21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਆਦਰਸ਼ ਨਗਰ, ਢੰਨ ਮੁਹੱਲਾ ਤੇ ਕਿਸ਼ਨਪੁਰਾ ’ਚ ਧੂਮਧਾਮ ਨਾਲ ਮਨਾਇਆ ਦੁਸਹਿਰਾ

ਆਦਰਸ਼ ਨਗਰ, ਢੰਨ ਮੁਹੱਲਾ ਤੇ ਕਿਸ਼ਨਪੁਰਾ ’ਚ ਧੂਮਧਾਮ ਨਾਲ ਮਨਾਇਆ ਦੁਸਹਿਰਾ

ਅਜੀਤ ਡੈਸਕ 21-10-2026

ਜਲੰਧਰ, 20 ਅਕਤੂਬਰ (ਜਤਿੰਦਰ ਪੰਮੀ)-ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਅੱਜ ਮਹਾਵੀਰ ਮਾਰਗ ’ਤੇ ਪੈਂਦੇ ਆਦਰਸ਼ ਨਗਰ ਦੇ ਪਾਰਕ, ਢੰਨ ਮੁਹੱਲਾ ਨੇੜੇ ਸ੍ਰੀ ਰਾਮ ਮੰਦਰ ਅਤੇ ਕਿਸ਼ਨਪੁਰਾ ਚੌਕ ਨੇੜੇ ਸਥਿਤ ਬ੍ਰਹਮਕੁੰਡ ਹਨੂੰਮਾਨ ਪ੍ਰਾਚੀਨ ਮੰਦਰ ਦੇ ਮੈਦਾਨ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਦੁਸਹਿਰੇ ਦੇ ਮੇਲਾ ਦੇਖਣ ਲਈ ਤਿੰਨਾਂ ਇਲਾਕਿਆਂ ਦੇ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਪੁਤਲਿਆਂ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ  ਮਹਾਤਮਾ ਰਾਵਣ ਦੇ ਬੁੱਤ ਨੂੰ ਮੱਥਾ ਟੇਕ ਰਹੇ ਸਨ। ਭਗਵਾਨ ਸ਼੍ਰੀਰਾਮ, ਲਕਸ਼ਮਣ, ਹਨੂਮਾਨ ਅਤੇ ਹੋਰ ਯੋਧਿਆਂ ਦੇ ਸਰੂਪਾਂ ’ਚ ਸਜੇ ਕਲਾਕਾਰ ਝਾਕੀਆਂ ਦੇ ਰੂਪ ਵਿੱਚ ਜੈਕਾਰੇ ਲਾਉਂਦੇ ਹੋਏ ਦੁਸਹਿਰਾ ਗਰਾਊਂਡ ’ਚ ਪੁੱਜੇ, ਜਿੱਥੇ ਦੋਵਾਂ ਸ੍ਰੀ ਰਾਮ ਤੇ ਰਾਵਣ ਦੇ ਯੋਧਿਆਂ ਤੇ ਸੈਨਿਕਾਂ ਵਿਚਾਲੇ ਯੁੱਧ ਦੀ ਪੇਸ਼ਕਾਰੀ ਦਿੱਤੀ ਗਈ। ਮੇਘਨਾਦ, ਕੁੰਭਕਰਨ ਤੇ ਰਾਵਣ ਨੂੰ ਮਾਰਨ ਦੀ ਪੇਸ਼ਕਾਰੀ ਉਪਰੰਤ ਦੁਸਹਿਰਾ ਸਮਾਗਮਾਂ ’ਚ ਪੁੱਜੇ ਮੁੱਖ ਮਹਿਮਾਨਾਂ ਨੇ ਪੁਤਲਿਆਂ ਨੂੰ ਅਗਨ ਭੇਟ ਕੀਤਾ। ਸਮਾਗਮ ’ਚ ਪੁੱਜੇ ਸ਼ਰਧਾਲੂਆਂ ਨੇ ਇਨ੍ਹਾਂ ਦ੍ਰਿਸ਼ਾਂ ਦੀਆਂ ਯਾਦਾਂ ਸੰਭਾਲਣ ਲਈ ਵੀਡੀਓ ਤੇ ਤਸਵੀਰਾਂ ਖਿੱਚੀਆਂ। ਇਸ ਦੇ ਨਾਲ ਸ਼ਰਧਾਲੂਆਂ ਭਗਵਾਨ ਸ਼੍ਰੀਰਾਮ ਦੇ ਜੈਕਾਰੇ ਲਾਏ। ਕਿਸ਼ਨਪੁਰਾ ਨੇੜੇ ਦੁਸਹਿਰਾ ਸਮਾਗਮ ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਅਗਵਾਈ ਹੇਠ ਕਰਵਾਇਆ, ਜਿਸ ਵਿੱਚ ਸਾਬਕਾ ਕੌਂਸਲਰ ਬਾਲ ਕਿਸ਼ਨ ਬਾਲੀ, ਗਗਨ ਬਾਲੀ, ਕੌਂਸਲਰ ਰਮਨਦੀਪ ਕੌਰ ਬਾਲੀ ਮੌਜੂਦ ਸਨ। ਇਸੇ ਤਰ੍ਹਾਂ ਢੰਨ ਮੁਹੱਲੇ ਵਿਚ ਮਨਾਏ ਗਏ ਦੁਸਹਿਰੇ ਮੌਕੇ ਭਾਜਪਾ ਆਗੂ ਦਿਨੇਸ਼ ਢੱਲ, ਕੌਂਸਲਰ ਅਮਿਤ ਢੱਲ ਅਤੇ ਹੋਰ ਹਾਜ਼ਰ ਸਨ। ਆਦਰਸ਼ ਨਗਰ ਪਾਰਕ ਵਿਚਲਾ ਦੁਸਹਿਰਾ ਉਪਕਾਰ ਦੁਸਹਿਰਾ ਕਮੇਟੀ ਦੇ ਪ੍ਰਬੰਧਕਾਂ ਦੀ ਅਗਵਾਈ ਹੇਠ ਮਨਾਇਆ ਗਿਆ।

 

ਪਿਛਲੀ ਖ਼ਬਰ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਸ੍ਰੀ ਰਾਮ ਉਤਸਵ ਕਮੇਟੀ ਨੇ ਮਨਾਇਆ ਦੁਸਹਿਰਾ ਉਤਸਵ - ਆਤਿਸ਼ਬਾਜ਼ੀ ਰਹੀ ਆਕਰਸ਼ਣ ਦਾ ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।