08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮੇਅਰ ਧੀਰ ਤੇ ਹਲਕਾ ਇੰਚਾਰਜ ਕੋਹਲੀ ਵਲੋਂ ਡੀ. ਬੀ. ਏ. ਦੀ ਪਾਰਕਿੰਗ ’ਚ ਨਵੀਆਂ ਫਲੱਡ ਲਾਈਟਾਂ ਦਾ ਉਦਘਾਟਨ

ਜਲੰਧਰ, 7 ਅਕਤੂਬਰ (ਜਤਿੰਦਰ ਪੰਮੀ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪਾਰਕਿੰਗ ’ਚ ਲਗਾਈਆਂ ਗਈਆਂ ਨਵੀਆਂ ਫਲੱਡ ਲਾਈਟਾਂ ਦਾ ਉਦਘਾਟਨ ਅੱਜ ਮੇਅਰ ਵਿਨੀਤ ਧੀਰ ਤੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਵਲੋਂ ਕੀਤਾ ਗਿਆ। ਇਸ ਮੌਕੇ ਵਾਰਡ 18 ਤੋਂ ਭਾਜਪਾ ਦੇ ਕੌਂਸਲਰ ਪ੍ਰੋ.

ਅਜੀਤ ਡੈਸਕ 08-10-2026
ਜਲੰਧਰ, 7 ਅਕਤੂਬਰ (ਜਤਿੰਦਰ ਪੰਮੀ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪਾਰਕਿੰਗ ’ਚ ਲਗਾਈਆਂ ਗਈਆਂ ਨਵੀਆਂ ਫਲੱਡ ਲਾਈਟਾਂ ਦਾ ਉਦਘਾਟਨ ਅੱਜ ਮੇਅਰ ਵਿਨੀਤ ਧੀਰ ਤੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਵਲੋਂ ਕੀਤਾ ਗਿਆ। ਇਸ ਮੌਕੇ ਵਾਰਡ 18 ਤੋਂ ਭਾਜਪਾ ਦੇ ਕੌਂਸਲਰ ਪ੍ਰੋ. ਕੰਵਰ ਸਰਤਾਜ ਸਿੰਘ ਵੀ ਵਿਸ਼ੇਸ਼ ਤੌਰ ’ ਤੇ ਮੌਜੂਦ ਸਨ। ਬਾਰ ਦੇ ਪ੍ਰਧਾਨ ਰਤਨ ਦੂਆ ਤੇ ਸਕੱਤਰ ਅਮਰਿੰਦਰ ਸਿੰਘ ਥਿੰਦ ਵਲੋਂ ਦੋਵਾਂ ਆਗੂਆਂ ਨੂੰ ਗੁਲਦਸਤੇ ਦੇ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਸਕੱਤਰ ਤੇ ਹੋਰਨਾਂ ਅਹੁਦੇਦਾਰਾਂ ਵਲੋਂ ਬਾਰ ਕੰਪਲੈਕਸ ’ਚ ਵਕੀਲਾਂ, ਮੁਵੱਕਿਲਾਂ ਤੇ ਆਮ ਜਨਤਾ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਨਾਗਰਿਕ ਤੇ ਬੁਨਿਆਦੀ ਢਾਂਚੇ ਨਾਲ ਸੰਬੰਧਤ ਮੰਗਾਂ ਸੰਬੰਧੀ ਮੰਗ-ਪੱਤਰ ਵੀ ਦਿੱਤਾ ਗਿਆ। ਆਰ.