02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਗ਼ਜ਼ਲ ਉਸ ਨੇ ਛੇੜੀ

ਗ਼ਜ਼ਲ ਉਸ ਨੇ ਛੇੜੀ

ਅਜੀਤ ਡੈਸਕ 02-08-2026

* ਗੁਰਦਿਆਲ ਰੌਸ਼ਨ *
ਸਿਮਰਨਜੋਤ ਮਾਨ ਦੀਆਂ ਗ਼ਜ਼ਲਾਂ ਕਿਸੇ ਨਦੀ ਦੀਆਂ ਜਲ-ਤਰੰਗਾਂ 'ਚੋਂ ਝਰਦੇ ਸੰਗੀਤ ਜਿਹੀਆਂ ਹੁੰਦੀਆਂ ਹਨ, ਜਿਸ ਨੂੰ ਸੁਣਦਿਆਂ ਤ੍ਰਿਪਤੀ ਵੀ ਮਿਲਦੀ ਹੈ ਤੇ ਜਗਿਆਸਾ ਵੀ ਜਾਗਦੀ ਹੈ। ਉਸ ਦੇ ਸ਼ਿਅਰਾਂ ਦੇ ਇੰਦਰਧਨੁਸ਼ੀ ਰੰਗ ਆਪਣੀ ਹੀ ਤਰ੍ਹਾਂ ਦੇ ਹਨ ਕੋਮਲ-ਕੋਮਲ ਤੇ ਰੇਸ਼ਮੀ ਰੇਸ਼ਮੀ, ਜਿਨ੍ਹਾਂ ਨੂੰ ਦੇਖ, ਪੜ੍ਹ ਕੇ ਹਰ ਦਿਲ ਨੂੰ ਸਕੂਨ ਮਿਲਦਾ ਹੈ। ਮਾਨ ਮੌਜੂਦਾ ਦੌਰ ਦੀ ਪ੍ਰਬਲ ਸੰਭਾਵਨਾਵਾਂ ਵਾਲੀ ਗ਼ਜ਼ਲਕਾਰਾ ਹੈ ਜਿਸ ਤੋਂ ਗ਼ਜ਼ਲ ਸਾਹਿਤ ਨੂੰ ਬਹੁਤ ਆਸਾਂ ਉਮੀਦਾਂ ਹਨ। ਉਹ ਜਲੰਧਰ ਤੋਂ ਹੈ ਤੇ ਉਸ ਨੇ ਕੁਝ ਅਖ਼ਬਾਰਾਂ ਲਈ ਕੰਮ ਵੀ ਕੀਤਾ ਹੈ। ਅੱਜਕਲ੍ਹ ਸਿਮਰਨਜੋਤ ਮਾਨ ਅਮਰੀਕਾ ਦੀ ਇਕ ਡਿਜੀਟਲ ਲਾਇਬ੍ਰੇਰੀ ਦੇ ਪੰਜਾਬੀ ਵਿਭਾਗ ਦੀ ਮੁਖੀ ਵਜੋਂ ਕਾਰਜਸ਼ੀਲ ਹੈ। ਉਸ ਨੇ ਕੁਝ ਫ਼ਿਲਮਾਂ ਲਈ ਸੰਵਾਦ ਵੀ ਲਿਖੇ ਹਨ। 'ਗੂੰਗੀ ਚੀਖ਼' ਉਸ ਦਾ ਪਲੇਠਾ ਤੇ ਕਾਬਿਲੇ-ਜ਼ਿਕਰ ਗ਼ਜ਼ਲ-ਸੰਗ੍ਰਹਿ ਹੈ ਤੇ ਇਕ ਹੋਰ ਗ਼ਜ਼ਲ-ਸੰਗ੍ਰਹਿ ਜਲਦੀ ਹੀ ਛਪਣ ਵਾਲਾ ਹੈ। ਪੇਸ਼ ਹਨ ਸਿਮਰਨਜੋਤ ਮਾਨ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002

ਪਿਛਲੀ ਖ਼ਬਰ ਸਿਮਰਨਜੋਤ ਮਾਨ ਅਗਲੀ ਖ਼ਬਰ ਕਿਰਪਾਲ ਸਿੰਘ 'ਬੇਦਾਰ' (20 ਦਸੰਬਰ, 1916 ਤੋਂ 18 ਅਗਸਤ, 1977)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।