ਜਲੰਧਰ, 6 ਅਕਤੂਬਰ (ਡਾ. ਜਤਿੰਦਰ ਸਾਬੀ )-ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਪੀਏਪੀ ਕੈਂਪਸ ਵਿੱਚ ਡੀ.ਏ.ਵੀ. ਸਪੋਰਟਸ- 2026 ਸਟੇਟ ਲੈਵਲ ਟੂਰਨਾਮੈਂਟ ਕਰਵਾਇਆ ਗਿਆ। ਇਸ ਸਟੇਟ ਲੈਵਲ ਟੂਰਨਾਮੈਂਟ ’ਚ ਅੰਡਰ 14, ਅੰਡਰ 17 ਅਤੇ ਅੰਡਰ 19 ਵਿੱਚ ਆਰਚਰੀ, ਜਿਮਨਾਸਟਿਕ, ਹਾਕੀ,ਕਬੱਡੀ, ਲਾਨ ਟੈਨਿਸ ਸਵਿਮਿੰਗ, ਸ਼ੂਟਿੰਗ ਅਤੇ ਰੈਸਲਿੰਗ ਦੀਆਂ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਉਦਘਾਟਨੀ ਸਮਾਰੋਹ ’ਚ ਮੇਜ਼ਬਾਨੀ ਸਕੂਲ ਦੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਕੀਤੀ ਤੇ ਆਬਜ਼ਰਵਰ ਪ੍ਰਿੰਸੀਪਲ ਸ੍ਰੀਮਤੀ ਰਜਨੀ ਗੁਪਤਾ ਨੇ ਸਵਾਗਤ ਕੀਤਾ ਗਿਆ। ਖੇਡ ਨਤੀਜੇ ਇਸ ਪ੍ਰਕਾਰ ਰਹੇ, ਸਵਿਮਿੰਗ ਵਿੱਚ ਅੰਡਰ 14, ਅੰਡਰ 17 ਅਤੇ ਅੰਡਰ 1 9 ਮੁੰਡਿਆਂ ਵਿੱਚ ਜੇਤੂ-ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਕਲਸਟਰ 1 ਰਿਹਾ।ਸਵਿਮਿੰਗ ਵਿੱਚ ਅੰਡਰ 14 ਅਤੇ ਅੰਡਰ 17 ਕੁੜੀਆਂ ਵਿੱਚ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਕਲੱਸਟਰ 1 ਜੇਤੂ ਰਿਹਾ। ਸਵਿਮਿੰਗ ਵਿੱਚ ਕੁੜੀਆਂ ਵਿੱਚ ਅੰਡਰ-19 ਜੇਤੂ ਡੀ.ਏ.ਵੀ. ਪਬਲਿਕ ਸਕੂਲ ਲੁਧਿਆਣਾ ਕਲਸਟਰ 2 ਰਿਹਾ। ਕਬੱਡੀ ਵਿੱਚ ਅੰਡਰ -14 ਮੁੰਡਿਆਂ ਵਿੱਚ ਪਾਤੜਾਂ, ਪਟਿਆਲਾ ਕਲਸਟਰ 6 ਜੇਤੂ ਰਿਹਾ। ਅੰਡਰ 17 ਵਿੱਚ ਕੋਟਕਪੁਰਾ, ਫਰੀਦਕੋਟ ਕਲੱਸਟਰ 3 ਜੇਤੂ ਰਿਹਾ ਅਤੇ ਅੰਡਰ 19 ਮੂਨਕ, ਸੰਗਰੂਰ ਕਲਸਟਰ 6 ਜੇਤੂ ਰਿਹਾ। ਕਬੱਡੀ-ਕੁੜੀਆਂ ਵਿੱਚ ਅੰਡਰ-14 ਅਤੇ ਅੰਡਰ 17 ਹਰੀਪੁਰ ਫਾਜ਼ਿਲਕਾ ਕਲਸਟਰ 3 ਜੇਤੂ ਰਿਹਾ ਅਤੇ ਅੰਡਰ 19 ਮੂਨਕ ਸੰਗਰੂਰ ਕਲਸਟਰ 6 ਜੇਤੂ ਰਿਹਾ। ਲਾਅਨ ਟੈਨਿਸ ਮੁੰਡਿਆਂ ਵਿੱਚ ਅੰਡਰ 14 ਵਿੱਚ ਡੀ.ਏ.ਵੀ. ਪਬਲਿਕ ਸਕੂਲ ਬੀ ਆਰ ਐੱਸ ਨਗਰ ਲੁਧਿਆਣਾ ਕਲੱਸਟਰ 2 ਜੇਤੂ ਰਿਹਾ ਅਤੇ ਅੰਡਰ 17 ਤੇ ਅੰਡਰ- 19 ਵਿੱਚ ਪੁਲਿਸ ਡੀ.ਏ . ਵੀ. ਪਬਲਿਕ ਸਕੂਲ ਜਲੰਧਰ ਕਲੱਸਟਰ 1 ਜੇਤੂ ਰਿਹਾ। ਕੁੜੀਆਂ ਵਿੱਚ ਅੰਡਰ 14 ਡੀ.ਏ.ਵੀ. ਗਲੋਬਲ ਸਕੂਲ ਚਿਨਾਰ ਬਾਗ਼, ਪਟਿਆਲਾ ਕਲੱਸਟਰ 7 ਜੇਤੂ ਰਿਹਾ। ਸ਼ੂਟਿੰਗ ਵਿੱਚ ਓਪਨ ਸਾਈਟ ਏਅਰ ਰਾਈਫਲ ਮੁੰਡਿਆਂ ਵਿੱਚ ਅੰਡਰ 14 ਵਿੱਚ ਸ਼ਿਵਮ ਕੁਮਾਰ ਡੀ.ਏ.ਵੀ. ਪਟਿਆਲਾ 6 ਜੇਤੂ ਰਿਹਾ। ਅੰਡਰ- 17 ਸੋਹਮ ਐਮ ਆਰ ਐਸ ਬਟਾਲਾ ਕਲੱਸਟਰ 10 ਜੇਤੂ ਰਿਹਾ। ਅੰਡਰ19 ਮਾਨਿਕ ਗੰਭੀਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਜਲੰਧਰ ਕਲਸਟਰ 1 ਜੇਤੂ ਰਿਹਾ। ਅੰਡਰ- 19 ਕੁੜੀਆਂ ਵਿੱਚ ਗੁਰਸੀਰਤ ਕੌਰ ਪੁਲਿਸ ਡੀ.ਏ.ਵੀ. ਕਲੱਸਟਰ 1 ਜੇਤੂ ਰਹੀ।