁਬਾਨਾਂ ਦੇ ਉਰਦੂ ਤੇ ਸਾਹਿਤ ਦੀ ਵਾਕਿਫ਼ੀ ਰੱਖਦੀ ਸੀ, ਉਸ ਨੇ ਆਪਣੇ ਪੁੱਤਰ ਨੂੰ  ਕਿੱਸਾ ਚਹਾਰ-ਦਰਵੇਸ਼, ਗੁਲਿਸਤਾਂ, ਬੋਸਤਾਂ, ਫ਼ਸਾਨਾ-ਏ-ਆਜ਼ਾਦ ਤੇ ਸ਼ਾਹਨਾਮਾ (ਫ਼ਿਰਦੌਸੀ) ਆਦਿ ਪੜ੍ਹਾਏ ਜਿਸ ਤੋਂ ਇਲਾਵਾ ਉਰਦੂ ਸ਼ਾਇਰੀ ਨਾਲ ਵੀ ਉਹਦੀ ਜਾਣ ਪਛਾਣ ਕਰਵਾਈ | ਸ਼ਾਇਰੀ ਬੱਚੇ ਦੀ ਮਾਨਸਿਕਤਾ ਵਿਚ ਇਕ ਚਿਣਗ ਬਣ ਕੇ ਲਿਸ਼ਕੀ ਤੇ ਸਰਕਾਰੀ ਕਾਲਜ, ਲਾਹੌਰ ਵਿਚ ਉਸ ਦੇ ਵਿਦਿਆਰਥੀ ਕਾਲ ਵਿਚ ਹੋਰ ਰੌਸ਼ਨ ਹੋਈ | 
ਦੇਸ਼ ਦੀ ਵੰਡ ਨੇ ਪਰਿਵਾਰ ਨੂੰ  ਅੰਬਾਲੇ ਤੋਂ ਲਾਹੌਰ ਧਕੇਲ ਦਿੱਤਾ ਤੇ ਉਹ ਇਸਲਾਮ ਪੁਰਾ ਕਸਬੇ ਵਿਚ ਲਾਹੌਰ ਜਾ ਟਿਕੇ | ਦੇਸ਼ ਦੀ ਵੰਡ ਕਾਰਨ ਪੈਦਾ ਹੋਈ ਗੜਬੜ ਨੇ ਐਸਾ ਵਿਘਨ ਪਾਇਆ ਕਿ ਨਾਸਿਰ 'ਕਾਜ਼ਮੀ' ਬੀ.ਏ. ਦੀ ਡਿਗਰੀ ਨਾ ਲੈ ਸਕਿਆ | ਸੰਨ 1947 ਦੇ ਮਹਾਂ ਦੁਖਾਂਤ ਦੀ ਵਿਸਥਾਪਤੀ ਨੇ ਕੰਮਾਂ ਧੰਦਿਆਂ ਵਿਚ ਅਸਥਿਰਤਾ ਪੈਦਾ ਕਰ ਦਿੱਤੀ ਤੇ ਬੇਰੁਜ਼ਗਾਰੀ ਦਾ ਮਾਹੌਲ ਦਰਿਆ ਰਾਵੀ ਦੇ ਦੋਵੇਂ ਪਾਸਿਆਂ 'ਤੇ ਪਸਰਿਆ | 
