ਜਲੰਧਰ, 12 ਅਕਤੂਬਰ (ਅ.ਬ.)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਆਪਣੇ ਸਤਿਕਾਰਯੋਗ ਚੇਅਰਮੈਨ ਸ੍ਰੀ ਅਨਿਲ ਚੋਪੜਾ ਦੀ ਯਾਦ ਅਤੇ ਉਨ੍ਹਾਂ ਦੀ ਦੂਰਦਰਸ਼ੀ ਸੋਚ ਨੂੰ ਸਮਰਪਿਤ ਪ੍ਰਸਤਾਵਿਤ ਡਾ. ਅਨਿਲ ਚੋਪੜਾ ਮੈਮੋਰੀਅਲ ਆਡੀਟੋਰੀਅਮ ਦਾ ਭੂਮੀ ਪੂਜਨ ਕੀਤਾ ਗਿਆ। ਡਾ. ਅਨਿਲ ਚੋਪੜਾ ਮੈਮੋਰੀਅਲ ਆਡੀਟੋਰੀਅਮ ਦਾ ਭੂਮੀ ਪੂਜਨ ਅਤੇ ਹਵਨ ਰਵਾਇਤੀ ਵੈਦਿਕ ਰੀਤੀ-ਰਿਵਾਜਾਂ ਅਨੁਸਾਰ ਕੀਤਾ ਗਿਆ। ਇਸ ਮੌਕੇ ਪ੍ਰਾਜੈਕਟ ਦੇ ਸਫ਼ਲ ਆਰੰਭ ਅਤੇ ਸੰਪੂਰਨਤਾ ਲਈ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਅਰਦਾਸ ਕੀਤੀ ਗਈ। ਇਸ ਸ਼ੁਭ ਸਮਾਗਮ ਦੀ ਰਸਮ ਗਰੁੱਪ ਦੀ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ, ਸ੍ਰੀ ਰਾਜਨ ਚੋਪੜਾ ਅਤੇ ਸ੍ਰੀ ਪ੍ਰਿੰਸ ਚੋਪੜਾ ਵਲੋਂ ਨਿਭਾਈ ਗਈ। ਇਸ ਮੌਕੇ ਗਰੁੱਪ ਦੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਕਈ ਪਤਵੰਤੇ ਸੱਜਣ ਵੀ ਮੌਜੂਦ ਰਹੇ। ਪ੍ਰਸਤਾਵਿਤ ਆਡੀਟੋਰੀਅਮ ਸ਼੍ਰੀ ਅਨਿਲ ਚੋਪੜਾ ਦੀ ਦੂਰਦਰਸ਼ੀ ਸੋਚ ਅਤੇ ਉਨ੍ਹਾਂ ਦੇ ਆਦਰਸ਼ਾਂ ਦਾ ਪ੍ਰਤੀਕ ਹੈ।