ਜਲੰਧਰ, 30 ਅਕਤੂਬਰ (ਅ.ਬ.)-ਜਲੰਧਰ ਸ਼ਹਿਰ ਦੀ ਪ੍ਰਮੁੱਖ ਸੰਸਥਾ ਮਾਨਵ ਸਹਿਯੋਗ ਸੁਸਾਇਟੀ (ਐਨ.ਜੀ.ਓ.) ਪਿਛਲੇ 53 ਸਾਲਾਂ ਤੋਂ ਡਾਕਟਰੀ ਅਤੇ ਸਿੱਖਿਆ ਦੇ ਖੇਤਰ ’ਚ ਆਪਣਾ ਵੁੱਡਮੁੱਲਾ ਯੋਗਦਾਨ ਪਾ ਰਹੀ ਹੈ। ਸ਼ਹਿਰ ’ਚ ਚੱਲ ਰਹੀਆਂ ਚਾਰ ਡਿਸਪੈਂਸਰੀਆਂ ਜਿੱਥੇ ਲੋਕਾਂ ਨੂੰ ਵਧੀਆ ਡਾਕਟਰੀ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ, ਉੁੱਥੇ ਹੀ ਇਕ ਮੋਬਾਈਲ ਵੈਨ ਡਿਸਪੈਂਸਰੀ ਨੇੜਲੇ ਪਿੰਡਾਂ ’ਚ ਜਾ ਕੇ ਮਰੀਜ਼ਾਂ ਦਾ ਇਲਾਜ ਕਰਦੀ ਹੈ। ਸ਼ਹਿਰ ਦੇ ਪੱਛੜੇ ਇਲਾਕਿਆਂ ’ਚ ਸਾਖਰਤਾ ਕਲਾਸਾਂ ਦਾ ਸਫਲਤਾਪੂਰਵਕ ਸੰਚਾਲਨ ਕਰਕੇ ਗਰੀਬ ਵਰਗ ਦੇ ਬੱਚਿਆਂ ਨੂੰ ਮੁਢਲੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਰੈਗੂਲਰ ਸਕੂਲਾਂ ’ਚ ਦਾਖਲ ਕਰਵਾ ਕੇ ਉਨ੍ਹਾਂ ਦੀ ਪੜ੍ਹਾਈ ਅਤੇ ਕਿਤਾਬਾਂ ਦਾ ਸਾਰਾ ਖਰਚਾ ਸੁਸਾਇਟੀ ਵਲੋਂ ਚੁੱਕਿਆ ਜਾਂਦਾ ਹੈ। ਸੁਸਾਇਟੀ ਵਲੋਂ ਇਕ ਸੀ.ਬੀ.ਐੱਸ.ਈ. (ਮਾਨਤਾ ਪ੍ਰਾਪ੍ਤ) ਸਕੂਲ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਬਾਰ੍ਹਵੀਂ ਜਮਾਤ ਤੁੱਕ ਦੇ ਬੱਚਿਆਂ ਨੂੰ ਉੁੱਤਮ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਮਾਨਵ ਸਹਿਯੋਗ ਸੁਸਾਇਟੀ ਹਰ ਸਾਲ ਲੋਕਾਂ ਦੀ ਸਿਹਾਇਤਾ ਲਈ ਮੈਡੀਕਲ ਕੈਂਪਾਂ ਦਾ ਆਯੋਜਨ ਕਰਦੀ ਹੈ। ਇਸ ਸਾਲ ਵੀ ਮਾਨਵ ਸਹਿਯੋਗ ਸੁਸਾਇਟੀ ਅਤੇ ਰੰਧਾਵਾ ਫਾਊਂਡੇਸ਼ਨ, USA ਦੇ ਸਹਿਯੋਗ ਨਾਲ ਆਪਣਾ 25ਵਾਂ ਅੱਖਾਂ ਦਾ ਮੁਫਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਤੇ ਜਨਰਲ ਜਾਂਚ ਕੈਂਪ 01 ਨਵੰਬਰ 2026 ਦਿਨ ਐਤਵਾਰ ਨੂੰ ਲਗਾਉਣ ਜਾ ਰਹੀ ਹੈ। ਇਹ ਕੈਂਪ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 1:00 ਵਜੇ ਤੁੱਕ ਲਗਾਇਆ ਜਾਵੇਗਾ। ਇਸ ਕੈਂਪ ਸ. ਵਤਨ ਸਿੰਘ ਸ. ਪ੍ਰਤਾਪ ਸਿੰਘ ਮੈਮੋਰੀਅਲ ਹੈਲਥ ਕੇਅਰ ਸੈਂਟਰ, ਪਿੰਡ ਨੌਲੀ, ਜਲੰਧਰ ਵਿਖੇ ਲਗਾਇਆ ਜਾਵੇਗਾ। ਡਾ. ਰੋਹਨ ਬੌਰੀ (ਬੌਰੀ ਮੈਮੋਰੀਅਲ ਐਜੂਕੇਸ਼ਨ ਐਾਂਡ ਮੈਡੀਕਲ ਟਰੱਸਟ ਜਲੰਧਰ) ਵਲੋਂ ਮਰੀਜ਼ਾਂ ਦਾ ਮੁਫਤ ਚੈੱਕਅਪ ਅਤੇ ਆਪ੍ਰੇਸ਼ਨ ਕੀਤਾ ਜਾਵੇਗਾ। ਡਾ. ਰਮਨ ਕੁਮਾਰ ਸਹੋਤਾ ਜਨਰਲ ਚੈੱਕਅਪ ਕਰਨਗੇ। ਲੋੜਵੰਦ ਮਰੀਜ਼ਾਂ ਦੇ ਟੈਸਟ ਅਤੇ ਆਪ੍ਰੇਸ਼ਨ ਮੁਫਤ ਕੀਤੇ ਜਾਣਗੇ। ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ । ਇਸ ਕੈਂਪ ਦਾ ਆਯੋਜਨ ਸ. ਅਮਰੀਕ ਸਿੰਘ ਰੰਧਾਵਾ ( ਰੰਧਾਵਾ ਫਾਊਂਡੇਸ਼ਨ, ਯੂ.ਐਸ.ਏ.) ਵਲੋਂ ਕੀਤਾ ਜਾਵੇਗਾ।