ਰਾਹੁਲ ਗਾਂਧੀ ਦੀ ਸੰਗਰੂਰ ਰੈਲੀ ਸੰਬੰਧੀ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਹੇਠ ਮੀਟਿੰਗ
ਆਦਮਪੁਰ, 1 ਨਵੰਬਰ (ਹਰਪ੍ਰੀਤ ਸਿੰਘ)-ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਸੰਗਰੂਰ ਵਿਖੇ ਹੋਣ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਆਦਮਪੁਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਦੀ ਅਹਿਮ ਤੇ ਵੱਡੀ ਮੀਟਿੰਗ ਕੀਤੀ ਗਈ। ਮੀਟਿੰਗ ’ ਚ ਹਲਕੇ ਪਿੰਡਾਂ ਤੇ ਸ਼ਹਿਰਾਂ ਤੋਂ ਪਹੁੰਚੇ ਵਰਕਰਾਂ ਦੇ ਭਾਰੀ ਇਕੱਠ ਨੇ ਰੈਲੀ ਪ੍ਰਤੀ ਆਪਣਾ ਭਾਰੀ ਉਤਸ਼ਾਹ ਪ੍ਰਗਟਾਇਆ।
ਸ
ਸੰਗਰੂਰ ਰੈਲੀ ਸੰਬੰਧੀ ਕੀਤੀ ਮੀਟਿੰਗ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦੇ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ। ਤਸਵੀਰਾਂ- ਹਰਪ੍ਰੀਤ ਸਿੰਘ
02-11-2026
ਆਦਮਪੁਰ, 1 ਨਵੰਬਰ (ਹਰਪ੍ਰੀਤ ਸਿੰਘ)-ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਸੰਗਰੂਰ ਵਿਖੇ ਹੋਣ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਆਦਮਪੁਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਦੀ ਅਹਿਮ ਤੇ ਵੱਡੀ ਮੀਟਿੰਗ ਕੀਤੀ ਗਈ। ਮੀਟਿੰਗ ’ ਚ ਹਲਕੇ ਪਿੰਡਾਂ ਤੇ ਸ਼ਹਿਰਾਂ ਤੋਂ ਪਹੁੰਚੇ ਵਰਕਰਾਂ ਦੇ ਭਾਰੀ ਇਕੱਠ ਨੇ ਰੈਲੀ ਪ੍ਰਤੀ ਆਪਣਾ ਭਾਰੀ ਉਤਸ਼ਾਹ ਪ੍ਰਗਟਾਇਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਇਹ ਰੈਲੀ ਪੰਜਾਬ ਦੀ ਰਾਜਨੀਤੀ ’ਚ ਇੱਕ ਨਵਾਂ ਮੋੜ ਸਾਬਤ ਹੋਵੇਗੀ। ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਦਸ਼ਵਿੰਦਰ ਕੁਮਾਰ ਚਾਂਦ ਸ਼ਹਿਰੀ ਪ੍ਰਧਾਨ, ਦਰਸ਼ਨ ਸਿੰਘ ਕਰਬਲ ਸਾਬਕਾ ਪ੍ਰਧਾਨ, ਰਣਦੀਪ ਸਿੰਘ ਰਾਣਾ ਬਲਾਕ ਪ੍ਰਧਾਨ ਆਦਮਪੁਰ, ਮੁਕੱਦਰ ਲਾਲ ਅਲਾਵਲਪੁਰ, ਪਰਮਿੰਦਰ ਸਿੰਘ ਮੱਲੀ ਬਲਾਕ ਪ੍ਰਧਾਨ ਭੋਗਪੁਰ, ਗੁਰਦੀਪ ਸਿੰਘ ਕਾਲਰਾ ਸਾਬਕਾ ਚੇਅਰਮੈਨ, ਪਰਮਿੰਦਰ ਸੋਡੀ, ਭੁਪਿੰਦਰ ਸਿੰਘ ਭਿੰਦਾ, ਗੁਰਪ੍ਰੀਤ ਸਿੰਘ ਗੋਪੀ, ਨੰਬਰਦਾਰ ਜੋਰਾਵਾਰ ਸਿੰਘ, ਡਾ ਪ੍ਰਗਟ ਸਿੰਘ ਸੰਘਵਾਲ, ਜਗਦੀਪ ਸਿੰਘ ਢੱਡਾ, ਮਨਦੀਪ ਸਿੰਘ ਸਰਪੰਚ ਮੁੱਹਦੀਪੁਰ, ਸਰਬਜੀਤ ਸਾਬੀ ਵਾਈਸ ਚੇਅਰਮੈਨ, ਮੁਕੇਸ਼ ਬੰਗੜ ਐਸਸੀ ਪ੍ਰਧਾਨ, ਅਜੀਤ ਰਾਮ ਐਸੀ ਡਿਪਾਰਟਮੈਂਟ, ਜਸਵਿੰਦਰ ਸਿੰਘ ਹਰੀਪੁਰ, ਲਖਵਿੰਦਰ ਸਿੰਘ, ਅਵਤਾਰ ਸਿੰਘ ਦਿਉਲ, ਬਲਵੀਰ ਸਿੰਘ ਅਟਵਾਲ ਗੁਰਪ੍ਰੀਤ ਸਿੰਘ ਡਿੰਗਰੀਆਂਗੁਰ, ਸੱਤਿਆ ਦੇ ਵੀ ਸਾਬਕਾ ਚੇਅਰਮੈਨ, ਬਲਜੀਤ ਕੌਰ ਬਲਾਕ ਮੁਰਾਦਪੁਰ ਪ੍ਰਧਾਨ, ਸੁਸ਼ਮਾ ਕੁਮਾਰੀ ਕੌਂਸਲਰ, ਹਰਮੀਤ ਕੌਰ ਜਨਰਲ ਸੈਕਟਰੀ, ਨੇਹਾ ਸੈਣੀ ਬਲਾਕ ਪ੍ਰਧਾਨ, ਸੁਨੀਤਾ ਮਾਹੀ, ਗੁਰਿੰਦਰ ਮਨੀ ਨਾਜਕਾ, ਮਲਕੀਤ ਸਿੰਘ ਲਾਲੀ, ਬਲਵੀਰ ਮੰਡਾਰ ਸਮੇਤ ਬਲਾਕ ਪ੍ਰਧਾਨਾਂ, ਯੂਥ ਕਾਂਗਰਸੀ ਆਗੂਆਂ ਤੇ ਪੰਚਾਂ-ਸਰਪੰਚਾਂ ਨੇ ਵਿਧਾਇਕ ਕੋਟਲੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰ ਸੰਗਰੂਰ ਵੱਲ ਕੂਚ ਕਰਨਗੇ।