05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸੀ.ਟੀ. ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ ’ਚ ‘ਪੰਚਕ੍ਰਿਤੀ’ ਦੀ ਸ਼ਾਨਦਾਰ ਪੇਸ਼ਕਾਰੀ

ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਸੀ. ਟੀ.

ਅਜੀਤ ਡੈਸਕ 05-11-2026
ਜਲੰਧਰ, 4 ਨਵੰਬਰ (ਜਸਪਾਲ ਸਿੰਘ)-ਸੀ.ਟੀ. ਪਬਲਿਕ ਸਕੂਲ ਦਾ ਸਾਲਾਨਾ ਸਮਾਗਮ ‘ਪੰਚਕ੍ਰਿਤੀ-ਜੀਵਨ ਦਾ ਸਾਰ’ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਕੁਦਰਤ ਦੇ ਪੰਜ ਮੂਲ ਤੱਤਾਂ-ਧਰਤੀ, ਜਲ, ਹਵਾ, ਅੱਗ ਤੇ ਆਕਾਸ਼ ‘ਤੇ ਆਧਾਰਿਤ ਇਸ ਵਿਸ਼ੇ ਰਾਹੀਂ ਕੁਦਰਤ ਤੇ ਮਨੁੱਖੀ ਜੀਵਨ ਦੇ ਆਪਸੀ ਸਬੰਧਾਂ ਦੇ ਨਾਲ-ਨਾਲ ਸੰਤੁਲਨ, ਏਕਤਾ ਤੇ ਸਦਭਾਵਨਾ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਜਲੰਧਰ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਆਪਣੀ ਧਰਮਪਤਨੀ ਸ੍ਰੀਮਤੀ ਸ਼ਵੇਤਾ ਧੀਰ ਸਮੇਤ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨਾਂ ’ਚ ਡਾ. ਸਤੀਸ਼ ਕੁਮਾਰ, ਚੀਫ਼ ਸਾਇੰਟਿਸਟ-ਸੀ. ਐਸ. ਆਈ. ਆਰ. ਚੰਡੀਗੜ੍ਹ, ਸ੍ਰੀਮਤੀ ਮੰਜੁਲ ਅਤੇ ਡਾ. ਗੁਰਿੰਦਰਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਜਲੰਧਰ ਹਾਜ਼ਰ ਰਹੇ। ਇਸ ਤੋਂ ਇਲਾਵਾ ਸ੍ਰੀ ਬਲਦੇਵ ਅਰੋੜਾ, ਕੈਪਟਨ ਜੋਤੀ ਨੈਨਵਾਲ (ਭਾਰਤੀ ਫ਼ੌਜ ਅਧਿਕਾਰੀ ਅਤੇ ਵੀਰ ਨਾਰੀ), ਸ੍ਰੀ ਸੁਖਜਿੰਦਰ (ਸਾਬਕਾ ਵਾਈਸ ਪ੍ਰਿੰਸੀਪਲ, ਸੀਟੀ ਪਬਲਿਕ ਸਕੂਲ) ਤੇ ਸ੍ਰੀਮਤੀ ਮੋਨਿਕਾ ਅਗਰਵਾਲ (ਸਾਬਕਾ ਫੈਕਲਟੀ ਮੈਂਬਰ, ਸੀਟੀ ਪਬਲਿਕ ਸਕੂਲ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਲੱਕੀ ਡਰਾਅ ਰਾਹੀਂ ਚੁਣੇ ਗਏ ਮਾਪੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਦਾ ਹਿੱਸਾ ਬਣੇ। ਇਸ ਮੌਕੇ ਪ੍ਰਿੰਸੀਪਲ ਮੈਡਮ ਮਨੀਸ਼ਾ ਬਸਨੇਟ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਦਰਾਂ-ਕੀਮਤਾਂ ‘ਤੇ ਆਧਾਰਿਤ ਸਰਵਪੱਖੀ ਸਿੱਖਿਆ ਹੀ ਸਿਰਜਣਾਤਮਕ ਤੇ ਜ਼ਿੰਮੇਵਾਰ ਨਾਗਰਿਕਾਂ ਦੀ ਸਿਰਜਣਾ ਦਾ ਆਧਾਰ ਹੈ। ਇਨਾਮ ਵੰਡ ਸਮਾਰੋਹ ਦੌਰਾਨ ਅਕਾਦਮਿਕ ਉੱਤਮਤਾ ਪੁਰਸਕਾਰ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਬੋਰਡ ਟਾਪਰਾਂ, ਗਿਆਰ੍ਹਵੀਂ ਜਮਾਤ ਦੇ ਵਿਸ਼ੇਵਾਰ ਮਿਹਨਤੀ ਵਿਦਿਆਰਥੀਆਂ ਅਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਪ੍ਰਤਿਭਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਟੀ ਗਰੁੱਪ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ, ਕੋ-ਚੇਅਰਪਰਸਨ ਸ੍ਰੀਮਤੀ ਪਰਮਿੰਦਰ ਕੌਰ ਚੰਨੀ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਜੁਆਇੰਟ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਤਨਿਕਾ ਚੰਨੀ, ਵਾਈਸ ਚੇਅਰਮੈਨ ਸ੍ਰੀ ਹਰਪ੍ਰੀਤ ਸਿੰਘ, ਕੋ-ਵਾਈਸ ਚੇਅਰਪਰਸਨ ਐਡਵੋਕੇਟ ਮਨਜਿੰਦਰ ਕੌਰ, ਐਗਜ਼ੀਕਿਊਟਿਵ ਡਾਇਰੈਕਟਰ ਡਾ. ਨਿਤਿਨ ਟੰਡਨ, ਕੈਂਪਸ ਡਾਇਰੈਕਟਰ ਡਾ. ਅਨੁਰਾਗ ਸ਼ਰਮਾ (ਸੀਟੀ ਮਕਸੂਦਾਂ ਨੌਰਥ ਕੈਂਪਸ), ਕੈਂਪਸ ਡਾਇਰੈਕਟਰ ਡਾ. ਜਯਾਸ਼ਿਸ਼ ਸੇਠੀ (ਸੀਟੀ ਸ਼ਾਹਪੁਰ ਕੈਂਪਸ), ਪ੍ਰਿੰਸੀਪਲ ਸ੍ਰੀਮਤੀ ਆਰਤੀ ਜਸਵਾਲ (ਸੀਟੀ ਵਰਲਡ ਸਕੂਲ), ਪ੍ਰਿੰਸੀਪਲ ਮਨੀਸ਼ਾ ਬਸਨੇਟ (ਸੀਟੀ ਪਬਲਿਕ ਸਕੂਲ) ਅਤੇ ਕਿੰਡਰਗਾਰਟਨ ਕੋਆਰਡੀਨੇਟਰ ਸੁਮਨ ਭੱਲਾ ਆਦਿ ਵੀ ਮੌਜੂਦ ਸਨ।
ਪਿਛਲੀ ਖ਼ਬਰ 2027 ’ ਚ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਣ ਦੀ ਬਣੇਗੀ ਸਰਕਾਰ - ਅਸ਼ੋਕ ਸਰੀਨ ਹਿੱਕੀ ਅਗਲੀ ਖ਼ਬਰ ਨਸ਼ਿਆਂ ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਸਾਂਝਾ ਐਕਸ਼ਨ ਫਰੰਟ ਵਲੋਂ ਮੁਹਿੰਮ ਤੇਜ਼ ਕਰਨ ਦਾ ਐਲਾਨ ਪੀੜਤ ਪਰਿਵਾਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।