ਕਿਸੇ ਮਿੱਤਰ ਦੀ ਸਿਫ਼ਾਰਿਸ਼ 'ਤੇ 'ਨਾਸਿਰ' ਕਾਜ਼ਮੀ ਨੂੰ  ਪਾਕਿਸਤਾਨ ਰੇਡਿਓ, ਲਾਹੌਰ ਵਿਚ ਇਕ ਛੋਟਾ ਜਿਹਾ ਕੰਮ ਮਿਲਿਆ ਜੋ ਉਸ ਦਾ ਉਮਰ ਭਰ ਦਾ ਰੁਝੇਵਾਂ ਬਣ ਗਿਆ | ਉੱਥੇ ਉਸ ਦੀ ਨਿਯੁਕਤੀ 'ਸਟਾਫ਼ ਐਡੀਟਰ' ਵੱਜੋਂ ਹੋਈ | ਫ਼ਿਰ ਰੇਡੀਓ ਦੇ ਵੱਖ-ਵੱਖ ਕਾਰਜਾਂ ਤੋਂ ਇਲਾਵਾ ਉਸ ਦੀ ਕਲਮ ਨੇ ਵਚਿੱਤਰ ਰਚਨਾਤਮਿਕਤਾ ਦੀ ਬਹਿਰ ਵਿਚ 'ਅਵਰਾਕੇ-ਨੌ' ਅਤੇ 'ਿਖ਼ਯਾਲ' ਨਾਂਅ ਦੀਆਂ ਦੋ ਸਾਹਿਤਕ ਪੱਤਰਕਾਵਾਂ ਨੂੰ  ਵੀ ਸੰਪਾਦਿਤ ਕੀਤਾ |
ਮੀਰ ਤੱਕੀ 'ਮੀਰ' ਉਸ ਦਾ ਰੋਲਾ ਮੌਡਲੇ ਸੀ ਤੇ 'ਅਖ਼ਤਰ' ਸ਼ੀਰਾਨੀ ਉਸ ਦਾ ਮਨਭਾਉਂਦਾ ਸ਼ਾਇਰ ਸੀ | ਉਸ ਨੇ ਉਸਤਾਦ ਸ਼ਾਇਰ 'ਹਫ਼ੀਜ਼' ਹੁਸ਼ਿਆਰਪੁਰੀ ਤੋਂ ਇਸਲਾਹ (ਕਾਵਿ ਦੀ ਸੁਧਾਈ) ਲਈ ਜਿਸ ਪਿੱਛੋਂ ਉਸ ਦੀ ਸ਼ਾਇਰੀ ਵਿਚ ਰਵਾਨੀ, ਨਿਖਾਰ ਤੇ ਪੱਕਿਆਈ ਆਈ | ਉਸ ਨੇ 'ਬਰਗੇ ਨੈਅ' ਕਾਵਿ-ਪੁਸਤਕ 01 ਜਨਵਰੀ 1947 ਨੂੰ  ਲਾਹੌਰ ਵਿਚ ਛਪਵਾਈ ਜਿਸ ਦਾ ਮੁੱਖਬੰਧ 'ਐਤਬਾਰੇ-ਨਗ਼ਮਾ' (ਗੀਤ 'ਤੇ ਭਰੋਸਾ) ਖ਼ੁਦ ਲਿਖਿਆ | ਉਸ ਅਨੁਸਾਰ ਉਹ 'ਗ਼ਾਲਿਬ' ਦੇ ਇਸ ਸ਼ੇਅਰ ਤੋਂ ਉਤਸਾਹਿਤ ਹੋਇਆ: 
ਯੂੰ ਹੀ ਗਰ ਰੋਤਾ ਰਹਾ 'ਗ਼ਾਲਿਬ' ਤੋ ਐਹਿਲੇ ਜਹਾਂ
ਦੇਖਨਾ ਇਨ ਬਸਤੀਓਾ ਕੋ ਤੁਮ ਕਿ ਵੀਰਾਂ ਹੋ ਗਈਾ |
