05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਅਹਿਮਦ 'ਨਦੀਮ' ਕਾਸਮੀ (1916-2006)

ਅਜੀਤ ਡੈਸਕ 28-06-2026

ਅਹਿਮਦ 'ਨਦੀਮ' ਕਾਸਮੀ ਪਹਿਲੇ ਵਿਸ਼ਵ ਯੁੱਧ ਦੌਰਾਨ ਪੈਦਾ ਹੋਇਆ। ਆਮ ਤੌਰ 'ਤੇ ਜੰਗਾਂ ਦੇ ਹਾਲਾਤ ਗ਼ਰੀਬਾਂ ਦੀ ਜ਼ਿੰਦਗੀ ਨੂੰ ਸੱਟ ਮਾਰਦੇ ਹਨ। ਜਦੋਂ ਉਹ ਦੋ ਸਾਲ ਦਾ ਸੀ ਤਾਂ ਉਹਨਾਂ ਦੇ ਘਰ ਵਿਚ ਰੌਣਕਾਂ ਤੇ ਦੌਲਤਾਂ ਸਨ। ਪਰੰਤੂ ਉਸਦੀ ਬਾਲ ਵਰੇਸ ਵਿਚ ਉਸ ਦਾ ਪਿਤਾ ਉਹਨੂੰ ਇਕ 'ਪੀਰਾਂ ਦਾ ਚੋਲਾ' ਦੇ ਕੇ ਤੁਰ ਗਿਆ। ਜਿਸ ਪਿੱਛੋਂ ਧਨ ਦੌਲਤ ਰਿਸ਼ਤੇਦਾਰਾਂ ਨੇ ਸਾਂਭ ਲਏ ਪਰ ਉਹ 'ਪੀਰ ਸਾਹਿਬ' ਬਣ ਗਿਆ। ਉਸਦੇ ਪਰਿਵਾਰ ਨੂੰ ਗੁਜ਼ਾਰਾ ਕਰਨਾ ਔਖਾ ਹੋ ਗਿਆ ਤੇ ਪੜ੍ਹਾਈ ਦੀ ਰੀਝ ਪੂਰੀ ਕਰਨ ਦੇ ਰਾਹ 'ਤੇ ਕੰਡੇ ਹੀ ਕੰਡੇ ਉੱਗ ਆਏ। ਔਖਾ ਸੌਖਾ ਹੋ ਕੇ ਉਸਨੇ ਬੀ.ਏ ਪਾਸ ਕਰ ਲਈ ਜਿਸ ਪਿੱਛੋਂ ਦੇਸ਼ ਦੇ ਕੋਨੇ-ਕੋਨੇ ਵਿਚ ਘੁੰਮਣ ਦੇ ਬਾਵਜੂਦ ਵੀ ਚੱਜ ਦਾ ਰੁਜ਼ਗਾਰ ਨਾ ਮਿਲਿਆ। ਪਰ ਉਸਨੇ ਹਿੰਮਤ ਨਾ ਹਾਰੀ ਤੇ ਕੁਦਰਤ ਦੀ ਬਖ਼ਸ਼ੀ ਕਲਮ ਰਾਹੀਂ ਇਕ ਸਮਰੱਥ ਸ਼ਾਇਰ ਤੇ 50 ਪੁਸਤਕਾਂ ਦਾ ਰਚੇਤਾ ਸਾਹਿਤਕਾਰ ਬਣਿਆ। ਉਰਦੂ ਦੇ ਪਾਰਖੂ ਕਹਿੰਦੇ ਹਨ ਕਿ ਮੁਨਸ਼ੀ ਪ੍ਰੇਮ ਚੰਦ ਤੋਂ ਬਿਨਾਂ ਉਸ ਜਿੱਡਾ ਕੱਦਾਵਰ ਅਫ਼ਸਾਨਾ ਨਵੀਸ ਕੋਈ ਨਹੀਂ, ਉਸਨੇ ਪਂੱਤਰਕਾਰੀ ਵੀ ਰੱਜ ਕੇ ਕੀਤੀ।
