29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਆਜ਼ਾਦੀ ਘੁਲਾਟੀਏ ਅਤੇ ਪ੍ਰਸਿੱਧ ਸਿਆਸਤਦਾਨ ‘ਸ੍ਰੀ ਯਸ਼’ ਦੇ ਬੁੱਤ ਦਾ ਉਦਘਾਟਨ 1 ਨਵੰਬਰ ਨੂੰ

ਜਲੰਧਰ, 28 ਅਕਤੂਬਰ (ਐੱਮ. ਐੱਸ.

ਸਵਰਗਵਾਸੀ ਯਸ਼ ਜੀ 29-10-2026
ਜਲੰਧਰ, 28 ਅਕਤੂਬਰ (ਐੱਮ. ਐੱਸ. ਲੋਹੀਆ)-ਆਜ਼ਾਦੀ ਘੁਲਾਟੀਏ ਅਤੇ ਪ੍ਰਸਿੱਧ ਸਿਆਸਤਦਾਨ ਸ੍ਰੀ ਯਸ਼ ਦੇ ਜੀਵਨ ਅਤੇ ਵਿਰਾਸਤ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਇਸ ਸੰਬੰਧੀ 1 ਨਵੰਬਰ, ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਮਿਲਾਪ ਚੌਕ, ਯਸ਼ ਮਾਰਗ, ਜਲੰਧਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂ ਸ਼ਿਰਕਤ ਕਰਨਗੇ। ਵਰਨਣਯੋਗ ਹੈ ਕਿ ਸ੍ਰੀ ਯਸ਼ ਇਕ ਸਮਰਪਿਤ ਆਜ਼ਾਦੀ ਘੁਲਾਟੀਏ ਅਤੇ ਇਕ ਪ੍ਰਸਿੱਧ ਜਨਤਕ ਨੇਤਾ ਸਨ, ਜਿਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ, ਖ਼ਾਸ ਕਰਕੇ ਉਨ੍ਹਾਂ ਜਲੰਧਰ ਸ਼ਹਿਰ ਦੀ ਤਰੱਕੀ ਲਈ ਬਹੁਤ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਸਨ। ਉਨ੍ਹਾਂ ਦੇ ਇਸੇ ਯੋਗਦਾਨ ਨੂੰ ਸਲਾਮ ਕਰਨ ਲਈ ਸ੍ਰੀ ਯਸ਼ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ।
ਪਿਛਲੀ ਖ਼ਬਰ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਝੰਡੇ ਦੇ ਗੀਤ ਦੀ ਵਰਕਸ਼ਾਪ ਸ਼ੁਰੂ ਅਗਲੀ ਖ਼ਬਰ ਪੀ. ਪੀ. ਸੀ. ਬੀ. ਨੇ ਐਨ. ਜੀ. ਟੀ. ’ਚ ਦਾਖ਼ਲ ਕੀਤਾ ਜਵਾਬ-ਫਰਵਰੀ ’ਚ ਹੋਵੇਗੀ ਅਗਲੀ ਸੁਣਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।