02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅਰਬਨ ਅਸਟੇਟ ਫੇਜ਼-2 ਦੇ ਪਾਰਕ ’ਚ ਬਾਂਦਰ ਆਉਣ ਕਾਰਨ ਲੋਕਾਂ ’ਚ ਪਾਈ ਜਾ ਰਹੀ ਦਹਿਸ਼ਤ

ਜਲੰਧਰ, 1 ਨਵੰਬਰ (ਜਤਿੰਦਰ ਪੰਮੀ)–ਅਰਬਨ ਅਸਟੇਟ ਫੇਜ਼-2 ਦੀ ਡੀ-ਬਲਾਕ ਵਿੱਚ ਅੱਜ ਸਵੇਰੇ ਇਕ ਬਾਂਦਰ ਦੇ ਪਾਰਕ ’ਚ ਆਉਣ ਨਾਲ ਉਥੇ ਸੈਰ ਕਰਨ ਆਏ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਲਾਕਾ ਵਾਸੀਆਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਉਕਤ ਬਾਂਦਰ ਨੂੰ ਕਾਬੂ ਕਰਕੇ ਜੰਗਲ ਵਿੱਚ ਛੱਡਣ ਦੀ ਮੰਗ ਕੀਤੀ ਹੈ।

ਅਰਬਨ ਅਸਟੇਟ ਫੇਜ਼-2 ਦੇ ਡੀ ਬਲਾਕ ਵਿਚ ਪੈਂਦੇ ਪਾਰਕ ’ਚ ਘੁੰਮ ਰਹੇ ਬਾਂਦਰ ਬਾਰੇ ਦੱਸਦੇ ਹੋਏ ਸਮਾਜ ਸੇਵਕ ਸੰਜੀਵ ਦੇਵ ਸ਼ਰਮਾ। ਤਸਵੀਰ–ਅਜੀਤ 02-11-2026
ਜਲੰਧਰ, 1 ਨਵੰਬਰ (ਜਤਿੰਦਰ ਪੰਮੀ)–ਅਰਬਨ ਅਸਟੇਟ ਫੇਜ਼-2 ਦੀ ਡੀ-ਬਲਾਕ ਵਿੱਚ ਅੱਜ ਸਵੇਰੇ ਇਕ ਬਾਂਦਰ ਦੇ ਪਾਰਕ ’ਚ ਆਉਣ ਨਾਲ ਉਥੇ ਸੈਰ ਕਰਨ ਆਏ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਲਾਕਾ ਵਾਸੀਆਂ ਨੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਉਕਤ ਬਾਂਦਰ ਨੂੰ ਕਾਬੂ ਕਰਕੇ ਜੰਗਲ ਵਿੱਚ ਛੱਡਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਸੰਜੀਵ ਦੇਵ ਸ਼ਰਮਾ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਇਲਾਕੇ ਦੇ ਲੋਕ ਡੀ ਬਲਾਕ ਸਥਿਤ ਪਾਰਕ ‘ਚ ਸੈਰ ਕਰ ਰਹੇ ਸਨ ਤਾਂ ਅਚਾਨਕ ਉਥੇ ਵੱਡਾ ਬਾਂਦਰ ਆ ਗਿਆ, ਜਿਸ ਨੂੰ ਦੇਖ ਕੇ ਲੋਕ ਘਬਰਾ ਗਏ ਅਤੇ ਉਸ ਦੇ ਹਮਲੇ ਤੋਂ ਬਚਣ ਲਈ ਪਾਰਕ ਖਾਲੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬਾਂਦਰ ਕੁਝ ਹੀ ਦੇਰ ਬਾਅਦ ਨੇੜੇ ਲੱਗੇ ਰੁੱਖ ’ਤੇ ਚੜ੍ਹ ਗਿਆ, ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ। ਉਨ੍ਹਾਂ ਕਿਹਾ ਕਿ ਬਾਂਦਰ ਦੀ ਮੌਜੂਦਗੀ ਕਾਰਨ ਛੋਟੇ ਬੱਚੇ ਸਵੇਰੇ ਤੇ ਸ਼ਾਮ ਸਮੇਂ ਪਾਰਕਾਂ ‘ਚ ਜਾਣ ਤੋਂ ਡਰਨ ਲੱਗ ਪਏ ਹਨ। ਲੋਕਾਂ ਨੇ ਜੰਗਲਾਂ ‘ਚ ਰਹਿਣ ਵਾਲੇ ਜਾਨਵਰਾਂ ਦੇ ਰਿਹਾਇਸ਼ੀ ਇਲਾਕਿਆਂ ਅਤੇ ਪਾਰਕਾਂ ‘ਚ ਦਿਖਾਈ ਦੇਣ ‘ਤੇ ਚਿੰਤਾ ਪ੍ਰਗਟ ਕਰਦਿਆਂ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਜਾਨਵਰਾਂ ਨੂੰ ਸੁਰੱਖਿਅਤ ਢੰਗ ਨਾਲ ਫੜ ਕੇ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨਾਂ ਜੰਗਲਾਂ ‘ਚ ਛੱਡਿਆ ਜਾਵੇ। ਇਸ ਮੌਕੇ ਅਜੇ ਸੇਖੜੀ, ਇੰਦਰਜੀਤ ਸਿੰਘ, ਐੱਸ.ਪੀ. ਸਿੰਘ ਸਮੇਤ ਹੋਰ ਇਲਾਕਾ ਨਿਵਾਸੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਕੇਂਦਰੀ ਵਿਧਾਨ ਸਭਾ ਹਲਕੇ ਵਿਚ ਜਨ ਸੰਪਰਕ ਅਤੇ ਮੀਟਿੰਗਾਂ ਦਾ ਦੌਰ ਤੇਜ਼- ਰਾਠੌਰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ... ਅਗਲੀ ਖ਼ਬਰ ਅਸ਼ੋਕ ਸਰੀਨ ਹਿੱਕੀ ਤੇ ਸ਼ੀਤਲ ਅੰਗੁਰਾਲ ਦੀ ਅਗਵਾਈ ’ਚ ਦਰਜਨਾਂ ਨੌਜਵਾਨ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।