ਉਸ ਪਿੱਛੋਂ ਨਵੇ ਦੇਸ਼ ਪਾਕਿਸਤਾਨ ਵਿਚ ਉਸ ਦੀਆਂ ਪੁਸਤਕਾਂ 'ਦੀਵਾਨ', 'ਪਹਿਲੀ ਬਾਰਿਸ਼', 'ਹਿਜਰ ਕੀ ਰਾਤ ਕਾ ਸਿਤਾਰਾ' ਤੇ 'ਨਿਸ਼ਾਤੇ-ਖ਼Éਾਬ' ਆਦਿ ਛਪ ਕੇ ਮਾਰਕਿਟ ਵਿਚ ਆਈਆਂ | ਉਸ ਦੀ ਸ਼ਾਇਰੀ ਪਾਕਿਸਤਾਨ ਟੀ.ਵੀ., ਬਾਲੀਵੁਡ ਫ਼ਿਲਮਾਂ ਵਿਚ ਅੱਜ ਤਕ ਨਸ਼ਰ ਹੁੰਦੀ ਰਹੀ 'ਤੇ ਅਜੇ ਵੀ ਗੁਣਗੁਣਾਈ ਜਾਂਦੀ ਹੈ | ਸਪੱਸ਼ਟ ਹੈ ਕਿ 'ਨਾਸਿਰ' ਕਾਜ਼ਮੀ ਇਕ ਮਸ਼ਹੂਰ ਤੇ ਮਕਬੂਲ ਸ਼ਾਇਰ ਬਣ ਕੇ ਉੱਭਰਿਆ |
'ਕਾਸਮੀ' ਗ਼ਜ਼ਲ ਦੀ ਛੋਟੀ ਬਹਿਰ ਦਾ ਵੱਡਾ ਸ਼ਾਇਰ ਸੀ | ਜਿਵੇਂ ਕਿ ਹੇਠਲੇ ਸ਼ੇਅਰ ਵਿਚ ਉਹ 'ਗ਼ਾਲਿਬ' ਦੇ ਇਕ ਮਸ਼ਹੂਰ ਸ਼ੇਅਰ ਦੀ ਉੱਤਮ ਕਲਾ ਨੂੰ  ਛੂੰਹਦਾ ਹੈ : 
ਦਿਨ ਗੁਜ਼ਰਾ ਥਾ ਬੜੀ ਮੁਸ਼ਕਿਲ ਸੇ
ਫਿਰ ਤਿਰਾ ਬਾਦੇ-ਸਫ਼ਰ ਯਾਦ ਆਇਆ |
ਉਹਦੀ ਸ਼ਾਇਰੀ ਵਿਚੋਂ 'ਮੀਰ' ਦੀ ਸਰਲਤਾ ਤੇ 'ਅਖ਼ਤਰ' ਸ਼ੀਰਾਨੀ ਦਾ ਰੁਮਾਂਸ ਝਲਕਦਾ ਹੈ | ਉਹ ਸੂਖਮ ਸੁਰ ਦਾ ਸਫ਼ਲ ਕਵੀ ਸੀ | ਮੁਹੱਬਤ ਉਸ ਦੀ ਕਵਿਤਾ ਦੀ ਬੁਨਿਆਦ ਸੀ | ਉਸ ਨੇ ਕੁਦਰਤ ਦੇ ਰੰਗਾਂ ਨੂੰ  ਆਪਣੀ ਕਲਮ ਨਾਲ ਚਿੱਤਰਕਾਰ ਦੇ ਬਰੱਸ਼ ਵਾਂਗੂੰ ਚਿਤਰਿਆ | ਆਪਣੇ ਜ਼ਿੰਦਗੀ ਦੇ ਅੰਤਲੇ ਦਿਨਾਂ ਵਿਚ ਟੀ.