ਪਾਕਿਸਤਾਨ ਨੇ ਉਸਨੂੰ 'ਸਿਤਾਰਾ-ਏ-ਇਮਤਿਆਜ਼' ਦੇ ਖ਼ਿਤਾਬ ਨਾਲ ਨਵਾਜਿਆ। ਉਸਦੀ ਸ਼ਾਇਰੀ ਦਾ ਪ੍ਰਭਾਵ ਵੀ ਐਸਾ ਸੀ ਕਿ ਭਾਰਤੀ ਗੀਤਾਂ ਦਾ ਹਰਮਨ ਪਿਆਰਾ ਕਵੀ ਗੁਲਜ਼ਾਰ ਉਸਨੂੰ ਆਪਣਾ ਸਰਪਰਸਤ ਤੇ ਗੁਰੂ ਮੰਨਦਾ ਹੈ। ਉਹ ਜ਼ਿੰਦਗੀ ਭਰ ਅਗਾਂਹਵਧੂ ਲਹਿਰ ਦਾ ਆਗੂ ਰਿਹਾ। ਵੱਡੇ ਵੱਡੇ ਸ਼ਾਇਰ ਉਸ ਤੋਂ ਪ੍ਰੇਰਨਾ ਲੈਂਦੇ ਰਹੇ।
ਵੱਡਾ ਸ਼ਾਇਰ ਉਹ ਹੈ ਜਿਸ ਦੇ ਦਿਲ ਵਿਚ ਅੱਥਾਹ ਪਿਆਰ ਹੋਵੇ ਤੇ ਉਹਦਾ ਪਿਆਰ 'ਨਿੱਜ' ਤੋਂ ਤੁਰ ਕੇ 'ਪਰ' ਜਾਂ ਹੋਰਨਾ ਲਈ ਹੋਵੇ। 'ਨਦੀਮ' ਤਾਂ ਗ਼ਰੀਬੀ ਵਿਚ ਪਲਿਆ, ਰੁਿਲਆ ਤੇ ਸੰਭਲਿਆ ਸੀ। ਉਸਨੇ ਨੇ ਦਰਦ ਹੰਢਾਇਆ ਸੀ। ਇਸ ਲਈ ਉਹ ਆਪਣੀ ਰੂਹ ਦੀ ਧੁਰ ਤੱਕ ਦਰਦਮੰਦ ਸੀ। ਉਸਦੇ ਇਕ ਸਮਕਾਲੀ ਸ਼ਾਇਰ ਮੌਲਾਨਾ ਗ਼ੁਲਾਮ ਰਸੂਲ 'ਮਿਹਰ' ਨੇ ਉਸਦੀ ਕਾਵਿ ਪੁਸਤਕ 'ਦਸ਼ਤੇ ਵਫ਼ਾ' ਵਿਚ ਉਹਦੀ ਸ਼ਾਇਰੀ ਬਾਰੇ ਇਕ ਲੰਮੇ ਲੇਖ ਵਿਚ ਲਿਖਿਆ ਹੈ ਕਿ 'ਨਦੀਮ' ਦੇ ਦਿਲ ਵਿਚ ਜੋ ਦਰਦ ਸੀ, ਉਹ ਉਸਨੇ ਆਪਣੇ ਪੇਂਡੂ ਆਲੇ-ਦੁਆਲੇ ਦੀ ਗ਼ਰੀਬੀ ਤੋਂ ਲਿਆ। 'ਮਿਹਰ' ਨੇ ਉਸਦੇ ਸਾਰੇ ਕਲਾਮ 'ਚੋਂ ਚੁਣ ਚੁਣ ਕੇ ਕੁਝ ਮਿਸਾਲਾਂ ਇੰਝ ਦਿੱਤੀਆਂ ਹਨ:
ਧਰਤੀ ਕਾ ਜੋ ਸੀਨਾ ਚੀਰੇ, ਆਖ਼ਿਰ ਮੂੰਹ ਕੀ ਖਾਏ,
ਜ਼ਰ ਕੀ ਖ਼ਾਤਿਰ ਖੂੰਨ ਬਹਾਏ ਲੇਕਿਨ ਖ਼ਾਕ ਨਾ ਪਾਏ,
ਜਗ ਕੀ ਝੋਲੀ ਭਰਨੇ ਵਾਲਾ ਔਰ ਦਾਮਨ ਫੈਲਾਏ!
