26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਜਲੰਧਰ ਕੇਂਦਰੀ ਹਲਕੇ ਅਧੀਨ ਆਉਂਦੇ ਇਲਾਕੇ ’ ਚ ਕਈ ਥਾਈਂ ਲੱਗੇ ਕੂੜੇ ਦੇ ਢੇਰ , ਲੋਕ ਪ੍ਰੇਸ਼ਾਨ

ਚੁਗਿੱਟੀ/ ਜੰਡੂਸਿੰਘਾ, 25 ਨਵੰਬਰ (ਨਰਿੰਦਰ ਲਾਗੂ)-ਜਲੰਧਰ ਕੇਂਦਰੀ ਹਲਕੇ ਅਧੀਨ ਆਉਂਦੇ ਚੁਗਿੱਟੀ ਫਲਾਈਓਵਰ, ਕੋਟ ਰਾਮਦਾਸ ਰੇਲਵੇ ਫਾਟਕ, ਸੂਰੀਆ ਐਨਕਲੇਵ, ਏਕਤਾ ਨਗਰ ਤੇ ਭਾਰਤ ਨਗਰ ‘ਚ ਵੱਖ -ਵੱਖ ਥਾਵਾਂ ‘ਤੇ ਲੱਗੇ ਕੂੜੇ ਦੇ ਢੇਰਾਂ ਤੋਂ ਆਉਂਦੀ ਬਦਬੂ ਨਾਲ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਪ੍ਰਤੀ ਭੜਾਸ ਕੱਢਦਿਆਂ ਰਾਮ ਜੀ ਦਾਸ, ਸਤਨਾਮ ਸਿੰਘ, ਪਿਆਰੇ ਲਾਲ,ਬੰਟੀ, ਹੁਕਮ ਸਿੰਘ, ਤ੍ਰਿਪਤਾ ਰਾਣੀ, ਪ੍ਰਸ਼ੋਤਮ ਕੁਮਾਰ, ਰਾਮ ਸਰੂਪ ਤੇ ਤਜਿੰਦਰ ਸਿੰਘ ਸਮੇਤ ਕਈ ਹੋਰ ਲੋਕਾਂ ਨੇ ਦੱਸਿਆ ਕਿ ਮਗਰਲੇ ਦਿਨਾਂ ਵਿੱਚ ਚੁਗਿੱਟੀ ਫਲਾਈਓਵਰ ਦੇ ਲਾਗਿਓਂ ਨਗਰ ਨਿਗਮ ਵਲੋਂ ਕੂੜੇ ਦਾ ਡੰਪ ਖ਼ਤਮ ਕਰਵਾਏ ਜਾਣ ਨਾਲ ਲੋਕਾਂ ਨੂੰ ਰਾਹਤ ਮਿਲੀ ਸੀ, ਪਰ ਕੁਝ ਸਮੇਂ ਬਾਅਦ ਹੀ ਉਕਤ ਥਾਂ ‘ਤੇ ਕੂੜਾ ਫਿਰ ਤੋਂ ਸੁੱਟਿਆ ਜਾਣ ਲੱਗ ਪਿਆ, ਜਿਸ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 26-11-2026
ਚੁਗਿੱਟੀ/ ਜੰਡੂਸਿੰਘਾ, 25 ਨਵੰਬਰ (ਨਰਿੰਦਰ ਲਾਗੂ)-ਜਲੰਧਰ ਕੇਂਦਰੀ ਹਲਕੇ ਅਧੀਨ ਆਉਂਦੇ ਚੁਗਿੱਟੀ ਫਲਾਈਓਵਰ, ਕੋਟ ਰਾਮਦਾਸ ਰੇਲਵੇ ਫਾਟਕ, ਸੂਰੀਆ ਐਨਕਲੇਵ, ਏਕਤਾ ਨਗਰ ਤੇ ਭਾਰਤ ਨਗਰ ‘ਚ ਵੱਖ -ਵੱਖ ਥਾਵਾਂ ‘ਤੇ ਲੱਗੇ ਕੂੜੇ ਦੇ ਢੇਰਾਂ ਤੋਂ ਆਉਂਦੀ ਬਦਬੂ ਨਾਲ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਪ੍ਰਤੀ ਭੜਾਸ ਕੱਢਦਿਆਂ ਰਾਮ ਜੀ ਦਾਸ, ਸਤਨਾਮ ਸਿੰਘ, ਪਿਆਰੇ ਲਾਲ,ਬੰਟੀ, ਹੁਕਮ ਸਿੰਘ, ਤ੍ਰਿਪਤਾ ਰਾਣੀ, ਪ੍ਰਸ਼ੋਤਮ ਕੁਮਾਰ, ਰਾਮ ਸਰੂਪ ਤੇ ਤਜਿੰਦਰ ਸਿੰਘ ਸਮੇਤ ਕਈ ਹੋਰ ਲੋਕਾਂ ਨੇ ਦੱਸਿਆ ਕਿ ਮਗਰਲੇ ਦਿਨਾਂ ਵਿੱਚ ਚੁਗਿੱਟੀ ਫਲਾਈਓਵਰ ਦੇ ਲਾਗਿਓਂ ਨਗਰ ਨਿਗਮ ਵਲੋਂ ਕੂੜੇ ਦਾ ਡੰਪ ਖ਼ਤਮ ਕਰਵਾਏ ਜਾਣ ਨਾਲ ਲੋਕਾਂ ਨੂੰ ਰਾਹਤ ਮਿਲੀ ਸੀ, ਪਰ ਕੁਝ ਸਮੇਂ ਬਾਅਦ ਹੀ ਉਕਤ ਥਾਂ ‘ਤੇ ਕੂੜਾ ਫਿਰ ਤੋਂ ਸੁੱਟਿਆ ਜਾਣ ਲੱਗ ਪਿਆ, ਜਿਸ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਕੂੜੇ ਦੇ ਢੇਰਾਂ ਤੋਂ ਦੂਰ -ਦੂਰ ਤੱਕ ਫੈਲ ਰਹੀ ਬਦਬੂ ਕਾਰਨ ਸਾਹ ਲੈਣ ‘ਚ ਦਿੱਕਤ ਝੱਲਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਹੋਏ ਵਾਤਾਵਰਨ ਕਾਰਨ ਹਰ ਉਮਰ ਵਰਗ ਦੇ ਲੋਕ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਤੋਂ ਇਲਾਵਾ ਆਸਪਾਸ ਦੇ ਮੁਹੱਲਿਆਂ ਵਿੱਚ ਸਥਿਤ ਖ਼ਾਲੀ ਪਲਾਟਾਂ ਵਿੱਚ ਘਰਾਂ ‘ਚ ਕੰਮ ਕਰਨ ਵਾਲੇ ਲੋਕਾਂ ਵਲੋਂ ਰੇਹੜੀਆਂ ਵਿੱਚ ਕੂੜਾ ਲਿਆ ਕੇ ਸੁੱਟਿਆ ਜਾ ਰਿਹਾ ਹੈ। ਜਿਥੇ ਵੱਡੀ ਗਿਣਤੀ ਵਿੱਚ ਪੈਦਾ ਹੋ ਚੁੱਕੇ ਮੱਛਰਾਂ ਤੇ ਮੱਖੀਆਂ ਕਾਰਨ ਵੀ ਬੀਮਾਰੀਆਂ ਫੈਲਣ ਦਾ ਡਰ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਰੀਆ ਐਨਕਲੇਵ ਮੋੜ, ਗੁਰੂ ਗੋਬਿੰਦ ਸਿੰਘ ਐਵੇਨਿਊ, ਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵਿਖੇ ਕੁਝ ਥਾਵਾਂ ‘ਤੇ ਕੂੜੇ ਦੇ ਢੇਰ ਵਿਖਾਈ ਦੇ ਰਹੇ ਹਨ। ਜਿਨ੍ਹਾਂ ਕਾਰਨ ਲੋਕ ਦੁਖੀ ਹਨ। ਇਲਾਕਾ ਵਸਨੀਕਾਂ ਵਲੋਂ ਪ੍ਰਸ਼ਾਸਨ ਨੂੰ ਅਰਜੋਈ ਕਰਦਿਆਂ ਕਿਹਾ ਗਿਆ ਕਿ ਉਕਤ ਥਾਵਾਂ ਤੋਂ ਕੂੜਾ ਚੁੱਕਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ। ਡਸਟਬਿਨ ਰੱਖਵਾਏ ਜਾਣ ਇਲਾਕਾ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆ ਕਿਹਾ ਕਿ ਕੁਝ ਚੋਣਵੀਆਂ ਥਾਵਾਂ,ਜੋ ਕਿ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਹੋਣ ਉਥੇ ਕੂੜਾ ਸੁੱਟਣ ਲਈ ਡਸਟਬਿਨ ਰੱਖਵਾਏ ਜਾਣ ਤਾਂ ਜੋ ਕੂੜਾ ਉਨ੍ਹਾਂ ਵਿੱਚ ਸੁੱਟਿਆ ਜਾ ਸਕੇ ਤੇ ਨਾਲ ਹੀ ਉਥੋਂ ਕੂੜੇ ਨੂੰ ਛੇਤੀ ਚੁੱਕਣ ਲਈ ਵੀ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਕੂੜਾ ਬਹੁਤੀ ਦੇਰ ਤੱਕ ਇੱਕ ਥਾਂ ਨਾ ਪਿਆ ਰਹੇ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਲੈ ਕੇ ਸਫ਼ਾਈ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ।
ਪਿਛਲੀ ਖ਼ਬਰ ਗੁਰਦੁਆਰਾ ਯਾਦਗਾਰ ਬੀਬਾ ਨਿਰੰਜਣ ਕੌਰ ਬਸ਼ੀਰਪੁਰਾ ਵਿਖੇ ਗੁਰਮਤਿ ਸਮਾਗਮ ਸੰਬੰਧੀ ਬੈਠਕ ਅਗਲੀ ਖ਼ਬਰ ਮੇਅਰ , ਕਮਿਸ਼ਨਰ ਦੇ ਭਰੋਸੇ ਤੇਂ ਬਾਅਦ ਖ਼ਤਮ ਕੀਤਾ ਧਰਨਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।