02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਹਿਜ ਬਨਾਮ ਤਕਨੀਕ

ਅਜੀਤ ਡੈਸਕ 07-06-2026

ਕੰਚਨ ਦੀ ਡਲਿਵਰੀ ਡਿਊ ਸੀ। ਲੇਡੀ ਡਾਕਟਰ ਨੇ ਉਸ ਨੂੰ ਹਿਸਾਬ ਲਗਾ ਕੇ ਸਮਾਂ ਦੱਸ ਦਿੱਤਾ ਸੀ। ਸ਼ਾਮ ਨੂੰ ਜਦੋਂ ਉਸ ਦਾ ਪਤੀ ਮੁਕੇਸ਼ ਦਫਤਰ ਤੋਂ ਘਰ ਆਇਆ 'ਕੰਚਨ ਮੇਰੇ ਦਫਤਰ 'ਚ ਮੇਰੇ ਇਕ ਕੁਲੀਗ ਨੇ ... ਉਨ੍ਹਾਂ ਦੀ ਘਰ ਵਾਲੀ ਦੀ ਵੀ ਡਲਿਵਰੀ ਡਿਊ ਏ.....ਪਰ ਉਨ੍ਹਾਂ ਨੇ ਡਾਕਟਰ ਨਾਲ ਮਿਲ ਕੇ ਡਲਿਵਰੀ ਇਕ ਹਫਤਾ ਪਹਿਲਾਂ ਕਰਾਉਣ ਦਾ ਫੈਸਲਾ ਲਿਆ ਏ।'
ਕੰਚਨ ਦੇ ਪੁੱਛਣ 'ਤੇ ਮੁਕੇਸ਼ ਨੇ ਦੱਸਿਆ, 'ਉਨ੍ਹਾਂ ਨੇ 1.1.2024 ਤਰੀਕ ਡਾਕਟਰ ਤੋਂ ਲਈ ਏ.... ਇਹ ਤਰੀਕ ਮੇਰੇ ਕੁਲੀਗ ਰਾਕੇਸ਼ ਮੁਤਾਬਕ ਲੱਕੀ ਤਾਰੀਕ ਏ.... ਪਰ ਉਸ ਦੀ ਪਤਨੀ ਦੀ ਡਲਿਵਰੀ ਉਸ ਤਰੀਕ ਤੋਂ ਇਕ ਹਫਤਾ ਬਾਅਦ ਦੀ ਏ.... ਇਹ ਕੋਈ ਨਵੀਂ ਤਕਨੀਕ ਮੈਡੀਕਲ ਸਾਇੰਸ ਵਿਚ ਆਈ ਏ ਜਿਸ ਨਾਲ ਤੁਸੀਂ ਬੱਚੇ ਦਾ ਜਨਮ ਥੋੜ੍ਹੇ ਦਿਨ ਪਹਿਲਾਂ ਕਰਵਾ ਸਕਦੇ ਓ...।'
'ਪਰ ਅਸੀਂ ਇਹ ਕੰਮ ਨਹੀਂ ਕਰਨਾ .... ਜੋ ਲੇਡੀ ਡਾਕਟਰ ਨੇ ਦੱਸਿਆ ਏ ਉਸ ਦੇ ਮੁਤਾਬਕ ਹੀ ਅਸੀਂ ਬੱਚੇ ਦਾ ਜਨਮ ਕਰਵਾਉਣਾ ਏ....।'
'ਚੱਲ ਠੀਕ ਏ ਕੰਚਨ..... ਮੈਂ ਤੇੇਰੀ ਗੱਲ ਮੰਨਦਾਂ...।' ਮੁਕੇਸ਼ ਨੇ ਕੰਚਨ ਨਾਲ ਸਹਿਮਤੀ ਪ੍ਰਗਟਾਈ ... ਤੇ ਇਸ ਘਟਨਾ ਤੋਂ ਲੱਗਭਗ 10-20 ਸਾਲ ਬਾਅਦ ਰਾਸ਼ਟਰੀ ਪੱਧਰ ਦੇ ਨੀਟ ਇਮਤਿਹਾਨ ਵਿਚੋਂ ਮੁਕੇਸ਼ ਦੀ ਬੇਟੀ ਅਨੂੰ ਦਾ ਵਧੀਆ ਰੈਂਕ ਆ ਗਿਆ ਸੀ। ਉਸਨੂੰ ਵਧਾਈਆਂ ਮਿਲ ਰਹੀਆਂ ਸਨ। ਅਨੂੰ ਨੂੰ ਆਪਣੇ ਸ਼ਹਿਰ ਦੇ ਨੇੜ੍ਹੇ ਹੀ ਇਕ ਸਰਕਾਰੀ ਮੈਡੀਕਲ ਕਾਲਜ ਵਿਚ ਸੀਟ ਮਿਲ ਗਈ। ਰਾਕੇਸ਼ ਦੀ ਬੇਟੀ ਡੌਲੀ ਦਾ ਨੀਟ ਇਮਤਿਹਾਨ ਵਿਚੋਂ ਰੈਂਕ ਬਹੁਤ ਘੱਟ ਆਇਆ ਸੀ। ਰਾਕੇਸ਼ ਨੂੰ ਡੌਲੀ ਵਾਸਤੇ ਦੂਰ ਕਿਸੇ ਸ਼ਹਿਰ ਵਿਚ 15 ਲੱਖ ਰੁਪਿਆ ਖਰਚ ਕੇ ਪੇਇੰਗ ਸੀਟ ਮਿਲੀ ਸੀ। ਅੱਜ ਸਹਿਜ ਨੇ ਤਕਨੀਕ 'ਤੇ ਜਿੱਤ ਪ੍ਰਾਪਤ ਕਰ ਲਈ ਸੀ।

-ਨਿਹਾਲਪੁਰ ਰੋਡ ਦਸੂਹਾ
ਸੰਪਰਕ : 9855235424

ਪਿਛਲੀ ਖ਼ਬਰ ਬਚਾਅ ਅਗਲੀ ਖ਼ਬਰ ਹਿੰਦੀ ਮਿੰਨੀ ਕਹਾਣੀ ਸ਼ਾਂਤਾ ਕਲਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।