ਹਲਕਾ ਵੈਸਟ ਦੇ ਰਾਜ ਨਗਰ ’ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦਾ ਨਿੱਘਾ ਸਵਾਗਤ
ਜਲੰਧਰ, 12 ਅਕਤੂਬਰ (ਸ਼ਿਵ)-ਹਲਕਾ ਵੈਸਟ ਦੇ ਰਾਜ ਨਗਰ ਵਿਖੇ ਲੱਕੀ ਸੰਧੂ ਵਲੋਂ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸੰਬੰਧੀ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਕਾਰਕੁਨਾਂ ਦੀ ਇਕ ਮੀਟਿੰਗ ਕਰਵਾਈ ਗਈ। ਇਸ ਮੌਕੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈੱਲਫੇਅਰ ਟਰੱਸਟ, ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਸ੍ਰੀ ਵਿਪਨ ਸਭਰਵਾਲ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਜਲੰਧਰ, 12 ਅਕਤੂਬਰ (ਸ਼ਿਵ)-ਹਲਕਾ ਵੈਸਟ ਦੇ ਰਾਜ ਨਗਰ ਵਿਖੇ ਲੱਕੀ ਸੰਧੂ ਵਲੋਂ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸੰਬੰਧੀ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਕਾਰਕੁਨਾਂ ਦੀ ਇਕ ਮੀਟਿੰਗ ਕਰਵਾਈ ਗਈ। ਇਸ ਮੌਕੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈੱਲਫੇਅਰ ਟਰੱਸਟ, ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਸ੍ਰੀ ਵਿਪਨ ਸਭਰਵਾਲ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਰਾਜ ਨਗਰ ਵਿਖੇ ਕਮੇਟੀ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਪਨ ਸਭਰਵਾਲ ਨੇ ਕਿਹਾ ਕਿ ਪਾਵਨ ਵਾਲਮੀਕਿ ਤੀਰਥ ਅੰਮ੍ਰਿਤਸਰ ਲਈ ਵਿਸ਼ਾਲ ਬੱਸ ਯਾਤਰਾ ਕੱਢਣ ਦਾ ਮੁੱਖ ਉਦੇਸ਼ ਲੋਕਾਂ ਨੂੰ ਪਾਵਨ ਵਾਲਮੀਕਿ ਤੀਰਥ ਅਤੇ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਧਰਮ, ਸੰਸਕਾਰਾਂ ਅਤੇ ਚੰਗੀ ਜੀਵਨ-ਜਾਚ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਰਾਜ ਨਗਰ ਦੇ ਪ੍ਰਧਾਨ ਲੱਕੀ ਸੰਧੂ ਨੇ ਕਿਹਾ ਕਿ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਅਤੇ ਵਾਲਮੀਕਿ ਵੈਲਫੇਅਰ ਟਰੱਸਟ, ਸ਼ਕਤੀ ਨਗਰ ਜਲੰਧਰ ਵਲੋਂ ਕਰਵਾਏ ਜਾਣ ਵਾਲੇ ਸਾਰੇ ਧਾਰਮਿਕ ਸਮਾਗਮਾਂ ਵਿਚ ਰਾਜ ਨਗਰ ਦੇ ਵਸਨੀਕ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨਗੇ। ਇਸ ਮੌਕੇ ਸੁਭਾਸ਼ ਸੋਂਧੀ, ਰਾਜੀਵ ਗੋਰਾ, ਆਨੰਦ ਬੈਂਸ, ਰਮਨ ਗਿੱਲ, ਚੇਤਨ ਨਾਹਰ, ਗੌਰਵ ਜੀਕੇ, ਅਭੀ ਸਭਰਵਾਲ ਸਮੇਤ ਹੋਰ ਪਤਵੰਤੇ ਅਤੇ ਕਮੇਟੀ ਦੇ ਮੈਂਬਰ ਹਾਜ਼ਰ ਸਨ।