12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਗੁਰਦੁਆਰਾ ਨਿਰਮਲ ਕੁਟੀਆ ਅਰਜਨ ਨਗਰ ਵਿਖੇ ਬਾਬਾ ਦਰਸ਼ਨ ਸਿੰਘ ਅਤੇ ਬਾਬਾ ਬਖ਼ਸ਼ੀਸ਼ ਸਿੰਘ ਦੀ ਯਾਦ ’ਚ ਕਰਵਾਏ ਗੁਰਮਤਿ ਸਮਾਗਮ

ਜਲੰਧਰ, 11 ਅਕਤੂਬਰ (ਐੱਮ. ਐੱਸ.

ਰਾਗੀ ਜਥਿਆਂ ਦਾ ਸਨਾਮਾਨ ਕਰਦੇ ਹੋਏ ਬਾਬਾ ਗੁਰਵਿੰਦਰ ਪਾਲ ਸਿੰਘ (ਨਿਰਮਲ ਕੁਟੀਆ ਅਰਜਨ ਨਗਰ) ਅਤੇ ਪ੍ਰਬੰਧਕ। ਤਸਵੀਰ : ਮੁਨੀਸ਼ 12-10-2026
ਜਲੰਧਰ, 11 ਅਕਤੂਬਰ (ਐੱਮ. ਐੱਸ. ਲੋਹੀਆ) - ਬਾਬਾ ਗੁਰਵਿੰਦਰ ਪਾਲ ਸਿੰਘ ਨਿਰਮਲ ਕੁਟੀਆ, ਐੱਸ.ਡੀ. ਕਾਲਜ ਰੋਡ, ਲਾਡੋਵਾਲੀ ਰੋਡ, ਅਰਜਨ ਨਗਰ, ਜਲੰਧਰ ਅਤੇ ਅਨਹਦ ਕੀਰਤਨ ਸੁਸਾਇਟੀ ਯੂ.ਕੇ. ਵਲੋਂ ਬਾਬਾ ਦਰਸ਼ਨ ਸਿੰਘ ਅਤੇ ਬਾਬਾ ਬਖ਼ਸ਼ੀਸ਼ ਸਿੰਘ ਦੀ ਯਾਦ ਮਨਾਉਂਦੇ ਹੋਏ ਵਿਸ਼ੇਸ਼ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਕਰਵਾਏ ਗਏ। ਸਮਾਗਮ ਦੌਰਾਨ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ’ਚ ਆਈ ਸੰਗਤ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਗੁਰਬਾਣੀ ਦਾ ਅਨੰਦ ਮਾਣਿਆ। ਇਨ੍ਹਾਂ ਸਮਾਗਮਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ, ਭਾਈ ਮਹਿਤਾਬ ਸਿੰਘ (ਜਲੰਧਰ ਵਾਲੇ), ਭਾਈ ਗਗਨਦੀਪ ਸਿੰਘ (ਸ੍ਰੀ ਗੰਗਾਨਗਰ ਵਾਲੇ), ਬੀਬੀ ਗੁਰਪ੍ਰੀਤ ਕੌਰ-ਭਾਈ ਗੁਰਰਾਜਨ ਸਿੰਘ ਅਤੇ ਭਾਈ ਦਿਲਬਾਗ ਸਿੰਘ (ਸੰਗਰੂਰ ਵਾਲਿਆਂ) ਦੇ ਜੱਥੇ ਨੇ ਕੀਰਤਨ ਦੁਆਰਾ ਗੁਰਬਾਣੀ ਦੀ ਛਹਿਬਰ ਲਗਾ ਕੇ ਸੰਗਤ ਨੂੰ ਨਿਹਾਲ ਕੀਤਾ। ਬਾਬਾ ਗੁਰਵਿੰਦਰ ਪਾਲ ਸਿੰਘ ਨੇ ਰਾਗੀ ਜੱਥਿਆਂ ਦਾ ਸਨਮਾਨ ਕੀਤਾ ਅਤੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਮਨੋਜਰੰਜਨ ਕਾਲੀਆ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਜਸਵਿੰਦਰ ਸਿੰਘ ਮੱਕੜ, ਦਵਿੰਦਰ ਸਿੰਘ ਰਹੇਜਾ, ਗੁਰਬਖ਼ਸ਼ ਸਿੰਘ ਜੁਨੇਜਾ, ਇਕਬਾਲ ਸਿੰਘ ਢੀਂਡਸਾ, ਅਮਰਜੀਤ ਸਿੰਘ ਅਮਰੀ, ਜੁਗਿੰਦਰ ਸਿੰਘ ਬਵੇਜਾ, ਹਰਪ੍ਰੀਤ ਸਿੰਘ ਸਚਦੇਵਾ, ਮਨਿੰਦਰ ਪਾਲ ਸਿੰਘ ਗੁੰਬਰ, ਗੁਰਪ੍ਰੀਤ ਸਿੰਘ ਸਚਦੇਵਾ, ਗੁਰਦੀਪ ਸਿੰਘ ਬਾਵੇਜਾ, ਪ੍ਰਿਤਪਾਲ ਸਿੰਘ (ਲਾਡੀ ਬਾਵੇਜਾ), ਚਰਨਜੀਵ ਸਿੰਘ ਲਾਲੀ, ਤਰਲੋਚਨ ਸਿੰਘ (ਟਾਇਰ ਹਾਊਸ), ਹਰਮਿੰਦਰ ਸਿੰਘ ਸਿਆਲ, ਵਿਪਨ ਕੁਮਾਰ ਢੰਡ, ਪਰਵਿੰਦਰ ਸਿੰਘ ਸੂਰੀ, ਜਤਿੰਦਰ ਪਾਲ ਸਿੰਘ ਮਝੈਲ, ਹਰਪ੍ਰੀਤ ਸਿੰਘ (ਅੰਮ੍ਰਿਤ ਕੰਪਿਊਟਰ), ਸਤਪਾਲ ਸਿੰਘ ਸਿਦਕੀ, ਇੰਦਰਪਾਲ ਸਿੰਘ ਅਰੋੜਾ, ਸੁਰਜੀਤ ਸਿੰਘ ਨੀਲਾ ਮਹਿਲ, ਗੁਰਦੇਵ ਸਿੰਘ, ਜਗਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਹਰਦੀਪ ਸਿੰਘ ਮੱਲ੍ਹੀ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਪੋਪਲੀ, ਦਵਿੰਦਰ ਸਿੰਘ ਰਿਆਤ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਤੋਂ ਅਭਿਸ਼ੇਕ ਬਖਸ਼ੀ ਯੂਥ ਅਕਾਲੀ ਦਲ ਮੀਤ ਪ੍ਰਧਾਨ ਪੰਜਾਬ ਵੱਲੋਂ ਪ੍ਰੈੱਸ ਕਾਨਫਰੰਸ ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਡਿਪਟੀ ਕਮਿਸ਼ਨਰ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।