ਜਲੰਧਰ, 24 ਅਕਤੂਬਰ (ਸ਼ਿਵ ਸ਼ਰਮਾ)-ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਜ਼ਿਲ੍ਹਾ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਅਸ਼ੋਕ ਸਰੀਨ ਨੇ ਦੱਸਿਆ ਕਿ ਟੀਮ ਵਿਚ ਤਜਰਬੇਕਾਰ, ਮਿਹਨਤੀ ਅਤੇ ਸਮਰਪਿਤ ਆਗੂਆਂ ਤੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਨਵੀਂ ਕਾਰਜਕਾਰਨੀ ਵਿੱਚ ਨੌਜਵਾਨਾਂ, ਮਹਿਲਾਵਾਂ, ਅਨੁਸੂਚਿਤ ਜਾਤੀਆਂ (ਐੱਸ.ਸੀ.), ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਅਤੇ ਹੋਰ ਵਰਗਾਂ ਦੇ ਆਗੂਆਂ ਨੂੰ ਵੀ ਥਾਂ ਦਿੱਤੀ ਗਈ ਹੈ। ਪਾਰਟੀ ਦਾ ਉਦੇਸ਼ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨਾ, ਵਰਕਰਾਂ ਵਿੱਚ ਬਿਹਤਰ ਤਾਲਮੇਲ ਸਥਾਪਤ ਕਰਨਾ, ਬੂਥ ਪੱਧਰ ਤੱਕ ਪਾਰਟੀ ਦੀਆਂ ਗਤੀਵਿਧੀਆਂ ਨੂੰ ਸਰਗਰਮ ਕਰਨਾ ਅਤੇ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ। ਟੀਮ ’ ਚ ਜਿਨ੍ਹਾਂ ਨੂੰ ਨਿਯਕੁਤੀਆਂ ਦਿੱਤੀਆਂ ਗਈਆਂ ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ’ਚ ਰਾਜੇਸ਼ ਕਪੂਰ, ਅਸ਼ਵਨੀ ਭੰਡਾਰੀ, ਭੁਪਿੰਦਰ ਕੁਮਾਰ, ਮਨੀਸ਼ ਵਿਜ, ਮੀਨੂ ਸ਼ਰਮਾ, ਗੌਤਮ ਕੁਕਰੇਜਾ, ਗੋਲਡੀ ਭਾਟੀਆ ਅਤੇ ਸੁਨੀਲ ਮੋਂਟੂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਦੀਪਕ ਤੇਲੂ, ਦਵਿੰਦਰ ਭਾਰਦਵਾਜ ਅਤੇ ਯੋਗੇਸ਼ ਧੀਰ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਣਾਏ ਗਏ ਸਕੱਤਰਾਂ ਵਿਚ ਅਮਿਤ ਭਾਟੀਆ, ਅਸ਼ਵਨੀ ਅਟਵਾਲ, ਸਨੀ ਸ਼ਰਮਾ, ਤਰਸੇਮ ਥਾਪਾ, ਬਲਜੀਤ ਪ੍ਰਿੰਸ, ਸ਼ਾਲੂ ਯਾਦਵ, ਹਿਮਾਂਸ਼ੂ ਸ਼ਰਮਾ ਅਤੇ ਕੁਨਾਲ ਸ਼ਰਮਾ । ਵਿੱਤੀ ਅਤੇ ਦਫ਼ਤਰੀ ਪ੍ਰਬੰਧਨ ਦੀ ਜ਼ਿੰਮੇਵਾਰੀ ਰਾਜੇਸ਼ ਮਲਹੋਤਰਾ ਨੂੰ ਖ਼ਜ਼ਾਨਚੀ ਅਤੇ ਬ੍ਰਿਜਮੋਹਨ ਗੁਪਤਾ ਨੂੰ ਸਹਿ-ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਦਫ਼ਤਰੀ ਪ੍ਰਬੰਧਨ ਲਈ ਗੋਪਾਲ ਕਿਸ਼ਨ ਸੋਨੀ ਨੂੰ ਦਫ਼ਤਰ ਸਕੱਤਰ, ਅਨੁਜ ਸ਼ਾਰਦਾ ਨੂੰ ਦਫ਼ਤਰ ਮੁਖੀ ਅਤੇ ਮਹਿੰਦਰ ਭਗਤ ਨੂੰ ਸਹਿ-ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰੈੱਸ, ਮੀਡੀਆ ਅਤੇ ਸੋਸ਼ਲ ਮੀਡੀਆ ਦੇ ਕੰਮ ਲਈ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਦਵਿੰਦਰ ਸਿੰਘ ਲੁਬਾਣਾ ਅਤੇ ਬ੍ਰਿਜੇਸ਼ ਸ਼ਰਮਾ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ ਹੈ। ਗਗਨ ਬੇਦੀ ਨੂੰ ਸੋਸ਼ਲ ਮੀਡੀਆ ਇੰਚਾਰਜ ਅਤੇ ਅਰਜੁਨ ਸਿੰਘ ਹੈਪੀ ਨੂੰ ਸਹਿ-ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜੌਲੀ ਬੇਦੀ ਨੂੰ ਮੁੱਖ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਦਿਨੇਸ਼ ਖੰਨਾ, ਅਨੂ ਵਰਮਾ, ਵਰੁਣ ਨਾਗਪਾਲ, ਸੋਨੂੰ ਹੰਸ ਅਤੇ ਵਰੁਣ ਤਨੇਜਾ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਅਨਿਲ ਸ਼ਰਮਾ ਨੂੰ ਆਈ.ਟੀ. ਇੰਚਾਰਜ ਬਣਾਇਆ ਗਿਆ ਹੈ। ਪਾਰਟੀ ਦੇ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਮੋਦ ਕਸ਼ਯਪ ਅਤੇ ਪੰਕਜ ਖੰਨਾ ਨੂੰ ਪ੍ਰੋਗਰਾਮ ਇੰਚਾਰਜ ਬਣਾਇਆ ਗਿਆ ਹੈ। ਸੰਜੀਵ ਸ਼ਰਮਾ ਮਨੀ, ਰਾਘਵ ਜੋਤੀ ਅਤੇ ਆਲਮ ਮੱਕੜ ਨੂੰ ਜ਼ਿਲ੍ਹਾ ਸੈੱਲ ਕਨਵੀਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ ਵਿੱਕੀ, ਸੰਦੀਪ ਕੁਮਾਰ ਅਤੇ ਰਜਿੰਦਰ ਸਿੰਘ ਪੱਪੀ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਯੋਗੇਸ਼ ਮਲਹੋਤਰਾ, ਵਿਸ਼ਨੂੰ ਜੋਸ਼ੀ, ਜਸਵੀਰ ਸਿੰਘ ਜੱਜ ਅਤੇ ਮੋਨੂੰ ਪੁਰੀ ਨੂੰ ਪ੍ਰੋਟੋਕੋਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਡੱਬੀ
ਵੱਖ-ਵੱਖ ਮੋਰਚਿਆਂ ਦੇ ਪ੍ਰਧਾਨਾਂ ਦਾ ਵੀ ਐਲਾਨ-
ਭਾਜਪਾ ਦੇ ਵੱਖ-ਵੱਖ ਮੋਰਚਿਆਂ ਨੂੰ ਸਰਗਰਮ ਕਰਨ ਲਈ ਸਾਹਿਲ ਸ਼ਰਮਾ ਨੂੰ ਯੁਵਾ ਮੋਰਚਾ ਪ੍ਰਧਾਨ, ਗੁਰਦੇਵ ਸਿੰਘ ਨੂੰ ਕਿਸਾਨ ਮੋਰਚਾ ਪ੍ਰਧਾਨ, ਸ਼ੈਲੀ ਖੰਨਾ ਨੂੰ ਮਹਿਲਾ ਮੋਰਚਾ ਪ੍ਰਧਾਨ, ਦਿਨੇਸ਼ ਵਰਮਾ ਨੂੰ ਓ.ਬੀ.ਸੀ. ਮੋਰਚਾ ਪ੍ਰਧਾਨ, ਕ੍ਰਿਸ਼ਨਾ ਮੀਨੀਆ ਨੂੰ ਐੱਸ.ਸੀ. ਮੋਰਚਾ ਪ੍ਰਧਾਨ ਅਤੇ ਹਰਬੰਸ ਲਾਲ ਮਿੱਠਾ ਨੂੰ ਘੱਟ ਗਿਣਤੀ ਮੋਰਚਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਜਲੰਧਰ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਵਲੋਂ ਆਪਣੀ ਟੀਮ ਦਾ ਐਲਾਨ ਤਜਰਬੇਕਾਰ ਅਤੇ ਮਿਹਨਤੀ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ
ਜਲੰਧਰ, 24 ਅਕਤੂਬਰ (ਸ਼ਿਵ ਸ਼ਰਮਾ)-ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਜ਼ਿਲ੍ਹਾ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਅਸ਼ੋਕ ਸਰੀਨ ਨੇ ਦੱਸਿਆ ਕਿ ਟੀਮ ਵਿਚ ਤਜਰਬੇਕਾਰ, ਮਿਹਨਤੀ ਅਤੇ ਸਮਰਪਿਤ ਆਗੂਆਂ ਤੇ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਆਪਣੀ ਟੀਮ ਦਾ ਐਲਾਨ ਕਰਦੇ ਹੋਏ ਅਸ਼ੋਕ ਸਰੀਨ ਹਿੱਕੀ। ਤਸਵੀਰ. ਜੀ. ਪੀ. ਸਿੰਘ
25-10-2026