ਹਰੇ ਭਰੇ ਖੇਤੋਂ ਕਾ ਆਕਾ ਔਰ ਖ਼ਾਕੋਂ ਮਰ ਜਾਏ।
ਮੁਝ ਸੇ ਤੋ ਯੇਹ ਆੜਾ ਸੀਧਾ ਖੇਲ੍ਹ, ਨ ਦੇਖਾ ਜਾਏ।
ਇਸੇ ਲਈ ਉਹ ਆਪਣਾ ਇਰਾਦਾ ਤੇ ਫ਼ੈਸਲਾ ਪ੍ਰਗਟ ਕਰਦਾ ਹੈ ਕਿ:
ਵੋ ਹਕਾਇਤ ਜੋ ਸੇਤਾਰੋਂ ਨੇ ਸੁਨਾਈ ਮੁਝ ਕੋ
ਆਪਣੀ ਮਹਿਫ਼ਲ ਕੇ ਚਿਰਾਗ਼ੋਂ ਕੋ ਜਲਾ ਲੂੰ ਤੋ ਕਹੂੰ।
ਮੁੱਦਾ ਜ਼ਹਿਨ ਮੇਂ ਮਹਿਫ਼ੂਜ਼ ਕੀਏ ਬੈਠਾ ਹੂੰ
ਸੁਨਨੇ ਵਾਲੋਂ ਕੋ ਖ਼ੁਮਾਰੋਂ ਸੇ ਜਗਾ ਲੂੰ ਤੋਂ ਕਹੂੰ ।

ਉਸਦੇ ਹੋਰ ਸ਼ੇਅਰ ਹਨ :
ਹਮ ਨ ਹੋਂ ਤੋ ਇਸ ਤਰ੍ਹਾ ਉਜੜੇ ਖ਼ੁਦਾਈ ਕਾ ਸੁਹਾਗ।
ਜਿਸ ਤਰ੍ਹਾ ਖ਼ਿਰਮਨ ਮੇ ਬਿਜਲੀ, ਜਿਸ ਤਰ੍ਹਾਂ ਜੰਗਲ ਮੇ ਆਗ।
ਹੋਰ ਅੱਗੇ ਕਵੀ ਆਖਦਾ ਹੈ ਕਿ :
ਕਿਸ ਭਿਆਨਕ ਤੀਰਗੀ1 ਮੇਂ ਆ ਗਏ?
ਹਮ ਗਜਰ2 ਬਜਨੇ ਸੇ ਧੋਕਾ ਖਾ ਗਏ।
1. ਹਨੇਰਾ 2. ਕਾਫ਼ਲੇ ਦੇ ਤੁਰਨ ਦੀ ਘੰਟੀ
ਤੇ ਉਹ ਐਲਾਨ ਕਰਦਾ ਹੈ:
ਅਗਰ ਨਿਸ਼ਾਨੇ ਸਫ਼ਰ ਤੱਕ ਕਹੀਂ ਨਹੀਂ, ਨਾ ਸਹੀ,
ਮੈਂ ਰੀਂਗ ਰੀਂਗ ਕੇ ਯੇ ਸ਼ਬ ਨਹੀਂ ਗੁਜ਼ਾਰੂੰਗਾ।
ਤੇ ਹੋਰ :
ਪਲ ਪਲ ਮੇ ਤਾਰੀਖ਼ ਛੁਪੀ ਹੈ
ਘੜੀ ਘੜੀ ਗਰਦਾਂ ਹੈ 'ਨਦੀਮ'
ਏਕ ਸਦੀ ਕੀ ਹਾਰ ਬਨੇਗੀ
ਏਕ ਨਜ਼ਰ ਕੀ ਧੂਲ ਯਹਾਂ।
ਸਾਡੇ ਸੁਹਿਰਦ ਪਾਠਕਾਂ ਨੇ ਅਹਿਮਦ 'ਨਦੀਮ' ਕਾਸਮੀ ਦੀ ਜ਼ਿੰਦਗੀ, ਦਰਦਮੰਦੀ ਤੇ ਉਹਦੀ ਸ਼ਾਇਰੀ ਅੰਦਰ ਤਾਂ ਝਾਕ ਲਿਆ ਹੈ ਹੁਣ ਅੱਗੇ ਜਾ ਕੇ ਉਹ ਉਸਦੀਆਂ ਕੁਝ ਗ਼ਜ਼ਲਾਂ ਦਾ ਆਨੰਦ ਮਾਣ ਸਕਦੇ ਹਨ।
