22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਟਰਾਂਸਪੋਰਟ ਨਗਰ ’ਚ ਕੈਂਟਰ ਹੇਠਾਂ ਆਉਣ ਨਾਲ ਚਾਰ ਸਾਲਾ ਬੱਚੀ ਦੀ ਮੌਤ

ਮਕਸੂਦਾਂ, 21 ਅਕਤੂਬਰ (ਸੌਰਵ ਮਹਿਤਾ)-ਟਰਾਂਸਪੋਰਟ ਨਗਰ ਵਿਖੇ ਥਾਣਾ ਡਿਵੀਜ਼ਨ ਨੰਬਰ 8 ਨੇੜੇ ਹਰਗੋਬਿੰਦ ਨਗਰ ਦੀ ਮੰਨਾ ਮਾਰਕੀਟ ਕੋਲ ਕੈਂਟਰ ਹੇਠਾਂ ਆਉਣ ਕਾਰਨ ਚਾਰ ਸਾਲਾ ਬੱਚੀ ਰੋਸ਼ਨੀ ਦੀ ਮੌਤ ਹੋ ਗਈ। ਹਾਦਸੇ ਸਮੇਂ ਬੱਚੀ ਦੇ ਮਾਪੇ ਕੰਮ ’ਤੇ ਗਏ ਹੋਏ ਸਨ।

ਅਜੀਤ ਡੈਸਕ 22-10-2026
ਮਕਸੂਦਾਂ, 21 ਅਕਤੂਬਰ (ਸੌਰਵ ਮਹਿਤਾ)-ਟਰਾਂਸਪੋਰਟ ਨਗਰ ਵਿਖੇ ਥਾਣਾ ਡਿਵੀਜ਼ਨ ਨੰਬਰ 8 ਨੇੜੇ ਹਰਗੋਬਿੰਦ ਨਗਰ ਦੀ ਮੰਨਾ ਮਾਰਕੀਟ ਕੋਲ ਕੈਂਟਰ ਹੇਠਾਂ ਆਉਣ ਕਾਰਨ ਚਾਰ ਸਾਲਾ ਬੱਚੀ ਰੋਸ਼ਨੀ ਦੀ ਮੌਤ ਹੋ ਗਈ। ਹਾਦਸੇ ਸਮੇਂ ਬੱਚੀ ਦੇ ਮਾਪੇ ਕੰਮ ’ਤੇ ਗਏ ਹੋਏ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਡਿਵੀਜ਼ਨ ਨੰਬਰ 8 ਦੇ ਮੁਖੀ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਜਾਣਕਾਰੀ ਅਨੁਸਾਰ ਬੱਚੀ ਦਾ ਪਿਤਾ ਪਿੰਟੂ ਅਤੇ ਮਾਤਾ ਕੰਮ ’ਤੇ ਗਏ ਹੋਏ ਸਨ। ਰੋਸ਼ਨੀ ਦੇ ਦੋ ਭਰਾ ਹਨ, ਜਿਨ੍ਹਾਂ ਦੀ ਉਮਰ 12 ਅਤੇ 8 ਸਾਲ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਕਿਸੇ ਹੋਰ ਬੱਚੀ ਨਾਲ ਸੜਕ ’ਤੇ ਆ ਗਈ ਸੀ। ਇਸੇ ਦੌਰਾਨ ਕੈਂਟਰ ਦੀ ਲਪੇਟ ’ਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਕੈਂਟਰ ਚਾਲਕ ਨੇ ਦੱਸਿਆ ਕਿ ਉਸ ਨੂੰ ਬੱਚੀ ਦੇ ਵਾਹਨ ਅੱਗੇ ਆਉਣ ਦਾ ਪਤਾ ਨਹੀਂ ਲੱਗਾ। ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਕੈਂਟਰ ਚਾਲਕ ਨੂੰ ਮੌਕੇ ’ਤੇ ਕਾਬੂ ਕਰ ਲਿਆ ਹੈ ਅਤੇ ਵਾਹਨ ਨੂੰ ਕਬਜ਼ੇ ’ਚ ਲੈ ਲਿਆ ਹੈ। ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਹਾਲੇ ਆਪਣੇ ਬਿਆਨ ਦਰਜ ਨਹੀਂ ਕਰਵਾਏ। ਘਟਨਾ ਵਾਲੀ ਥਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣ ਦੀ ਸੂਰਤ ’ਚ ਉਨ੍ਹਾਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾਵੇਗੀ।
ਪਿਛਲੀ ਖ਼ਬਰ ਬੱਸਾਂ ਦੀ ਹੜਤਾਲ ਕਾਰਨ ਸੁੰਨਸਾਨ ਪਿਆ ਜਲੰਧਰ ਦਾ ਮੁੱਖ ਬੱਸ ਅੱਡਾ ਬੱਸਾਂ ਦੀ ਹੜਤਾਲ ਕਾਰਨ ਲੋਕ ਹੋਏ ਖੱਜਲ-ਖੁਆਰ ਮੁਲਾਜ... ਅਗਲੀ ਖ਼ਬਰ ਸੱਤਾਧਾਰੀ ਵਰਕਰਾਂ ਵਾਂਗ ਵਿਚਰਦੀ ਹੈ ਕਈ ਜਗ੍ਹਾ ਪੁਲਿਸ- ਪਰਗਟ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।