26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਆਜ਼ਾਦ ਸਪੋਰਟਸ ਕਲੱਬ ਵਲੋਂ ਫੁੱਟਬਾਲ ਕੱਪ ਧੂਮ-ਧੜੱਕੇ ਨਾਲ ਸ਼ੁਰੂ

ਸ਼ਾਹਕੋਟ, 26 ਨਵੰਬਰ (ਦਲਜੀਤ ਸਿੰਘ ਸਚਦੇਵਾ)-ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵਲੋਂ ਐੱਨ. ਆਰ.

ਅਜੀਤ ਡੈਸਕ 27-11-2026
ਸ਼ਾਹਕੋਟ, 26 ਨਵੰਬਰ (ਦਲਜੀਤ ਸਿੰਘ ਸਚਦੇਵਾ)-ਆਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵਲੋਂ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਤਹਿਸੀਲ ਗਰਾਊਂਡ ਸ਼ਾਹਕੋਟ ’ਚ ਕਰਵਾਇਆ ਜਾ ਰਿਹਾ 19ਵਾਂ 4 ਰੋਜ਼ਾ ਫੁੱਟਬਾਲ ਕੱਪ ਧੂਮ-ਧੜੱਕੇ ਨਾਲ ਕਲੱਬ ਦੇ ਪ੍ਰਧਾਨ ਬੂਟਾ ਸਿੰਘ ਕਲਸੀ ਤੇ ਚੇਅਰਮੈਨ ਬਲਕਾਰ ਸਿੰਘ ਚੱਠਾ ਦੀ ਅਗਵਾਈ ਹੇਠ ਸ਼ੁਰੂ ਹੋਇਆ। ਇਸ ਟੂਰਨਾਮੈਂਟ ’ਚ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਐੱਮ.ਸੀ ਸਤੀਸ਼ ਰਿਹਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਰਿਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਮਦਨ ਲਾਲ ਅਰੋੜਾ ਪ੍ਰਧਾਨ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ, ਗਗਨਦੀਪ ਸਿੰਘ ਜੌੜਾ ਐੱਮ.ਸੀ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ, ਤਰਲੋਕ ਸਿੰਘ ਰੂਪਰਾ ਸਾਬਕਾ ਪ੍ਰਧਾਨ ਰਾਮਗੜ੍ਹੀਆ ਸਕੂਲ, ਬਖ਼ਸ਼ੀਸ਼ ਸਿੰਘ ਝੀਤਾ ਜਨਰਲ ਸਕੱਤਰ ਤੇ ਆਸ਼ੂ ਗੁਪਤਾ ਮੈਂਬਰ ਟਰੇਡ ਵਿੰਗ ‘ਆਪ’ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਰਿਹਾਨ ਦਾ ਸਵਾਗਤ ਕੀਤਾ ਗਿਆ। ਸਤੀਸ਼ ਰਿਹਾਨ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਫੁੱਟਬਾਲ ਓਪਨ ਦੇ ਮੈਚ ਸ਼ੁਰੂ ਕਰਵਾਏ, ਜਿਸ ਵਿਚ ਨੰਗਲ ਅੰਬੀਆਂ ਟੀਮ ਨੇ ਭੋਇਪੁਰ ਨੂੰ, ਧਰਮਕੋਟ ਨੇ ਜਲੰਧਰ ਕੈਂਟ ਨੂੰ, ਬੋਪਾਰਾਏ ਕਲਾਂ ਨੇ ਗਲੋਟੀ ਨੂੰ, ਸੰਗੋਵਾਲ ਨੇ ਮੁਹੇਮ ਨੂੰ ਅਤੇ ਬਾਠ ਕਲਾਂ ਨੇ ਮਿੱਠਾਪੁਰ ਨੂੰ ਹਰਾ ਕੇ ਆਪਣੇ-ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਪ੍ਰਧਾਨ ਬੂਟਾ ਸਿੰਘ ਕਲਸੀ ਨੇ ਦੱਸਿਆ ਕਿ 4 ਰੋਜ਼ਾ ਫੁੱਟਬਾਲ ਕੱਪ ਦੌਰਾਨ ਵੱਖ-ਵੱਖ ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਮਾ: ਵਿਜੇ ਵਿੱਗ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਇਸ ਮੌਕੇ ਡਾ: ਸੁਰਿੰਦਰ ਭੱਟੀ, ਸੋਨੂੰ ਵਿੱਗ, ਰਾਏ ਸਾਹਿਬ ਜੈਨ, ਤਰਲੋਚਨ ਸਿੰਘ ਕਲਸੀ, ਸਵਰਾਜ ਸਿੰਘ ਸੈਂਹਬੀ, ਸੁਰਿੰਦਰ ਵਿੱਗ ਸੀ.ਐੱਚ.ਟੀ, ਦਰਸ਼ਨ ਸਿੰਘ ਕੰਨੀਆਂ ਕਲਾਂ, ਅਵਤਾਰ ਸਿੰਘ ਝੀਤਾ, ਬਲਦੇਵ ਸਿੰਘ ਝੀਤਾ, ਸਵਰਨ ਸਿੰਘ ਝੀਤਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੈਂਕ ’ਚ ਕੰਮ ਲਈ ਆਏ ਨਗਰ ਪੰਚਾਇਤ ਦੇ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਗ੍ਰੀਸ ’ਚ ਕਤਲ ਕੀਤੇ 2 ਸਕੇ ਭਰਾਵਾਂ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਨੂੰ ਲਿਖਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।