27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਡਾ. ਸਤਪਾਲ ਗੁਪਤਾ ਨੂੰ ‘ਗੋਸੀਕੋਨ 2026’ ਅੰਤਰਰਾਸ਼ਟਰੀ ਕਾਨਫਰੰਸ ’ਚ ਸਨਮਾਨਿਤ ਕੀਤਾ

ਜਲੰਧਰ, 26 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 27-10-2026
ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ)-ਸਥਾਨਕ ਕਿਸ਼ਨਪੁਰਾ ਚੌਕ ਨੇੜੇ ਚੱਲ ਰਹੇ ਕਮਲ ਹਸਪਤਾਲ ‘ਚ ਬਤੌਰ ਹੱਡੀਆਂ ਦੇ ਮਾਹਿਰ ਸੇਵਾਵਾਂ ਦੇ ਰਹੇ ਡਾ. ਸਤਪਾਲ ਗੁਪਤਾ ਨੂੰ ਜੇਰੀਏਟ੍ਰਿਕ ਆਰਥੋਪੈਡਿਕ ਸੁਸਾਇਟੀ ਆਫ਼ ਇੰਡੀਆ ਵਲੋਂ ਨਵੀਂ ਦਿੱਲੀ ਦੇ ‘ਇੰਡੀਅਨ ਸਪਾਈਨਲ ਇੰਜਰੀਜ਼ ਸੈਂਟਰ ਮਲਟੀ ਸਪੈਸ਼ਿਲਿਟੀ ਹਸਪਤਾਲ ਵਿਖੇ ਹੋਈ ‘ਗੋਸੀਕੋਨ 2026’ ਅੰਤਰਰਾਸ਼ਟਰੀ ਕਾਨਫਰੰਸ ‘ਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ‘ਗੋਸੀ’ ਸੰਸਥਾ ਦੇ ਫਾਉਂਡਰ ਪ੍ਰੈਜ਼ੀਡੈਂਟ ‘ਪਦਮ ਸ੍ਰੀ’ ਡਾ. ਜੋਹਨ ਏਬਨੇਜ਼ਰ ਵਲੋਂ ਦਿੱਤਾ ਗਿਆ। ਡਾ. ਸਤਪਾਲ ਗੁਪਤਾ ਨੂੰ ਇਸ ਕਾਨਫਰੰਸ ’ਚ ਬਤੌਰ ਫੈਕਲਟੀ-ਚੇਅਰਪਰਸਨ ਸੱਦਾ ਦਿੱਤਾ ਗਿਆ ਸੀ। ਇਸ ਕਾਨਫਰੰਸ ’ਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਸਤਪਾਲ ਗੁਪਤਾ ਕਾਨਫਰੰਸ ’ਚ ਸ਼ਾਮਿਲ ਦੇਸ਼ ਵਿਦੇਸ਼ ਤੋਂ ਆਏ ਮਾਹਿਰਾਂ ਨਾਲ ਆਪਣੇ ਤਜਰਬੇ ਤੇ ਉਨ੍ਹਾਂ ਨਾਲ ਆਧੁਨਿਕ ਇਲਾਜ ਸੰਬੰਧੀ ਜਾਣਕਾਰੀ ਸਾਂਝੀ ਕੀਤੀ।
ਪਿਛਲੀ ਖ਼ਬਰ ਥਾਣਾ 5 ਦੇ ਨਾਲ ਦੀ ਇਮਾਰਤ ’ਚ ਤਬਦੀਲ ਹੋਇਆ ਏ.ਸੀ.ਪੀ. ਪੱਛਮੀ ਦਾ ਦਫ਼ਤਰ ਅਗਲੀ ਖ਼ਬਰ ਝੋਟਾ ਦੇ ਪਰਿਵਾਰ ਦੀਆਂ ਸਾਰੀਆਂ ਮੰਗਾਂ ਮੰਨੀਆਂ-ਭਗਵੰਤ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।