ਗ਼ਜ਼ਲ
ਅਗਰ ਨਾ ਦਰਦ ਮੇਰੀ ਰੂਹ ਮੇਂ ਉਤਰ ਜਾਤਾ,
ਮੈਂ ਜੈਸੇ ਬੇਖ਼ਬਰ ਆਇਆ ਥਾ, ਬੇਖ਼ਬਰ ਜਾਤਾ।
ਫ਼ਜ਼ਾਏ-ਤੀਰਾ1 ਸੇ ਮਾਨੂਸ2 ਥੀ ਨਿਗਾਹ ਮੇਰੀ,
ਫਲਕ3 ਸੇ ਵਰਨਾ ਦੱਰਾਨਾ4 ਕਿਉਂ ਗੁਜ਼ਰ ਜਾਤਾ।
ਕਹੀਂ ਖਲਾਉਂ5 ਮੇਂ ਆਦਮ ਕੀ ਲਾਸ਼ ਖੋ ਜਾਤੀ,
ਜ਼ਮੀਂ ਪੇ ਆਕੇ ਅਗਰ ਜ਼ਿੰਦਗੀ ਸੇ ਡਰ ਜਾਤਾ।
ਤਮਾਮ ਉਮਰ ਮੇਰਾ ਦਸ਼ਤ6 ਮੇਰੇ ਸਾਥ ਰਹਾ,
ਤਮਾਮ ਉਮਰ ਤਮੰਨਾ ਰਹੀ ਕਿ ਮੈਂ ਘਰ ਜਾਤਾ।
ਮਿਰਾ ਕੋਈ ਭੀ ਨਹੀਂ ਕਾਇਨਾਤ7 ਮੇਂ 'ਨਦੀਮ'
ਅਗਰ ਖ਼ੁਦਾ ਭੀ ਨਾ ਹੋਤਾ ਤੋ ਮੈਂ ਕਿਧਰ ਜਾਤਾ।
1. ਹਨੇਰਾ 2. ਪੂਰੀ ਰੀਝ ਨਾਲ/ ਜਾਣੂੰ 3. ਅਸਮਾਨ 4. ਨਿਡਰ 5. ਸੁੰਨ 6. ਮਾਰੂਥਲ 7. ਵਿਸ਼ਵ
ਫ਼ਨ
ਏਕ ਰਕਾੱਸਾ1 ਥੀ-ਕਿਸ ਕਿਸ ਸੇ ਇਸ਼ਾਰੇ ਕਰਤੀ
ਆਂਖੇਂ ਪਥਰਾਈਂ, ਅਦਾਓਂ ਮੇਂ ਤਵਾਜ਼ੁਨ2 ਨ ਰਹਾ।
ਡਗਮਗਾਈ ਤੋ ਸਭ ਅਤਰਾਫ਼ ਸੇ3 ਆਵਾਜ਼ ਆਈ
'ਫ਼ਨ ਕੇ ਇਸ ਔਜ4 ਪੇ ਇਕ ਤੇਰੇ ਸਿਵਾ ਕੌਨ ਗਿਆ?'
ਫ਼ਰਸ਼ੇ-ਮਰਮਰ ਪੇ ਗਿਰੀ, ਗਿਰ ਕੇ ਉਠੀ, ਉਠ ਕੇ ਝੁਕੀ
ਖ਼ੁਸ਼ਕ ਹੋਂਟੋਂ ਪੇ ਜ਼ਬਾਂ ਫੇਰ ਕੇ ਪਾਨੀ ਮਾਂਗਾ
ਓਕ5 ਉਠਾਈ ਤੋ ਤਮਾਸ਼ਾਈ ਸੰਭਲ ਕਰ ਬੋਲੇ
'ਰਕਸ ਕਾ ਯੇ ਭੀ ਏਕ ਅੰਦਾਜ਼ ਥਾ-ਅੱਲਾਹ! ਅੱਲਾਹ!'
