ਗੁਲਸ਼ਨ ਮਿਰਜ਼ਾਪੁਰੀ ਉਰਫ਼ ਗੁਲਸ਼ਨ ਸ਼ਰਮਾ ਪੰਜਾਬੀ ਗ਼ਜ਼ਲ ਦੀ ਨਵੀਂ ਲੱਭਤ ਹੈ ਜਿਸ ਵਿਚ ਮੈਨੂੰ ਭਵਿੱਖ ਦਾ ਸਮਰੱਥ ਗ਼ਜ਼ਲਕਾਰ ਦਿਖਾਈ ਦਿੰਦਾ ਹੈ | ਉਸ ਦੀਆਂ ਗ਼ਜ਼ਲਾਂ ਵਿਚ ਅਤਿ੍ਪਤ ਮੁਹੱਬਤ ਦੇ ਪ੍ਰਵਚਨ ਵੀ ਦੇਖੇ ਜਾ ਸਕਦੇ ਹਨ ਤੇ ਤੰਗਦਸਤੀ ਦਾ ਜੀਵਨ ਜੀਅ ਰਹੀ ਅਵਾਮ ਦੇ ਹੱਕ ਵਿਚ ਰੋਹ ਵੀ | ਗ਼ਜ਼ਲ ਦੀ ਤਕਨੀਕ ਬਾਰੇ ਉਹ ਕਾਫ਼ੀ ਕੁਝ ਜਾਣਦਾ ਹੈ ਤੇ ਹੋਰ ਜਾਨਣ ਦੀ ਕੋਸ਼ਿਸ਼ ਕਰ ਰਿਹਾ ਹੈ | ਉਸ ਦਾ ਜਨਮ ਬਲਾਕ ਨਡਾਲਾ (ਕਪੂਰਥਲਾ) ਦੇ ਪਿੰਡ ਮਿਰਜ਼ਾਪੁਰ ਵਿਖੇ 1962 ਵਿਚ ਹੋਇਆ ਅਤੇ ਗੁਲਸ਼ਨ ਨੇ ਆਪਣੇ ਪਿੰਡ ਦੇ ਨਾਂਅ ਨੂੰ ਪੱਕੇ ਤੌਰ 'ਤੇ ਆਪਣੇ ਨਾਂਅ ਨਾਲ ਜੋੜ ਲਿਆ ਹੈ | ਮਿਰਜ਼ਾਪੁਰੀ ਸਾਊ ਸੁਭਾਅ ਦਾ ਕਿਰਤੀ ਇਨਸਾਨ ਹੈ ਤੇ ਇਕ ਨਿੱਜੀ ਫਰਮ ਵਿਚ ਨੌਕਰੀ ਕਰਦਾ ਹੈ | ਉਸ ਦੀਆਂ ਹੁਣ ਤੱਕ ਦੋ ਕਿਤਾਬਾਂ ਛਪੀਆਂ ਹਨ ਜਿਨ੍ਹਾਂ 'ਚੋਂ 'ਤਿੜਕੇ ਸੁਪਨੇ' ਕਾਵਿ ਸੰਗ੍ਰਹਿ 2013 ਤੇ 'ਸੁਪਨਿਆਂ ਦਾ ਸਫ਼ਰ' ਗ਼ਜ਼ਲ ਸੰਗ੍ਰਹਿ 2023 ਵਿਚ ਛਪਿਆ ਹੈ | ਕਈ ਸਥਾਪਿਤ ਗ਼ਜ਼ਲਕਾਰਾਂ ਦੀ ਸੰਗਤ ਕਾਰਨ ਉਸ ਦੀ ਸਿਰਜਣਾ ਨੂੰ ਹੋਰ ਪਰਵਾਜ਼ ਮਿਲ ਰਹੀ ਹੈ | ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002ਗ਼ਜ਼ਲ ਉਸ ਨੇ ਛੇੜੀ