ਰਾਮਲੀਲ੍ਹਾ ਦੇ ਸਫਲ ਆਯੋਜਨ ਦੀ ਖੁਸ਼ੀ ’ਚ ਸ਼ਿਵ ਰਾਮ ਕਲਾ ਮੰਚ ਵਲੋਂ ਹਵਨ ਯੱਗ ਕਰਾਇਆ
ਜਲੰਧਰ, 1 ਨਵੰਬਰ (ਸ਼ਿਵ)- ਸ਼ਿਵ ਰਾਮ ਕਲਾ ਮੰਚ ਸ਼੍ਰੀ ਰਾਮਲੀਲਾ ਕਮੇਟੀ ਮਾਡਲ ਹਾਊਸ ਵਲੋਂ ਰਾਮਲੀਲਾ ਦੇ ਸਫਲ ਮੰਚਨ ਦੀ ਖੁਸ਼ੀ ਵਿਚ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਵਿਖੇ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਕਮੇਟੀ ਦੇ ਕਲਾਕਾਰਾਂ ਤੇ ਮੈਂਬਰਾਂ ਨੇ ਵਿਧੀ-ਵਿਧਾਨ ਨਾਲ ਹਵਨ ਵਿਚ ਆਹੂਤੀਆਂ ਪਾ ਕੇ ਭਗਵਾਨ ਸ਼੍ਰੀ ਰਾਮ ਦਾ ਜੈਕਾਰਾ ਲਗਾਇਆ।
ਅਜੀਤ ਡੈਸਕ
02-11-2026