ਹਾਥ ਫੈਲਾ ਏ, ਸਿਲ ਸੀ ਗਈ ਹੋਂਟੋਂ ਪੇ ਜ਼ੁਬਾਂ
ਏਕ ਰਕੱਾਸ ਕਿਸੀ ਸਿੰਮਤ6 ਸੇ ਨਾਗਾਹ7 ਬੜ੍ਹਾ
ਪਰਦਾ ਸਰਕਾ ਤੋ ਫਿਰ ਫ਼ਨ ਕੇ ਪੁਜਾਰੀ ਗਰਜੇ
'ਰਕਸ ਕਿਉਂ ਖ਼ਤਮ ਹੂਆ? ਵਕਤ ਅਭੀ ਬਾਕੀ ਥਾ!'
1. ਨ੍ਰਿਤਕੀ 2. ਸੰਤੁਲਨ 3. ਹਰ ਪਾਸੇ 4. ਸਿਖਰ 5. ਚੂਲੀ, ਬੁੱਕ 6. ਵੱਲ 7. ਇਕਦਮ, ਅਚਾਨਕ
ਮੇਰੇ ਗ਼ਰੂਰ
ਹਰ ਜ਼ਹਿਨ ਮੇ ਮੰਜ਼ਿਲ ਕਾ ਤੁਸੱਵਰ ਥਾ ਹਵਾਈ।
ਅਪਨੇ ਕਦਮ ਉਠੇ ਤੋ ਜ਼ਮਾਨੇ ਕੀ ਬਨ ਆਈ।

ਤੈਹ ਕਰ ਭੀ ਸਕੂੰਗਾ ਕਿ ਨਹੀਂ, ਕੌਨ ਬਤਾਏ
ਫੈਲਾ ਹੂਆ ਤੁਝ ਤੱਕ ਹੈ ਮੇਰਾ ਦਸ਼ਤੇ-ਜੁਦਾਈ1

ਹਰ ਨਕਸ਼ੇ ਕਦਮ2 ਗੁਲਸ਼ਨੇ ਫਰਦਾ3 ਕੀ ਕਲੀ ਹੈ
ਸਹਿਰਾਓਂ4 ਕੀ ਰੌਣਕ ਹੈ ਮੇਰੀ ਆਬਲਾ ਪਾਈ5

ਦਾਮਨ ਮੇਰਾ ਤਰ6 ਹੈ, ਮਗਰ ਐ ਦਾਵਰੇ ਮਹਿਸ਼ਰ7
ਇਕ ਦਰਦੇ ਮੁਹੱਬਤ ਹੈ ਮੇਰੀ ਨੇਕ ਕਮਾਈ।

ਅਸ਼ਕੋਂ8 ਸੇ ਬਚ ਨਿਕਲੀ ਹੈ ਸ਼ੇਅਰੋਂ ਮੇ ਢਲੀ ਹੈ
ਜੋ ਬਾਤ ਮੇਰੀ ਖ਼ਿਲਵਤੇ-ਦਿਲ9 ਮੇਂ ਨ ਸਮਾਈ।
1. ਵਿਛੋੜੇ ਦਾ ਉਜਾੜ 2.ਪੈਰ ਚਿੰਨ 3. ਭਵਿੱਖ ਦੀ ਬਗ਼ੀਚੀ 4. ਮਾਰੂਥਲ 5. ਪੈਰਾਂ ਦੇ ਛਾਲੇ
6. ਗਿੱਲਾ 7. ਰੱਬ ਦਾ ਦੂਤ 8. ਹੰਝੂ 9. ਦਿਲ ਦੇ ਏਕਾਂਤ ਵਿਚ।

ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ * ਅਗਲੀ ਖ਼ਬਰ ਸ੍ਰੀ ਸ਼ਿਆਮ ਮੰਦਰ ਜਲੰਧਰ ਕਾਲੋਨੀ ਵਿਖੇ ਸੰਕੀਰਤਨ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।