01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨਕਲੀ ਸਹੁੰ ਚੁੱਕ ਸਮਾਗਮ ’ਤੇ ਆਰ.ਪੀ. ਸਿੰਘ ਨੇ ਵਿਰੋਧੀ ਗਠਜੋੜ ’ਤੇ ਸਾਧਿਆ ਨਿਸ਼ਾਨਾ

ਜਲੰਧਰ, 31 ਅਕਤੂਬਰ (ਸ਼ਿਵ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ. ਪੀ.

ਅਜੀਤ ਡੈਸਕ 01-11-2026
ਜਲੰਧਰ, 31 ਅਕਤੂਬਰ (ਸ਼ਿਵ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਾਂਗਰਸ ਅਤੇ ਵਿਰੋਧੀ ਗਠਜੋੜ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਵਲੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਇੱਕ ਮੌਕ ਪਾਰਲੀਮੈਂਟ (ਨਕਲੀ ਸੰਸਦ) ਦਾ ਦ੍ਰਿਸ਼ ਦਿਖਾਇਆ ਗਿਆ ਹੈ, ਜਿਸ ਵਿਚ ਸੋਨੀਆ ਗਾਂਧੀ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਉਂਦੀ ਨਜ਼ਰ ਆ ਰਹੀ ਹੈ, ਜਦਕਿ ਪਿੱਛੇ ਵਿਰੋਧੀ ਗਠਜੋੜ ਦੇ ਆਗੂ ਤਾੜੀਆਂ ਮਾਰਦੇ ਦਿਖਾਈ ਦੇ ਰਹੇ ਹਨ। ਆਰ.ਪੀ. ਸਿੰਘ ਨੇ ਇਸ ਤਸਵੀਰ ਰਾਹੀਂ ਤਨਜ਼ ਕਰਦਿਆਂ ਕਿਹਾ ਕਿ ਇਹ 2029 ਵਿੱਚ ਹੋਣ ਵਾਲੇ ਸੰਭਾਵਿਤ ਸਹੁੰ ਚੁੱਕ ਸਮਾਗਮ ਦਾ ਨਜ਼ਾਰਾ ਹੈ। ਉਨ੍ਹਾਂ ਲਿਖਿਆ ਕਿ ਦੇਸ਼ ਦੀ ਸੱਤਾ ਜਨਤਾ ਦੀਆਂ ਵੋਟਾਂ ਨਾਲ ਮਿਲਦੀ ਹੈ, ਨਾ ਕਿ ਪਰਿਵਾਰਕ ਵਿਰਾਸਤ ਨਾਲ। ਉਨ੍ਹਾਂ ਨੇ ਇਸ ਨੂੰ ਲੋਕਤੰਤਰ ਦੇ ਨਾਮ ‘ਤੇ ਪਰਿਵਾਰਵਾਦ ਦਾ ਜਸ਼ਨ ਕਰਾਰ ਦਿੰਦਿਆਂ ਵਿਰੋਧੀ ਧਿਰ ਦੀ ਸਿਆਸੀ ਸੋਚ ‘ਤੇ ਸਵਾਲ ਚੁੱਕੇ। ਤਸਵੀਰ ਆਰ. ਪੀ. ਸਿੰਘ
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਕਰਵਾਇਆ ‘ਸ਼ਖ਼ਸੀਅਤ ਵਿਕਾਸ’ ’ਤੇ ਸੈਮੀਨਾਰ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜੀ 32ਵੀਂ ਮਦਨ ਮੋਹਨ ਨਾਈਟ ‘ਤੇਰੀ ਯਾਦ’, ਡਾ. ਬਰਜਿੰਦਰ ਸਿੰਘ ਹਮਦਰਦ, ਦੀਪਕ ਬਾਲੀ ਤੇ ਨਿਤਿਨ ਕੋਹਲੀ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।