ਪਟਾਕਾ ਮਾਰਕੀਟ ਮਾਮਲੇ ’ਚ ਪੰਚਾਇਤ ਦੇ ਸਟੈਂਡ ’ਤੇ ਸਰਪੰਚ ਕਾਇਮ
ਮਕਸੂਦਾਂ, 24 ਅਕਤੂਬਰ (ਸੌਰਵ ਮਹਿਤਾ)-ਜਲੰਧਰ ਦੀ ਪਟਾਕਾ ਮਾਰਕੀਟ ਨੂੰ ਲੈ ਕੇ ਪਿੰਡ ਰਾਉਵਾਲੀ ਦੀ ਪੰਚਾਇਤ ਅਤੇ ਪਟਾਕਾ ਵਪਾਰੀਆਂ ਵਿਚਾਲੇ ਵਿਵਾਦ ਬਰਕਰਾਰ ਹੈ। ਅਦਾਲਤ ਵਲੋਂ ਪਟਾਕਾ ਮਾਰਕੀਟ ਸਥਾਪਤ ਕਰਨ ਤੇ ਚਲਾਉਣ ’ਤੇ 29 ਅਕਤੂਬਰ ਤੱਕ ਅੰਤਰਿਮ ਰੋਕ ਲਗਾਏ ਜਾਣ ਤੋਂ ਬਾਅਦ ਪੰਚਾਇਤ ਨੇ ਆਪਣੇ ਸਟੈਂਡ ’ਤੇ ਕਾਇਮ ਰਹਿਣ ਦਾ ਐਲਾਨ ਕੀਤਾ ਹੈ।
ਅਜੀਤ ਡੈਸਕ
25-10-2026