ਵੀ. ਦੇ ਇਕ ਇੰਟਰਵਿਊ ਵਿਚ ਉਸ ਨੇ ਦੱਸਿਆ ਸੀ ਕਿ ਮੈਨੂੰ ਕੁਦਰਤ, ਸੰਗੀਤ, ਕਵਿਤਾ, ਸ਼ਿਕਾਰ, ਪੰਛੀਆਂ ਦੀ ਚਹਿ-ਚਆਹਟ ਤੇ ਰੁੱਖਾਂ ਦੇ ਪੱਤਿਆਂ ਦੀ ਸਰਸਰਾਹਟ ਨਾਲ ਪਿਆਰ ਸੀ, ਤੇ ਹਰ ਸੁੰਦਰ ਸੂਖਮ ਵਸਤ ਮੇਰੀ ਨਜ਼ਮ ਨੂੰ  ਉਤਸਾਹ ਦਿੰਦੀਆਂ ਰਹੀਆਂ ਅਤੇ ਮੇਰੀ ਕਲਮ ਆਪ-ਮੁਹਾਰੇ ਹੀ ਤੁਰਦੀ ਰਹੀ | 
'ਨਾਸਿਰ' ਕਾਜ਼ਮੀ ਨੂੰ  ਦਿਲ ਦੇ ਰੋਗ ਦਾ ਪਤਾ ਲੱਗ ਚੁੱਕਾ ਸੀ | ਪਰ ਉਹ ਰੇਡੀਓ, ਟੀ.ਵੀ. ਤੇ ਕਵਿਤਾ ਦੇ ਰੁਝੇਵਿਆਂ ਦੇ ਨਾਲ ਨਾਲ ਇਕ ਤੋਂ ਬਾਅਦ ਇਕ ਸਿਗਰਟ ਵੀ ਸੁਲਘਾਉਂਦਾ ਰਿਹਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਦੇ ਫੇਫ਼ੜਿਆਂ ਵਿਚ ਨਿਕੋਟੀਨ ਦੀ ਕਾਲਖ ਵੱਧ ਗਈ, ਤੇ 46 ਸਾਲ ਦੀ ਉਮਰ ਵਿਚ ਗ਼ਜ਼ਲ ਦਾ ਇਹ ਨਾਮੀ ਸ਼ਾਹ-ਸਵਾਰ, 02 ਮਾਰਚ 1972 ਨੂੰ  ਜੀਵਨ ਦੇ ਆਿਖ਼ਰੀ ਸਫ਼ਰ 'ਤੇ ਤੁਰ ਗਿਆ ਤੇ ਉਰਦੂ ਸ਼ਾਇਰੀ ਇਕ ਮਹਾਨ ਗ਼ਜ਼ਲਗੋ ਤੋਂ ਵਾਂਝੀ ਹੋ ਗਈ | 
'ਨਾਸਿਰ' ਦੀ ਜ਼ਿੰਦਗੀ ਦਿਲਚਸਪ ਤੇ ਰੰਗੀਨ ਸੀ | ਹੁਣ ਅਸੀਂ ਅਗਲੀਆਂ ਸਤਰਾਂ ਵਿਚ ਆਪਣੇ ਜ਼ਹੀਨ ਪਾਠਕਾਂ ਲਈ ਉਸ ਦੀਆਂ ਹਸੀਨ ਗ਼ਜ਼ਲਾਂ ਪੇਸ਼ ਕਰਦੇ ਹਾਂ | 
 -1-
ਨੀਯਤੇ-ਸ਼ੌਕ ਭਰ ਨਾ ਜਾਏ ਕਹੀਂ
ਤੂ ਦਿਲ ਸੇ ਉਤਰ ਨ ਜਾਏ ਕਹੀਂ

