13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਲਾਇਲਪੁਰ ਖ਼ਾਲਸਾ ਕਾਲਜ ਫਾਰ ਵੁਮੈਨ ਵਿਖੇ ਪੁਸਤਕ ਮੇਲਾ

ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ ਦੇ ਪੀਜੀ ਅੰਗਰੇਜ਼ੀ ਵਿਭਾਗ ਦੀ ਸਾਹਿਤਕ ਸੁਸਾਇਟੀ ਸਾਹਿਤਕ ਪੇਟਲਜ਼ ਵਲੋਂ ਰਾਈਨੋ ਇੰਟਰਨੈਸ਼ਨਲ, ਲੁਧਿਆਣਾ ਦੇ ਸਹਿਯੋਗ ਨਾਲ ਇੱਕ ਪੁਸਤਕ ਮੇਲਾ ਲਗਾਇਆ ਗਿਆ। ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਪੜ੍ਹਨ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਸਾਹਿਤ, ਗਿਆਨ ਅਤੇ ਵਿਚਾਰਾਂ ਨਾਲ ਡੂੰਘੀ ਸਾਂਝ ਨੂੰ ਉਤਸ਼ਾਹਿਤ ਕਰਨਾ ਸੀ ।

ਅਜੀਤ ਡੈਸਕ 13-10-2026
ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ ਦੇ ਪੀਜੀ ਅੰਗਰੇਜ਼ੀ ਵਿਭਾਗ ਦੀ ਸਾਹਿਤਕ ਸੁਸਾਇਟੀ ਸਾਹਿਤਕ ਪੇਟਲਜ਼ ਵਲੋਂ ਰਾਈਨੋ ਇੰਟਰਨੈਸ਼ਨਲ, ਲੁਧਿਆਣਾ ਦੇ ਸਹਿਯੋਗ ਨਾਲ ਇੱਕ ਪੁਸਤਕ ਮੇਲਾ ਲਗਾਇਆ ਗਿਆ। ਜਿਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਪੜ੍ਹਨ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਸਾਹਿਤ, ਗਿਆਨ ਅਤੇ ਵਿਚਾਰਾਂ ਨਾਲ ਡੂੰਘੀ ਸਾਂਝ ਨੂੰ ਉਤਸ਼ਾਹਿਤ ਕਰਨਾ ਸੀ । ਇਹ ਸਮਾਗਮ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਕਾਲਜ ਦੇ ਪ੍ਰਿੰਸੀਪਲ ਮੈਡਮ ਡਾ. ਸਰਬਜੀਤ ਕੌਰ ਰਾਏ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਪੁਸਤਕ ਮੇਲੇ ਦੇ ਸਰਗਰਮ ਪ੍ਰਬੰਧਨ ਲਈ ਵਿਦਿਆਰਥਣਾਂ ਜੰਨਤ (ਪ੍ਰਧਾਨ, ਸਾਹਿਤਕ ਪੇਟਲਜ਼), ਨੇਹਾ (ਸੈਕਟਰੀ, ਸਾਹਿਤਕ ਪੇਟਲਜ਼ ), ਜਸਪ੍ਰੀਤ ਅਤੇ ਸ਼ਵੇਤਾ (ਮੈਂਬਰ, ਸਾਹਿਤਕ ਪੇਟਲਜ਼) ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੁਸਤਕ ਮੇਲੇ ਦੇ ਆਯੋਜਨ ਲਈ ਪੀਜੀ ਵਿਭਾਗ ਦੇ ਮੁਖੀ ਡਾ. ਨਵਦੀਪ ਅਤੇ ਸਹਾਇਕ ਪ੍ਰੋਫੈਸਰਾਂ ਸ਼੍ਰੀਮਤੀ ਹਰਮੋਹਿਨੀ, ਸ਼੍ਰੀਮਤੀ ਜਸਲੀਨ ਜੌਹਲ ਅਤੇ ਮੈਡਮ ਸਿਮਰਦੀਪ ਕੌਰ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਸ਼ਤਰੰਜ ਦੀ ਰਾਣੀ ਮਲਿਕਾ ਹਾਂਡਾ ਨੇ ਮਲੇਸ਼ੀਆ ’ਚ ਜਿੱਤਿਆ ਕਾਂਸੀ ਦਾ ਤਗ਼ਮਾ ਅਗਲੀ ਖ਼ਬਰ ਸਟੇਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।