ਕੇ. ਭੱਲਾ, ਓਮ ਪ੍ਰਕਾਸ਼ ਸ਼ਰਮਾ, ਹਰਿਨੇਕ ਸਿੰਘ, ਕਮਲਦੀਪ ਸਿੰਘ ਰੰਧਾਵਾ, ਬੀ.ਐਸ. ਲੱਕੀ, ਅਮਰੀਕ ਸਿੰਘ ਸੈਣੀ, ਪ੍ਰਿਤਪਾਲ ਸਿੰਘ, ਅਮਿਤ ਸਿੰਘ ਸੰਧਾ, ਹਰਪ੍ਰਤਾਪ ਸਿੰਘ, ਜਗਰੂਪ ਸਿੰਘ ਸਰੀਂਹ ਅਤੇ ਛਾਇਆ ਖੁੱਲਰ ਨੇ ਵੀ ਬਾਰ ਦੀ ਤਰੱਕੀ ਤੇ ਵਿਕਾਸ ਨਾਲ ਸਬੰਧਤ ਮੁੱਦੇ ਉਠਾਏ। ਮੇਅਰ ਧੀਰ ਤੇ ਹਲਕਾ ਇੰਚਾਰਜ ਕੋਹਲੀ ਨੇ ਬਾਰ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਗਿਆ ਕਿ ਉਠਾਈਆਂ ਗਈਆਂ ਮੰਗਾਂ ਤੇ ਮੁੱਦਿਆਂ ’ਤੇ ਗੌਰ ਕਰਦਿਆਂ ਵਿਕਾਸ ਤੇ ਸੁਧਾਰ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੁਨਾਲ ਗੋਇਲ ਸੀਨੀਅਰ ਵਾਈਸ ਪ੍ਰਧਾਨ, ਸੁਦੇਸ਼ ਕੁਮਾਰੀ ਵਾਈਸ ਪ੍ਰਧਾਨ, ਰੌਬਿਨ ਸੇਠੀ ਜੂਨੀਅਰ ਵਾਈਸ ਪ੍ਰਧਾਨ, ਧੀਰਜ ਕੁਮਾਰ ਭਗਤ ਜੁਆਇੰਟ ਸਕੱਤਰ ਅਤੇ ਰਵੀਨਾ ਸੇਠੀ ਸਹਾਇਕ ਸਕੱਤਰ ਤੋਂ ਇਲਾਵਾ ਐਗਜ਼ੈਕਟਿਵ ਮੈਂਬਰ ਅਪੂਰਵਾ ਬਖ਼ਸ਼ੀ, ਅਨੂ ਸੋਢੀ, ਅਰਿਕ ਭਾਰਦਵਾਜ, ਬਲਵਿੰਦਰ ਕੌਰ, ਮਾਨਵੀ ਉੱਪਲ, ਮੋਹਿਤ ਸੇਪਲਾ, ਨਵਨੀਤ ਕੌਰ, ਰੋਹਨ ਕਾਂਤ, ਰੋਹਿਤ ਮਸੀਹ ਅਤੇ ਤਜਿੰਦਰ ਸਿੰਘ ਤੋਂ ਇਲਾਵਾ ਚੰਦਨਦੀਪ ਸਿੰਘ, ਕਰਮਪਾਲ ਸਿੰਘ ਗਿੱਲ, ਸਾਬਕਾ ਸਕੱਤਰ ਤੇਜਿੰਦਰ ਸਿੰਘ ਧਾਲੀਵਾਲ, ਗੁਰਜੀਤ ਸਿੰਘ ਕਾਹਲੋਂ, ਜਗਪਾਲ ਸਿੰਘ ਧੁੱਪੜ, ਜਤਿੰਦਰ ਅਰੋੜਾ ਸਮੇਤ ਵੱਡੀ ਗਿਣਤੀ ’ਚ ਵਕੀਲ ਮੌਜੂਦ ਸਨ।
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਦੀਆਂ 2 ਅਧਿਆਪਕਾਂ ‘ਸ਼ਿਕਸ਼ਕ ਗੌਰਵ ਸਨਮਾਨ’ ਨਾਲ ਸਨਮਾਨਿਤ ਅਗਲੀ ਖ਼ਬਰ ਗੁਰਦੁਆਰਾ ਆਦਰਸ਼ ਨਗਰ ਵਿਖੇ ਪਹਿਲੇ ਪਾਤਿਸ਼ਾਹ ਦੇ ਜੋਤੀ-ਜੋਤਿ ਦਿਵਸ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।