ਆਜ ਦੇਖਾ ਹੈ ਤੁਝ ਕੋ ਦੇਰ ਕੇ ਬਾਅਦ
ਆਜ ਕਾ ਦਿਨ ਗੁਜ਼ਰ ਨ ਜਾਏ ਕਹੀਂ

ਨਾ ਮਿਲਾ ਕਰ ਉਦਾਸ ਲੋਗੋਂ ਸੇ
ਹੁਸਨ ਤੇਰਾ ਬਿਖਰ ਨ ਜਾਏ ਕਹੀਂ 

ਆਰਜ਼ੂ ਹੈ ਕਿ ਤੂੰ ਯਹਾਂ ਆਏ
ਔਰ ਫ਼ਿਰ ਉਮਰ ਭਰ ਨਾ ਜਾਏ ਕਹੀਂ

ਜੀ ਜਲਾਤਾ ਹੂੰ ਔਰ ਸੋਚਤਾ ਹੂੰ ਕਹੀਂ
ਰਾਏਗਾਂ ਯੇਹ ਹੁਨਰ ਨਾ ਜਾਏ ਕਹੀਂ

ਆਓ ਕੁਛ ਦੇਰ ਰੋ ਹੀ ਲੇਂ 'ਨਾਸਿਰ'
ਫ਼ਿਰ ਯੇਹ ਦਰਿਆ ਉਤਰ ਨਾ ਜਾਏ ਕਹੀਂ
 -------
 -2-
ਦਿਲ ਧੜਕਨੇ ਕਾ ਸਬੱਬ ਯਾਦ ਆਇਆ
ਵੋਹ ਤੇਰੀ ਯਾਦ ਥੀ ਅਬ ਯਾਦ ਆਇਆ

ਆਜ ਮੁਸ਼ਕਿਲ ਥਾ ਸੰਭਲਨਾ ਐ ਦੋਸਤ
ਤੂੰ ਮੁਸੀਬਤ ਮੇਂ ਅਜਬ ਯਾਦ ਆਇਆ

ਦਿਨ ਗੁਜ਼ਰਾ ਥਾ ਬੜੀ ਮੁਸ਼ਕਿਲ ਸੇ 
ਫ਼ਿਰ ਤੇਰਾ ਵਾਅਦਾ1-ਏ-ਸ਼ਬ ਯਾਦ ਆਇਆ

ਤੇਰਾ ਭੂਲਾ ਹੂਆ ਪੈਮਾਨੇ2-ਵਫ਼ਾ
ਮਰ ਰਹੇਂਗੇ ਅਗਰ ਅਬ ਯਾਦ ਆਇਆ

ਫ਼ਿਰ ਕਈ ਲੋਗ ਨਜ਼ਰ ਸੇ ਗੁਜ਼ਰੇ
ਫ਼ਿਰ ਕੋਈ ਸ਼ਹਿਰੇ3-ਤਰਬ ਯਾਦ ਆਇਆ

ਹਾਲੇ-ਦਿਲ ਹਮ ਭੀ ਸੁਨਾਤੇ ਲੇਕਿਨ
ਜਬ ਵੋਹ ਰੁਖ਼ਸਤ ਹੂਆ ਤਬ ਯਾਦ ਆਇਆ

ਬੈਠ ਕਰ ਸਾਇਆ-ਏ-ਗੁਲ ਮੇਂ 'ਨਾਸਿਰ'
ਹਮ ਬਹੁਤ ਰੋਏ ਵੋਹ ਜਬ ਯਾਦ ਆਇਆ

1. ਰਾਤ ਦਾ ਵਾਅਦਾ 2. ਵਫ਼ਾ ਦਾ ਵਾਅਦਾ 3. ਖ਼ੁਸ਼ੀਆਂ ਦਾ ਨਗਰ
 -------
 -3-
ਦਿਲ ਮੇਂ ਏਕ ਲਹਿਰ ਸੀ ਉਠੀ ਹੈ ਅਭੀ
ਕੋਈ ਤਾਜ਼ਾ ਹਵਾ ਚਲੀ ਹੈ ਅਭੀ

ਕੁਛ ਤੋ ਨਾਜ਼ੁਕ ਮਿਜ਼ਾਜ ਹੈਂ ਹਮ ਭੀ
ਔਰ ਯੇਹ ਚੋਟ ਭੀ ਨਈ ਹੈ ਅਭੀ

ਸ਼ੋਰ ਬਰਪਾ ਹੈ ਖ਼ਾਨਾ-ਏ-ਦਿਲ ਮੇਂ
ਕੋਈ ਦੀਵਾਰ ਸੀ ਗਿਰੀ ਹੈ ਅਭੀ

ਭਰੀ ਦੁਨੀਆ ਮੇਂ ਜੀ ਨਹੀਂ ਲਗਤਾ
ਜਾਨੇ ਕਿਸ ਚੀਜ਼ ਕੀ ਕਮੀ ਹੈ ਅਭੀ

ਤੂ ਸ਼ਰੀਕੇ-ਸੁਖ਼ਨ ਨਹੀਂ ਹੈ ਤੋ ਕਿਆ
ਹਮ-ਸੁਖ਼ਨ ਤੇਰੀ ਖ਼ਾਮਸ਼ੀ ਹੈ ਅਭੀ

ਯਾਦ ਕੇ ਬੇ-ਨਿਸ਼ਾਂ ਜਜ਼ੀਰੋਂ ਸੇ
ਤੇਰੀ ਆਵਾਜ਼ ਆ ਰਹੀ ਹੈ ਅਭੀ

ਸ਼ਹਿਰ ਕੀ ਬੇ-ਚਿਰਾਗ਼ ਗਲਿਓਾ ਮੇਂ
ਜ਼ਿੰਦਗੀ ਤੁਝ ਕੋ ਢੂੰਡਤੀ ਹੈ ਅਭੀ

ਸੋ ਗਏ ਲੋਗ ਉਸ ਹਵੇਲੀ ਕੇ
ਏਕ ਖਿੜਕੀ ਮਗਰ ਖੁਲੀ ਹੈ ਅਭੀ

ਤੁਮ ਤੋ ਯਾਰੋ ਅਭੀ ਸੇ ਉਠ ਬੈਠੇ
ਸ਼ਹਿਰ ਮੇਂ ਰਾਤ ਜਾਗਤੀ ਹੈ ਅਭੀ

ਵਕਤ ਅੱਛਾ ਭੀ ਆਏਗਾ 'ਨਾਸਿਰ'
ਗ਼ਮ ਨ ਕਰ ਜ਼ਿੰਦਗੀ ਪੜੀ ਹੈ ਅਭੀ |

 -4-
ਗ਼ਮ ਹੈ ਯਾ ਖ਼ੁਸ਼ੀ ਹੈ ਤੂ, ਮੇਰੀ ਜ਼ਿੰਦਗੀ ਹੈ ਤੂ
ਆਫ਼ਤੋਂ ਕੇੇ ਦੌਰ ਮੇਂ, ਚੈਨ ਕੀ ਘੜੀ ਹੈ ਤੂ

ਮੇਰੀ ਰਾਤ ਕਾ ਚਿਰਾਗ਼, ਮੇਰੀ ਨੀਂਦ ਭੀ ਹੈ ਤੂ
ਮੈਂ ਖ਼ਿਜ਼ਾਂ ਕੀ ਸ਼ਾਮ ਹੂੰ, ਰੁੱਤ ਬਹਾਰ ਕੀ ਹੈ ਤੂ

ਦੋਸਤੋਂ ਕੇ ਦਰਮਿਆਂ, ਵਜਹੇ-ਦੋਸਤੀ ਹੈ ਤੂ
ਮੇਰੀ ਸਾਰੀ ਉਮਰ ਮੇਂ, ਇਕ ਹੀ ਕਮੀ ਹੈ ਤਮੈਂ ਤੋ ਵੋ ਨਹੀਂ ਰਹਾ, ਹਾਂ ਮਗਰ ਵਹੀ ਹੈ ਤੂ
'ਨਾਸਿਰ' ਇਸ ਦਯਾਰ ਮੇਂ, ਕਿਤਨਾ ਅਜਨਬੀ ਹੈ ਤੂ
 

ਪਿਛਲੀ ਖ਼ਬਰ 11-10-2026 ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।